NCRB data News: ਪਿਛਲੇ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ ਵਿਚ ਹੋਈਆਂ ਸੱਭ ਤੋਂ ਵੱਧ ਮੌਤਾਂ: ਐਨਸੀਆਰਬੀ
Published : Dec 5, 2023, 11:34 am IST
Updated : Dec 5, 2023, 11:41 am IST
SHARE ARTICLE
Punjab had maximum drug overdose deaths across India: NCRB data
Punjab had maximum drug overdose deaths across India: NCRB data

ਪਿਛਲੇ ਸਾਲ ਐਨਡੀਪੀਐਸ ਐਕਟ ਤਹਿਤ ਦੇਸ਼ ਭਰ ਵਿਚ 1.15 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ।

NCRB data News: ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਵਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਰੀਪੋਰਟ ਅਨੁਸਾਰ ਪਿਛਲੇ ਸਾਲ ਦੇਸ਼ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਪੰਜਾਬ ਵਿਚ ਸੱਭ ਤੋਂ ਵੱਧ 144 ਮੌਤਾਂ ਹੋਈਆਂ, ਇਸ ਤੋਂ ਬਾਅਦ ਰਾਜਸਥਾਨ ਵਿਚ 117 ਅਤੇ ਮੱਧ ਪ੍ਰਦੇਸ਼ ਵਿਚ 74 ਮੌਤਾਂ ਹੋਈਆਂ। 2022 ਵਿਚ ਦੇਸ਼ ਵਿਚ 116 ਔਰਤਾਂ ਸਮੇਤ 681 ਵਿਅਕਤੀਆਂ ਨੇ ਨਸ਼ੇ ਦੀ ਓਵਰਡੋਜ਼ ਕਾਰਨ ਅਪਣੀ ਜਾਨ ਗਵਾਈ। ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿਚ ਨਸ਼ੇ ਦੀ ਓਵਰਡੋਜ਼ ਨਾਲ 15 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ ਪੰਜ ਔਰਤਾਂ ਵੀ ਸ਼ਾਮਲ ਹਨ। ਗੁਆਂਢੀ ਸੂਬੇ ਹਰਿਆਣਾ ਵਿਚ 9 ਮੌਤਾਂ ਹੋਈਆਂ।

ਪੰਜਾਬ ਵਿਚ ਪਿਛਲੇ ਸਾਲ ਕੇਰਲਾ (26,619) ਅਤੇ ਮਹਾਰਾਸ਼ਟਰ (13,830) ਤੋਂ ਬਾਅਦ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ, 1985 ਦੇ ਤਹਿਤ ਦੇਸ਼ ਵਿਚ ਤੀਜੇ ਨੰਬਰ ’ਤੇ ਸੱਭ ਤੋਂ ਵੱਧ 12,442 ਕੇਸ ਦਰਜ ਕੀਤੇ ਗਏ। ਪਿਛਲੇ ਸਾਲ ਐਨਡੀਪੀਐਸ ਐਕਟ ਤਹਿਤ ਦੇਸ਼ ਭਰ ਵਿਚ 1.15 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ।

ਇਸੇ ਤਰ੍ਹਾਂ, ਪੰਜਾਬ ਵਿਚ ਪਿਛਲੇ ਸਾਲ ਦੇਸ਼ ਵਿਚ ਤੀਸਰੇ ਨੰਬਰ ’ਤੇ ਸੱਭ ਤੋਂ ਵੱਧ ਮੌਤਾਂ (90) ਨਜਾਇਜ਼ ਜਾਂ ਨਕਲੀ ਸ਼ਰਾਬ ਦੇ ਸੇਵਨ ਕਾਰਨ ਹੋਈਆਂ, ਇਸ ਤੋਂ ਬਾਅਦ ਬਿਹਾਰ ਵਿਚ 134 ਅਤੇ ਕਰਨਾਟਕ ਵਿਚ 98 ਮੌਤਾਂ ਹੋਈਆਂ। ਹਿਮਾਚਲ ਪ੍ਰਦੇਸ਼ ਵਿਚ ਵੀ ਪਿਛਲੇ ਸਾਲ ਜ਼ਹਿਰੀਲੀ ਸ਼ਰਾਬ ਪੀਣ ਨਾਲ 22 ਮੌਤਾਂ ਹੋਈਆਂ ਸਨ।

ਪੰਜਾਬ ਵਿਚ ਕੁੱਲ 2,441 ਖੁਦਕੁਸ਼ੀਆਂ ਦਰਜ

ਪਿਛਲੇ ਸਾਲ ਪੰਜਾਬ ਵਿਚ ਕੁੱਲ 2,441 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ 204 ਪੀੜਤ ਖੇਤੀ ਖੇਤਰ ਨਾਲ ਸਬੰਧਤ ਸਨ। ਇਨ੍ਹਾਂ ਵਿਚ 136 ਕਿਸਾਨ ਸ਼ਾਮਲ ਹਨ ਜੋ ਅਪਣੀ ਜ਼ਮੀਨ 'ਤੇ ਖੇਤੀ ਕਰਦੇ ਸਨ, 21 ਜਿਨ੍ਹਾਂ ਨੇ ਠੇਕੇ 'ਤੇ ਲਈ ਜ਼ਮੀਨ ਦੀ ਖੇਤੀ ਕੀਤੀ ਸੀ ਅਤੇ 47 ਖੇਤੀਬਾੜੀ ਮਜ਼ਦੂਰ ਸਨ। ਪੰਜਾਬ ਵਿਚ 109 ਖੁਦਕੁਸ਼ੀਆਂ ਦੀਵਾਲੀਆਪਨ ਜਾਂ ਕਰਜ਼ੇ ਕਾਰਨ ਅਤੇ 54 ਨਸ਼ੇ ਅਤੇ ਸ਼ਰਾਬ ਦੀ ਲਤ ਕਾਰਨ ਹੋਈਆਂ। ਪੰਜਾਬ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ 6% ਦੀ ਕਮੀ ਆਈ ਹੈ, ਜਦਕਿ 2021 ਵਿਚ 2,600 ਖੁਦਕੁਸ਼ੀਆਂ ਹੋਈਆਂ ਸਨ।

ਦੇਸ਼ ਭਰ ਵਿਚ ਖੇਤੀ ਖੇਤਰ ਵਿਚ ਕੁੱਲ 11,290 ਖੁਦਕੁਸ਼ੀਆਂ

ਪਿਛਲੇ ਸਾਲ ਦੇਸ਼ ਭਰ ਵਿਚ ਖੇਤੀ ਖੇਤਰ ਵਿਚ ਕੁੱਲ 11,290 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਹਰਿਆਣਾ ਵਿਚ 266 ਅਤੇ ਹਿਮਾਚਲ ਪ੍ਰਦੇਸ਼ ਵਿਚ 265 ਖੇਤ ਮਜ਼ਦੂਰ ਸ਼ਾਮਲ ਸਨ। ਖੇਤੀਬਾੜੀ ਖੇਤਰ ਵਿਚ ਸੱਭ ਤੋਂ ਵੱਧ 4,248 ਖੁਦਕੁਸ਼ੀਆਂ ਮਹਾਰਾਸ਼ਟਰ ਵਿਚ ਦਰਜ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਕਰਨਾਟਕ ਵਿਚ 2,392 ਖੁਦਕੁਸ਼ੀਆਂ ਹੋਈਆਂ। ਰੀਪੋਰਟ ਅਨੁਸਾਰ ਦੇਸ਼ ਭਰ ਵਿਚ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਪੰਜਾਬ ਪਹਿਲੇ ਨੰਬਰ ’ਤੇ ਹੈ। ਹਾਲਾਂਕਿ, ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟਰੌਪਿਕਸ (ਐਨਡੀਪੀਐਸ) ਤਹਿਤ ਸਾਰੇ ਵਰਗਾਂ ਵਿਚ ਦਰਜ ਕੀਤੇ ਗਏ ਕੁੱਲ ਕੇਸਾਂ ਵਿਚ ਪੰਜਾਬ ਦਾ ਤੀਜਾ ਸਥਾਨ ਹੈ। ਐਨਡੀਪੀਐਸ ਕੇਸਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਨਸ਼ਾ ਤਸਕਰੀ ਲਈ ਇਕ ਲੱਖ ਦੀ ਆਬਾਦੀ ਪਿੱਛੇ 24.3 ਕੇਸ ਦਰਜ ਕੀਤੇ ਗਏ ਹਨ ਜੋ ਕਿ ਦੇਸ਼ ਵਿਚ ਸੱਭ ਤੋਂ ਵੱਧ ਹਨ। ਇਸ ਵਿਚ ਹਿਮਾਚਲ ਪ੍ਰਦੇਸ਼ ਦਾ ਦੂਜਾ ਨੰਬਰ ਹੈ ਜਿਥੇ ਇਕ ਲੱਖ ਦੀ ਆਬਾਦੀ ਪਿਛੇ 14.8 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।

ਨਸ਼ਾ ਤਸਕਰੀ ਦੇ ਮਾਮਲਿਆਂ ਚ ਦੇਸ਼ ਭਰ ਚੋਂ ਮੋਹਰੀ ਪੰਜਾਬ!

ਐਨਸੀਆਰਬੀ ਦੀ ਰੀਪੋਰਟ ਕੇਸਾਂ ਦੀ ਗਿਣਤੀ ਨੂੰ ਦੋ ਸ਼੍ਰੇਣੀਆਂ ਵਿਚ ਵੰਡਦੀ ਹੈ- ਪਹਿਲੀ ਸ਼੍ਰੇਣੀ ਵਿਚ ਉਹ ਵਿਅਕਤੀ ਆਉਂਦੇ ਹਨ ਜੋ ਨਸ਼ੀਲੇ ਪਦਾਰਥ ਨਿੱਜੀ ਖ਼ਪਤ ਲਈ ਰੱਖਦੇ ਸਨ ਜਦਕਿ ਦੂਜੀ ਸ਼੍ਰੇਣੀ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਕਿ ਨਸ਼ੇ ਦੀ ਸਿਰਫ ਤਸਕਰੀ ਕਰਦੇ ਹਨ। ਪੰਜਾਬ ਵਿਚ ਇਸ ਵਰਗ ਦੇ 7433 ਕੇਸ ਦਰਜ ਹਨ ਜਿਸ ਕਰ ਕੇ ਇਸ ਵਰਗ ਵਿਚ ਪੰਜਾਬ ਦੇਸ਼ ਭਰ ਵਿਚ ਮੋਹਰੀ ਹੈ। ਐਨਡੀਪੀਐਸ ਦੇ ਸਾਲ 2016-2018 ਤਕ ਦਰਜ ਕੇਸਾਂ ਵਿਚੋਂ ਪੰਜਾਬ ਸੱਭ ਤੋਂ ਉੱਪਰ ਹੈ। ਇਹ 2019 ਅਤੇ 2020 ਵਿਚ ਦੇਸ਼ ਵਿਚ ਦੂਜੇ ਨੰਬਰ ’ਤੇ ਸੀ ਜਦਕਿ 2021 ਵਿਚ ਤੀਜੇ ਸਥਾਨ ’ਤੇ ਰਿਹਾ।

(For more news apart from Punjab had maximum drug overdose deaths across India: NCRB data, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement