
ਉੱਤਰ ਪ੍ਰਦੇਸ਼ ਦੇ ਮੰਤਰੀਆਂ ਦੇ ਤਿੰਨ ਨਿਜੀ ਸਕੱਤਰ ਓਮ ਪ੍ਰਕਾਸ਼ ਕਸ਼ਿਅਪ, ਰਾਮਨਰੇਸ਼ ਤਿਵਾਰੀ ਅਤੇ ਸੰਤੋਸ਼ ਅਵਸਥੀ ਨੂੰ ਇਕ ਸਮਾਚਾਰ ਚੈਨਲ ਵਲੋਂ ਸਟਿੰਗ ਆਪਰੇਸ਼ਨ...
ਲਖਨਊ: ਉੱਤਰ ਪ੍ਰਦੇਸ਼ ਦੇ ਮੰਤਰੀਆਂ ਦੇ ਤਿੰਨ ਨਿਜੀ ਸਕੱਤਰ ਓਮ ਪ੍ਰਕਾਸ਼ ਕਸ਼ਿਅਪ, ਰਾਮਨਰੇਸ਼ ਤਿਵਾਰੀ ਅਤੇ ਸੰਤੋਸ਼ ਅਵਸਥੀ ਨੂੰ ਇਕ ਸਮਾਚਾਰ ਚੈਨਲ ਵਲੋਂ ਸਟਿੰਗ ਆਪਰੇਸ਼ਨ ਕੀਤੇ ਜਾਣ ਤੋਂ ਕੁੱਝ ਦਿਨਾਂ ਬਾਅਦ ਸ਼ਨੀਵਾਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ 'ਚ ਗਿ੍ਰਫਤਾਰ ਕੀਤਾ ਗਿਆ। ਸੂਤਰਾਂ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਆਦੇਸ਼ 'ਤੇ ਤਿੰਨਾਂ ਨੂੰ ਮੁਅੱਤਲ ਕਰ ਦਿਤਾ ਗਿਆ। ਅਧਿਕਾਰੀਆਂ ਨੂੰ ਇਨ੍ਹਾਂ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਨ ਦਾ ਵੀ ਨਿਰਦੇਸ਼ ਦਿਤਾ ਹੈ।
Uttar Pradesh CM Yogi Adityanath
ਇਸ ਮਾਮਲੇ ਦੀ ਜਾਂਚ ਇਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰ ਰਿਹੀ ਹੈ। ਜਿਸ ਨੂੰ ਸਾਰੇ ਪੱਖਾਂ ਦੇ ਬਿਆਨ ਲੈਣ ਤੋਂ ਬਾਅਦ 10 ਦਿਨਾਂ ਦੇ ਅੰਦਰ ਅਪਣੀ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਸਮੀਖਿਆ ਲਈ ਸਕਤਰੇਤ ਪ੍ਰਸ਼ਾਸਨ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਫਿਰ ਕਦੇ ਇਸ ਤਰ੍ਹਾ ਦੇ ਮਾਮਲੇ ਦੌਹਰਾਏ ਨਾ ਜਾਣ। ਮੀਡੀਆ 'ਚ ਆਈ ਖਬਰਾਂ ਦੇ ਮੁਤਾਬਕ, ਇਕ ਟੀਵੀ ਚੈਨਲ ਵਲੋਂ ਮੰਤਰੀਆਂ ਦੇ ਤਿੰਨ ਨਿਜੀ ਸਕੱਤਰਾਂ ਨੂੰ ਕਥਿਤ ਤੌਰ 'ਤੇ ਤਬਾਦਲਾਅ ਅਤੇ ਕਾਂਟਰੈਕਟ ਜਾਰੀ ਕਰਨ ਦੇ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਸਟਿੰਗ ਆਪਰੇਸ਼ਨ ਚਲਾਇਆ ਗਿਆ ਸੀ।
Yogi Adityanath
ਦੱਸ ਦਈਏ ਕਿ ਸਟਿੰਗ ਆਪਰੇਸ਼ਨ 'ਚ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਨਿਜੀ ਸਕੱਤਰ ਓਮ ਪ੍ਰਕਾਸ਼ ਕਸ਼ਿਅਪ ਨੂੰ ਕਥਿਤ ਤੌਰ 'ਤੇ ਇਕ ਟਰਾਂਸਫਰ ਲਈ 40 ਲੱਖ ਰੁਪਏ ਦੀ ਮੰਗ ਕਰਦੇ ਹੋਏ ਵੇਖਿਆ ਗਿਆ। ਰਾਜਭਰ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੰਤਰੀ ਹਨ। ਓਮ ਪ੍ਰਕਾਸ਼ ਰਾਜਭਰ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਨਿਜੀ ਸਕੱਤਰ ਨੂੰ ਹਟਾ ਦਿਤਾ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।
Yogi Adityanath
ਦੂਜੇ ਪਾਸੇ ਇਸ ਸਟਿੰਗ ਆਪਰੇਸ਼ਨ 'ਚ ਖਨਨ ਰਾਜ ਮੰਤਰੀ ਅਰਚਨਾ ਤਿਵਾਰੀ ਦੇ ਸਾਥੀ ਨੂੰ ਕਥਿਤ ਤੌਰ 'ਤੇ ਚੈਨਲ ਦੇ ਰਿਪੋਰਟਰ ਦੇ ਨਾਲ ਲੱਗ ਭਗ ਛੇ ਜਿਲੀਆਂ 'ਚ ਖਨਨ ਦਾ ਠੇਕਾ ਦਵਾਉਣ ਲਈ ਇਕ ਸੌਦਾ ਕੀਤਾ ਜਾ ਰਿਹਾ ਹੈ। ਸਟਿੰਗ ਆਪਰੇਸ਼ਨ ਵਿੱਚ ਕਥਿਤ ਤੌਰ 'ਤੇ ਕਿਤਾਬਾਂ ਲਈ ਇਕ ਕਾਂਟਰੈਕਟ ਦਾ ਸੌਦਾ ਕਰਦੇ ਹੋਏ ਬੇਸਿਕ ਸਿੱਖਿਆ ਰਾਜ ਮੰਤਰੀ ਸੰਦੀਪ ਸਿੰਘ ਦੇ ਨਿਜੀ ਸਕੱਤਰ ਸੰਤੋਸ਼ ਅਵਸਥੀ ਨੂੰ ਵੀ ਵੇਖਿਆ ਗਿਆ ਹੈ।
Yogi Adityanath
ਸਿੰਘ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਰਤਮਾਨ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੇ ਪੋਤਰਾ ਹੈ। ਸਟਿੰਗ ਆਪਰੇਸ਼ਨ ਨੇ ਇਕ ਸਕਤਰੇਤ ਸਟਾਫ ਦੀ ਕਥਿਤ ਰਿਕਾਰਡਿੰਗ ਵੀ ਤਿਆਰ ਕੀਤੀ, ਜਿਸ 'ਚ ਇਕ ਠੇਕੇਦਾਰ ਦੇ ਰੂਪ 'ਚ ਪੇਸ਼ ਹੋਏ ਰਿਪੋਰਟਰ ਨੂੰ ਭਰੋਸਾ ਦਿਤਾ ਗਿਆ ਸੀ ਕਿ ਉਸ ਦੇ ਪੱਖ 'ਚ ਇਕ ਸਕੂਲ ਬੈਗ ਅਤੇ ਯੂਨਿਫਾਰਮ ਦਾ ਕਾਂਟਰੈਕਟ ਹੋਵੇਗਾ।