
ਦਿੱਲੀ ਮੋਰਚੇ ‘ਚ ਮਸ਼ੀਨਾਂ ਲੈ ਪਹੁੰਚੇ ਦਰਜੀ...
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਪੰਜਾਬੀ ਵੱਡੀ ਗਿਣਤੀ ‘ਚ ਮੌਜੂਦ ਹਨ। ਕਿਸਾਨ ਅੰਦੋਲਨ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੰਜਾਬੀਆਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਅੰਦੋਲਨ ਵਾਲੀ ਥਾਂ ‘ਤੇ ਕਈਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ‘ਤੇ ਤਕਨੀਕੀ ਮਾਹਰਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ।
ਇੱਥੇ ਹੀ ਸਿੰਘੂ ਬਾਰਡਰ 'ਤੇ ਲੁਧਿਆਣਾ ਤੋਂ ਬਲਜਿੰਦਰ ਕੌਰ ਅਤੇ ਬਰਨਾਲਾ ਤੋਂ ਦਲਵੀਰ ਸਿੰਘ ਵੱਲੋਂ ਕਿਸਾਨੀ ਅੰਦੋਲਨ ‘ਚ ਕਿਸਾਨਾਂ ਦੇ ਫਟੇ ਕੱਪੜਿਆਂ ਨੂੰ ਸਿਲਾਈ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਦਿੱਲੀ ‘ਚ ਕਿਸਾਨੀ ਅੰਦੋਲਨ ਲਗਾਤਾਰ ਲਗਪਗ 2 ਮਹੀਨੇ ਤੋਂ ਚੱਲ ਰਿਹਾ ਹੈ, ਕਿਸਾਨ ਲਗਾਤਾਰ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ।
Free Stichting Service
ਦਿੱਲੀ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਕਿਸਾਨ ਭਰਾ ਇਸ ਕੜਾਕੇ ਦੀ ਠੰਡ ਅਤੇ ਮੀਂਹ ਦੇ ਵਿਚ ਕਿਸਾਨੀ ਅੰਦੋਲਨ ‘ਚ ਡਟੇ ਹੋਏ ਹਨ। ਦਰਜੀ ਦਲਵੀਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਕਿਸਾਨੀ ਅੰਦੋਲਨ ‘ਚ ਆਪਣੇ ਦੋਸਤਾਂ ਨਾਲ ਇੱਥੇ ਪਹੁੰਚਿਆਂ ਤਾਂ ਮੈਂ ਦੇਖਿਆ ਕਿ ਕਾਫ਼ੀ ਲੋਕਾਂ ਵੱਲੋਂ ਕਾਫ਼ੀ ਤਰ੍ਹਾਂ ਦੀਆਂ ਕਿਸਾਨਾਂ ਲਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ।
Tailor
ਉਨ੍ਹਾਂ ਕਿਹਾ ਕਿ ਅਸੀਂ ਅੱਗੇ ਸਟੇਜ ਵੱਲ ਨੂੰ ਅੱਗੇ ਵਧੇ ਤਾਂ ਅਸੀਂ ਦੇਖਿਆ ਕਿ ਕਈ ਕਿਸਾਨਾਂ ਦੇ ਕੱਪੜੇ ਫਟੇ ਹੋਏ ਦਿਖਾਈ ਦਿੱਤੇ ਤਾਂ ਮੈਂ ਆਪਣੇ ਘਰ ਜਾ ਕੇ ਗੱਲ ਕੀਤੀ ਕਿ ਮੈਂ ਵੀ ਉੱਥੇ ਜਾ ਕੇ ਕਿਸਾਨੀ ਅੰਦੋਲਨ ‘ਚ ਸੇਵਾ ਕਰਨੀ ਚਾਹੁੰਦਾ ਹਾਂ, ਫਿਰ ਅਸੀਂ ਇੱਥੇ ਆ ਕੇ ਕਿਸਾਨਾਂ ਦੇ ਫਟੇ ਕੱਪੜਿਆਂ ਨੂੰ ਸਿਲਾਈ ਕਰਨ ਦੀ ਫਰੀ ਸੇਵਾ ਸ਼ੁਰੂ ਕੀਤੀ।
Tailor
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ‘ਚ ਟਰਾਲੀ ਤੋਂ ਉਤਰਨ ਸਮੇਂ ਕਿਸੇ ਦਾ ਕੱਪੜਾ ਫਸ ਕੇ ਪਾੜ ਜਾਂਦਾ ਹੈ, ਕਿਸੇ ਦਾ ਬਟਨ ਟੁੱਟ ਜਾਂਦੈ, ਕਿਸੇ ਦੀ ਜਿੱਪ ਖਰਾਬ ਹੋ ਜਾਂਦੀ, ਕਿਸੇ ਦਾ ਸਲਵਾਰ ਉਧੜ ਜਾਂਦੀ ਹੈ, ਅਸੀਂ ਉਨ੍ਹਾਂ ਦੀ ਸਿਲਾਈ ਕਰਦੇ ਹਾਂ ਤੇ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ।