
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਨੇ ਤਾਮਿਲਨਾਡੂ ਸਰਕਾਰ...
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਨੇ ਤਾਮਿਲਨਾਡੂ ਸਰਕਾਰ ਨੂੰ ਸਿਨੇਮਾਘਰਾਂ ‘ਚ 100 ਫ਼ੀਸਦੀ ਦਰਸ਼ਕਾਂ ਦੀ ਸਮਰੱਥਾ ਨੂੰ ਮੰਜ਼ੂਰੀ ਦੇਣ ਵਾਲੇ ਹੁਕਮ ਨੂੰ ਵਾਪਸ ਲੈਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੀ ਈਕੇ ਪਲਾਨੀਸਾਮੀ ਸਰਕਾਰ ਨੇ ਚਾਰ ਜਨਵਰੀ ਨੂੰ ਸਿਨੇਮਾਹਾਲ ‘ਤੇ ਲੱਗੀ 50 ਫ਼ੀਸਦੀ ਦੀ ਦਰਸ਼ਕ ਸਮਰੱਥਾ ਨੂੰ ਹਟਾ ਦਿੱਤਾ ਸੀ।
Cinema
ਤਾਮਿਲਨਾਡੂ ਸਰਕਾਰ ਨੇ ਸਿਨੇਮਾ ਘਰਾਂ ਨੂੰ ਪੂਰੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਏਆਈਏਡੀਐਮਕੇ ਸਰਕਾਰ ਦੇ ਇਸ ਕਦਮ ਨਾਲ ਲਗਪਗ 9 ਮਹੀਨੇ ਬਾਦ ਸਿਨੇਮਾ ਘਰ ਪਹਿਲਾਂ ਦੀ ਤਰ੍ਹਾਂ ਸੰਚਾਰੂ ਢੰਗ ਨਾਲ 100 ਫ਼ੀਸਦੀ ਦਰਸ਼ਕ ਸਮਰੱਥਾ ਦੇ ਨਾਲ ਚਲਾਉਣ ਦੀ ਸਥਿਤੀ ਬਣੀ ਸੀ ਪਰ ਇਸ ਨਾਲ ਕਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਣ ਦੇ ਡਰ ਨੂੰ ਦੇਖਦਿਆ ਕੇਂਦਰ ਸਰਕਾਰ ਨੇ ਰਾਜ ਸਰਕਾਰ ਤੋਂ ਇਸ ਮੰਜ਼ੂਰੀ ਨੂੰ ਵਾਪਸ ਲੈਣ ਲਈ ਕਿਹਾ ਹੈ।
Cinema
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਵਿਚ ਹੁਣ ਤੱਕ ਕੋਰੋਨਾ ਦੇ ਅੱਠ ਲੱਖ, 22 ਹਜਾਰ 370 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿਚ 8,02,385 ਲੋਕ ਰਿਕਵਰ ਹੋ ਚੁੱਕੇ ਹਨ। ਰਾਜ ‘ਚ ਕੋਰੋਨਾ ਦੇ ਕਾਰਨ ਹੁਣ ਤੱਕ 12,177 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜ ‘ਚ ਐਕਟਿਵ ਕੇਸਾਂ ਦੀ ਸੰਖਿਆ ਇਸ ਸਮੇਂ 7808 ਹੈ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮਾਰਚ ਮਹੀਨੇ ਦੇ ਅਖੀਰ ‘ਚ ਲਾਕਡਾਉਨ ਲਗਾਇਆ ਸੀ।
Cinema
ਜਿਸਦੇ ਚਲਦੇ ਸਕੂਲ-ਕਾਰਜ, ਸਿਨੇਮਾ ਹਾਲ ਸਮੇਤ ਭੀੜ-ਭਾੜ ਵਾਲੀ ਥਾਵਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ। ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਕਾਰਨ ਇਨ੍ਹਾਂ ਨੂੰ ਹੁਣ ਹੌਲੀ-ਹੌਲੀ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਜਾ ਰਹੀ ਹੈ।