ਕੇਂਦਰ ਨੇ ਬਣਾਇਆ ਕੰਟਰੋਲ ਰੂਮ
ਨਵੀਂ ਦਿੱਲੀ: ਭਾਰਤ ਵਿੱਚ ਬਰਡ ਫਲੂ ਦੇ ਦਸਤਕ ਤੋਂ ਬਾਅਦ ਕਈ ਰਾਜਾਂ ਵਿੱਚ ਹਲਚਲ ਮਚ ਗਈ ਹੈ। ਪਹਿਲਾਂ ਕੋਰੋਨਾ ਸੰਕਟ ਅਤੇ ਹੁਣ ਬਰਡ ਫਲੂ ਦਾ ਕਹਿਰ ਹੈ। ਸਭ ਤੋਂ ਵੱਧ ਮਾਮਲੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ ਹਨ, ਜਿਥੇ ਸੈਂਕੜੇ ਕਾਵਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਵਿਚ ਇਹ ਵਾਇਰਸ ਮਿਲਿਆ ਹੈ। ਇਸ ਸੰਕਟ ਨੂੰ ਵੇਖਦੇ ਹੋਏ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਬੈਠਕ ਬੁਲਾਈ ਹੈ।
ਬਰਡ ਫਲੂ ਦੇ ਸੰਕਟ ਬਾਰੇ ਭਾਰਤ ਵਿੱਚ ਵੱਡੇ ਅਪਡੇਟਸ -
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਰਡ ਫਲੂ ਦੇ ਸੰਕਟ ਦੇ ਸੰਬੰਧ ਵਿੱਚ ਇੱਕ ਐਮਰਜੈਂਸੀ ਬੈਠਕ ਬੁਲਾਈ ਹੈ। ਰਾਜ ਦੇ ਮੈਡੀਕਲ ਮੰਤਰੀ ਅਤੇ ਹੋਰ ਅਧਿਕਾਰੀ ਇਸ ਮੀਟਿੰਗ ਵਿੱਚ ਮੌਜੂਦ ਹਨ।
ਮੀਟਿੰਗ ਵਿੱਚ ਬਰਡ ਫਲੂ ਬਾਰੇ ਭਾਰਤ ਸਰਕਾਰ ਵੱਲੋਂ ਭੇਜੀਆਂ ਹਦਾਇਤਾਂ ਬਾਰੇ ਵਿਚਾਰ ਵਟਾਂਦਰੇ ਹੋਏ। ਰਾਜ ਵਿੱਚ ਹੁਣ ਪੋਲਟਰੀ ਫਾਰਮ ਵਿੱਚ ਪੰਛੀਆਂ ਦੇ ਨਮੂਨੇ ਲਏ ਜਾਣਗੇ, ਜਲਦੀ ਹੀ ਰਾਜ ਸਰਕਾਰ ਇਸ ਲਈ ਨਿਦੇਸ਼ ਜਾਰੀ ਕੀਤੇ ਜਾਣਗੇ।