ਵਿਆਹ ਕਰਨ ਤੋਂ ਪਰੇਸ਼ਾਨ ਬੈਠੀ ਅਮਰੀਕਨ ਲਾੜੀ ਨੇ ਜਦ ਰਾਸ਼ਟਰਪਤੀ ਨੂੰ ਕੀਤਾ ਟਵੀਟ...ਤਾਂ ਦੇਖੋ ਕੀ ਹੋਇਆ
Published : Jan 6, 2020, 3:32 pm IST
Updated : Jan 6, 2020, 3:32 pm IST
SHARE ARTICLE
File photo
File photo

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਖਲ ਨੇ ਵੀ.ਵੀ.ਆਈ.ਪੀ. ਸੁਰੱਖਿਆ ਕਾਰਨਾਂ ਕਰ ਕੇ ਇਕ ਅਮਰੀਕੀ ਕੁੜੀ ਤੇ ਹਿੰਦੁਸਤਾਨੀ ਮੁੰਡੇ ਦਾ ਵਿਆਹ ਟਲਣ ਤੋਂ ਬਚਾ ਦਿੱਤਾ।

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਖਲ ਨੇ ਵੀ.ਵੀ.ਆਈ.ਪੀ. ਸੁਰੱਖਿਆ ਕਾਰਨਾਂ ਕਰ ਕੇ ਇਕ ਅਮਰੀਕੀ ਕੁੜੀ ਤੇ ਹਿੰਦੁਸਤਾਨੀ ਮੁੰਡੇ ਦਾ ਵਿਆਹ ਟਲਣ ਤੋਂ ਬਚਾ ਦਿੱਤਾ। ਕੇਰਲ ਦੇ ਕੋਚੀ 'ਚ ਰਾਸ਼ਟਰਪਤੀ ਦੀ ਸੁਰੱਖਿਆ ਕਰ ਕੇ ਰਾਜ ਪ੍ਰਸ਼ਾਸਨ ਨੇ ਪਹਿਲਾਂ ਤੋਂ ਤਾਜ ਹੋਟਲ 'ਚ ਤੈਅ ਇਨ੍ਹਾਂ ਦੇ ਵਿਆਹ ਨੂੰ ਇੱਥੋਂ ਸ਼ਿਫਟ ਕਰਨ ਦਾ ਫਰਮਾਨ ਸੁਣਾਇਆ ਤਾਂ ਪਰੇਸ਼ਾਨ ਲਾੜੀ ਨੇ ਟਵਿੱਟਰ ਰਾਹੀਂ ਸਿੱਧੇ ਰਾਸ਼ਟਰਪਤੀ ਭਵਨ ਤੋਂ ਗੁਹਾਰ ਲਗਾਈ।

File photoFile photo

8 ਮਹੀਨੇ ਪਹਿਲਾਂ ਬੁਕ ਕਰਵਾਇਆ ਸੀ ਹੋਟਲ
ਲਾੜੀ ਦੀ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਰਾਸ਼ਟਰਪਤੀ ਨੇ ਖੁਦ ਦਖਲ ਦਿੱਤਾ ਤਾਂ ਰਾਜ ਪ੍ਰਸ਼ਾਸਨ ਨੇ ਵੀ.ਵੀ.ਆਈ.ਪੀ. ਸੁਰੱਖਿਆ 'ਚ ਤਬਦੀਲੀ ਕੀਤੀ ਤਾਂ ਕਿ ਬਿਨਾਂ ਰੁਕਾਵਟ ਦੇ ਵਿਆਹ ਹੋ ਸਕੇ। ਵਿਆਹ 'ਤੇ ਸੁਰੱਖਿਆ ਕਾਰਨਾਂ ਕਰ ਕੇ ਆਏ ਇਸ ਸਸਪੈਂਸ ਦੀ ਕਹਾਣੀ ਅਮਰੀਕੀ ਕੁੜੀ ਏਸ਼ਲੇ ਦੇ ਟਵੀਟ ਤੋਂ ਸਾਹਮਣੇ ਆਈ, ਜਿਸ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਨੂੰ ਟੈਗ ਕੀਤਾ ਸੀ।

President Ramnath KovindPresident Ramnath Kovind

ਦਰਅਸਲ ਕੋਚੀ ਦੇ ਤਾਜ ਹੋਟਲ 'ਚ ਏਸ਼ਲੇ ਦਾ ਵਿਆਹ ਉਸ ਦੇ ਭਾਰਤੀ ਮੰਗੇਤਰ ਨਾਲ ਪਹਿਲਾਂ ਤੋਂ ਤੈਅ ਸੀ। ਉਨ੍ਹਾਂ ਨੇ ਵਿਆਹ ਲਈ 8 ਮਹੀਨੇ ਪਹਿਲਾਂ ਹੀ ਹੋਟਲ ਬੁਕ ਕਰਵਾ ਲਿਆ ਸੀ। ਅੱਜ ਰਾਸ਼ਟਰਪਤੀ ਕੇਰਲ ਦੌਰੇ 'ਤੇ ਕੋਚੀ ਆਏ ਅਤੇ ਉਨ੍ਹਾਂ ਦੇ ਰੁਕਣ ਦਾ ਇੰਤਜ਼ਾਮ ਵੀ ਇਸੇ ਤਾਜ ਹੋਟਲ 'ਚ ਹੈ। ਰਾਜ ਸਰਕਾਰ ਦੇ ਸੁਰੱਖਿਆ ਅਮਲੇ ਨੇ ਵੀ.ਵੀ.ਆਈ.ਪੀ. ਸੁਰੱਖਿਆ ਕਾਰਨਾਂ ਕਰ ਕੇ ਏਸ਼ਲੇ ਨੂੰ ਵਿਆਹ ਦਾ ਪ੍ਰਬੰਧਨ ਕਿਤੇ ਹੋਰ ਕਰਨ ਲਈ ਕਿਹਾ।

File PhotoFile Photo

ਏਜੰਸੀਆਂ ਦੇ ਇਸ ਫਰਮਾਨ 'ਤੇ ਲਾੜਾ-ਲਾੜੀ ਦੇ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ। ਉਦੋਂ ਪਰੇਸ਼ਾਨ ਏਸ਼ਲੇ ਨੇ ਟਵੀਟ ਕਰ ਕੇ ਰਾਸ਼ਟਰਪਤੀ ਭਵਨ ਤੋਂ ਕੁਝ ਉਪਾਅ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਿਰਫ਼ 48 ਘੰਟੇ ਬਚੇ ਹਨ, ਅਜਿਹੇ 'ਚ ਵਿਆਹ ਲਈ ਉਹ ਕਿਵੇਂ ਦੂਜੀ ਜਗ੍ਹਾ ਲੱਭਣਗੇ। ਰਾਸ਼ਟਰਪਤੀ ਭਵਨ ਨੇ ਇਸ ਟਵੀਟ ਦਾ ਨੋਟਿਸ ਲਿਆ ਅਤੇ ਇਸ ਦਾ ਹੱਲ ਲੱਭਣ ਲਈ ਰਾਜ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਨਿਰਦੇਸ਼ ਦਿੱਤਾ।

 ramnath kovindramnath kovind

ਰਾਸ਼ਟਰਪਤੀ ਦੇ ਨਿਰਦੇਸ਼ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਰਾਜ ਪ੍ਰਸ਼ਾਸ਼ਨ 'ਚ ਚਰਚਾ ਹੋਈ। ਇਸ ਤੋਂ ਬਾਅਦ ਰਾਜ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਲਾੜਾ-ਲਾੜੀ ਨੇ ਇਸੇ ਹੋਟਲ 'ਚ ਤੈਅ ਪ੍ਰੋਗਰਾਮ ਅਨੁਸਾਰ ਵਿਆਹ ਕਰਨ ਦੀ ਹਰੀ ਝੰਡੀ ਦੇ ਦਿੱਤੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।

File photoFile photo

ਏਸ਼ਲੇ ਨੇ ਰਾਸ਼ਟਰਪਤੀ ਭਵਨ ਦੇ ਦਖਲ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਮੌਕੇ ਨੂੰ ਰੁਕਾਵਟ ਤੋਂ ਬਚਾਉਣ ਲਈ ਦੂਜਾ ਟਵੀਟ ਕਰ ਕੇ ਧੰਨਵਾਦ ਦਿੱਤਾ। ਰਾਸ਼ਟਰਪਤੀ ਭਵਨ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਵੀ ਖੁਸ਼ ਹਾਂ ਕਿ ਮਸਲਾ ਹੱਲ ਹੋ ਗਿਆ। ਨਾਲ ਹੀ ਰਾਸ਼ਟਰਪਤੀ ਭਵਨ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਕੋਵਿੰਦ ਨੇ ਉਨ੍ਹਾਂ ਦੀ ਖੁਸ਼ੀ ਦੇ ਇਸ ਮੌਕੇ 'ਤੇ ਆਪਣੀਆਂ ਹਾਰਦਿਕ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਉਨ੍ਹਾਂ ਦੇ ਸਰਲ ਸੁਭਾਅ ਅਤੇ ਸਾਦਗੀ ਲਈ ਜਾਣਿਆ ਜਾਂਦਾ ਹੈ। ਵੱਡਾ ਹੋਵੇ ਜਾਂ ਛੋਟਾ ਸਾਰਿਆਂ ਦੇ ਪ੍ਰਤੀ ਉਨ੍ਹਾਂ ਦਾ ਸਾਮਾਨ ਵਤੀਰਾ ਰਹਿੰਦਾ ਹੈ। ਵੱਖ-ਵੱਖ ਮੌਕਿਆਂ 'ਤੇ ਉਨ੍ਹਾਂ ਦੇ ਸੁਭਾਅ ਦੀ ਇਹ ਵਿਸ਼ੇਸ਼ਤਾ ਦਿਖਾਈ ਵੀ ਦਿੰਦੀ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement