NIA ਹੈੱਡਕੁਆਰਟਰ ਵਿਖੇ ਹੋਈ ਸੁਣਵਾਈ
ਨਵੀਂ ਦਿੱਲੀ: ਵਿਸ਼ੇਸ਼ ਐਨਆਈਏ ਅਦਾਲਤ ਨੇ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਸੁਣਵਾਈ ਐਨਆਈਏ ਹੈੱਡਕੁਆਰਟਰ ਵਿਖੇ ਹੋਈ। ਅਦਾਲਤ ਨੇ ਐਨਆਈਏ ਦੀਆਂ ਦੋ ਅਰਜ਼ੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਅਨਮੋਲ ਬਿਸ਼ਨੋਈ ਦੀ ਆਵਾਜ਼ ਅਤੇ ਹੱਥ ਲਿਖਤ ਦੇ ਨਮੂਨੇ ਲੈਣ ਦੀ ਇਜਾਜ਼ਤ ਮੰਗੀ ਗਈ ਸੀ।
