ਸਟਰਲਿੰਗ ਬਾਇਓਟੈਕ ਦੇ 4 ਨਿਰਦੇਸ਼ਕਾਂ ਵਿਰੁਧ ਖੁਲ੍ਹਾ ਗ਼ੈਰ ਜਮਾਨਤੀ ਵਰੰਟ
Published : Jan 6, 2019, 4:13 pm IST
Updated : Jan 6, 2019, 4:16 pm IST
SHARE ARTICLE
Sterling-biotech
Sterling-biotech

ਈਡੀ ਨੇ ਐਸਬੀਐਲ ਵਿਰੁਧ ਮਨੀ ਲਾਡਰਿੰਗ ਐਕਟ ਦੀਆਂ ਧਾਰਾਵਾਂ ਅਧੀਨ ਕਥਿਤ ਬੈਂਕ ਘਪਲੇ ਦਾ ਮਾਮਲਾ ਦਰਜ ਕੀਤਾ ਹੈ।

ਨਵੀਂ ਦਿੱਲੀ : 8,100 ਕਰੋੜ ਰੁਪਏ ਦੇ ਮਨੀ ਲਾਡਰਿੰਗ ਮਾਮਲੇ ਵਿਚ ਗੁਜਰਾਤ ਦੀ ਇਕ ਫਾਰਮਾ ਕੰਪਨੀ ਦੇ ਚਾਰ ਨਿਰਦੇਸ਼ਕਾਂ ਵਿਰੁਧ ਦਿੱਲੀ ਦੀ ਇਕ ਅਦਾਲਤ ਨੇ ਖੁਲ੍ਹਾ ਗ਼ੈਰ ਜਮਾਨਤੀ ਵਰੰਟ ਜਾਰੀ ਕੀਤਾ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਰਟ ਵਿਚ ਦੋਸ਼ੀਆਂ ਵਿਰੁਧ ਖੁਲ੍ਹਾ ਗ਼ੈਰ ਜਮਾਨਤੀ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਪਟਿਆਲਾ ਹਾਊਸ ਕੋਰਟ ਦੇ ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਸਟਰਲਿੰਗ ਬਾਇਓਟੈਕ ਲਿਮਿਟੇਡ ਮਨੀ ਲਾਡਰਿੰਗ ਮਾਮਲੇ ਵਿਚ ਕੰਪਨੀ ਦੇ ਚਾਰ ਨਿਰਦੇਸ਼ਕਾਂ ਵਿਰੁਧ ਖੁਲ੍ਹਾ ਗ਼ੈਰ ਜਮਾਨਤੀ ਵਰੰਟ ਜਾਰੀ ਕੀਤਾ।

Enforcement DirectorateEnforcement Directorate

ਇਹਨਾਂ ਦੋਸ਼ੀਆਂ ਵਿਚ ਕੰਪਨੀ ਦੇ ਨਿਰਦੇਸ਼ਕ ਨਿਤਿਨ ਜੈਯੰਤੀਲਾਲ ਸੰਦੇਸਰਾ, ਚੇਤਨ ਕੁਮਾਰ ਜੈਯੰਤੀਲਾਲ ਸੰਦੇਸਰਾ, ਦੀਪਤੀ ਚੇਤਨ ਸੰਦੇਸਰਾ ਅਤੇ ਹਿਤੇਸ਼ ਕੁਮਾਰ ਨਰਿੰਦਰ ਭਾਈ ਪਟੇਲ ਸ਼ਾਮਲ ਹਨ। ਈਡੀ ਨੇ ਐਸਬੀਐਲ ਵਿਰੁਧ ਮਨੀ ਲਾਡਰਿੰਗ ਐਕਟ ਦੀਆਂ ਧਾਰਾਵਾਂ ਅਧੀਨ ਕਥਿਤ ਬੈਂਕ ਘਪਲੇ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਵੱਲੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇਣ ਦੀ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਵੀ ਈਡੀ ਕਰ ਰਿਹਾ ਹੈ। ਈਡੀ ਨੇ 24 ਦਸੰਬਰ ਨੂੰ ਅਦਾਲਤ ਨੂੰ ਸੂਚਨਾ ਦਿਤੀ ਸੀ

Nitin SandesaraNitin Sandesara

ਕਿ ਉਹ ਐਸਬੀਐਲ ਦੇ ਨਿਰਦੇਸ਼ਕਾਂ ਵਿਰੁਧ ਇੰਟਰਪੋਲ ਤੋਂ ਰੇਡ ਕਾਰਨਰ ਨੋਟਿਸ ਵੀ ਜਾਰੀ ਕਰਾਉਣਾ ਚਾਹੁੰਦਾ ਹੈ। ਬੀਤੀ 26 ਅਕਤੂਬਰ ਨੂੰ ਕੋਰਟ ਨੇ ਇਹਨਾਂ ਦੋਸ਼ੀਆਂ ਨੂੰ ਆਰਥਿਕ ਅਪਰਾਧੀ ਐਲਾਨ ਕਰਨ ਦੀ ਈਡੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਸੀ। 23 ਅਕਤੂਬਰ ਨੂੰ ਈਡੀ ਨੇ ਇਸ ਮਾਮਲੇ ਵਿਚ ਸਪਲੀਮੈਂਟਰੀ ਚਾਰਜ ਸ਼ੀਟ ਦਾਖਲ  ਕੀਤੀ ਸੀ। ਈਡੀ ਨੇ ਜੁਲਾਈ ਵਿਚ ਦੋਸ਼ ਪੱਤਰ ਦਾਖਲ ਕੀਤਾ।

Andhra BankAndhra Bank

ਈਡੀ ਨੇ ਦੋਸ਼ ਪੱਤਰ ਵਿਚ ਕਿਹਾ ਕਿ ਕੰਪਨੀ ਨੇ ਆਂਧਰਾ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਕਨਸੋਰਟੀਅਮ ਤੋਂ ਲੋਨ ਲਿਆ,ਜੋ ਕਿ ਹੁਣ ਨਨ ਪਰਫਾਰਮਿੰਗ ਅਸੈਟ    ( ਐਨਪੀਏ ) ਵਿਚ ਤਬਦੀਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਆਂਧਰਾ ਬੈਂਕ ਦੇ ਸਾਬਕਾ ਨਿਰਦੇਸ਼ਕ ਅਨੂਪ ਪ੍ਰਕਾਸ਼ ਗਰਗ ਅਤੇ ਦਿੱਲੀ ਦੇ ਵਪਾਰੀ ਗਗਨ ਧਵਨ ਨੂੰ ਬੀਤੀ ਫਰਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

CBICBI

ਈਡੀ ਅਤੇ ਸੀਬੀਆਈ ਦੋਹਾਂ ਨੇ ਇਸ ਮਾਮਲੇ ਵਿਚ ਗਰਗ ਅਤੇ ਧਵਨ ਨੂੰ ਵੀ ਦੋਸ਼ੀ ਬਣਾਇਆ ਹੈ। ਸੀਬੀਆਈ ਦੀ ਐਫਆਈਆਰ ਤੋਂ ਬਾਅਦ ਈਡੀ ਨੇ ਵੀ ਮਨੀ ਲਾਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ 31 ਦਸੰਬਰ 2016 ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਬੀਤੀ 6 ਅਗਸਤ ਨੂੰ ਦਿੱਲੀ ਹਾਈਕੋਰਟ ਨੇ ਇਸ ਮਾਮਲੇ ਵਿਚ ਅਨੂਪ ਪ੍ਰਕਾਸ਼ ਗਰਗ ਨੂੰ ਜਮਾਨਤ ਦੇ ਦਿਤੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement