
ਜੈ ਸਿੰਘ ਇਕ ਕਿਸਾਨ ਹੋਣ ਦੇ ਨਾਲ ਨਾਲ ਇਕ ਲੇਖਕ , ਕਲਾਕਾਰ ਵੀ ਸੀ।
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ) ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਵਿਚ ਬਹੁਤ ਸਾਰੇ ਕਿਸਾਨ ਵੀਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਉਹਨਾਂ ਵਿਚੋਂ ਇਕ ਬਠਿੰਡਾ ਜਿਲੇ ਦੇ ਪਿੰਡ ਤੁੰਗਵਾਲੀ ਦਾ ਜੈ ਸਿੰਘ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ ਪਰ ਕਿਸਾਨੀ ਸੰਘਰਸ਼ ਦਾ ਖੁਮਾਰ ਕਿੱਥੇ ਠੰਡਾ ਪੈਂਦਾ ਸੀ ਜੈ ਸਿੰਘ ਦੀ ਮੌਤ ਤੋਂ ਬਾਅਦ ਹੋਰ ਵੀ ਮਾਣ ਮਹਿਸੂਸ ਕਰ ਰਿਹਾ ਹੋਵੇਗਾ।
Lankesh Trikha and Jai Singh' s father
ਸਪੋਕਸਮੈਨ ਦੇ ਪੱਤਰਕਾਰ ਵੱਲੋਂ ਜੈ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਇਕ ਗੱਲ ਦਾ ਵਾਸਤਾ ਉਸਨੂੰ ਮੈਂ ਵੀ ਪਾਇਆ ਸੀ ਕਿ ਵੀ ਬੇਟੇ ਪਹਿਲਾਂ ਤੇਰੇ ਭਰਾ ਨੂੰ ਵਾਪਸ ਆ ਲੈਣ ਦੇ ਫਿਰ ਚਲਾ ਜਾਵੀ। ਜਿਸਤੇ ਜੈ ਸਿੰਘ ਨੇ ਕਿਹਾ ਕਿ ਜੇ ਭਰਾ ਦੇ ਆਉਣ ਤੋਂ ਬਾਅਦ ਕਾਨੂੰਨ ਵਾਪਸ ਹੋ ਗਏ ਫਿਰ ਮੈਨੂੰ ਕਦੋਂ ਮੌਕਾ ਮਿਲੇਗਾ ਸੰਘਰਸ਼ ਵਿਚ ਜਾਣ ਦਾ।
Lankesh Trikha and Jai Singh' s father
ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਜਦੋਂ ਇਕ ਪਿਤਾ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦਿੰਦਾ ਹੈ ਤੈਂ ਉਦੋਂ ਧਰਤੀ ਵੀ ਵਜਨ ਨਹੀਂ ਚਲਦੀ। ਜੈ ਸਿੰਘ ਆਪਣੇ ਪਿੱਛੇ ਤਿੰਨ ਬੱਚਿਆਂ ਆਪਣੀ ਪਤਨੀ ਅਤੇ ਆਪਣੇ ਪਿਤਾ ਨੂੰ ਛੱਡ ਗਿਆ ਜਿਸ ਦਾ ਦਿਨ ਰਾਤ ਇਸ ਗੱਲ ਵਿਚ ਗੁਜਰ ਰਿਹਾ ਹੈ ਕਿ ਹੁਣ ਅੱਗੇ ਬੱਚਿਆਂ ਦਾ ਕੀ ਹੋਵੇਗਾ। ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਬੱਚਿਆਂ ਦਾ ਅੱਗੇ ਭਵਿੱਖ ਨਹੀਂ ਦਿਸ ਰਿਹਾ ਹੈ। ਉਹਨਾਂ ਕਿਹਾ ਕਿ ਭੂਤਕਾਲ ਤਾਂ ਲੰਘ ਗਿਆ ਉਦੋਂ ਸਰੀਰ ਵੀ ਸਾਥ ਦਿੰਦਾ ਸੀ ਪਰ ਹੁਣ ਸਰੀਰ ਸਾਥ ਨਹੀਂ ਦਿੰਦਾ, ਹੁਣ ਮੈਨੂੰ ਇਹੀ ਫਿਕਰ ਹੈ ਵੀ ਅੱਗੇ ਬੱਚਿਆਂ ਦਾ ਕੀ ਹੋਵੇਗਾ।
Lankesh Trikha and Jai Singh' s father
ਜੈ ਸਿੰਘ ਦੇ ਚਾਚਾ ਜੀ ਦੇ ਮੁੰਡੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਬਚਪਨ ਵਿਚ ਮੌਤ ਹੋ ਗਈ ਸੀ ਉਹਨਾਂ ਦੇ ਚਾਚਾ ਜੀ, ਤਾਇਆ ਜੀ ਨੇ ਕਦੇ ਵੀ ਉਸਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ । ਜੈ ਸਿੰਘ ਦੇ ਪਿਤਾ ਨੇ ਕਿਹਾ ਕਿ ਜੈ ਸਿੰਘ ਬਹੁਤ ਹੀ ਫੱਕਰ ਸੁਭਾਅ ਦਾ ਇਨਸਾਨ ਸੀ ਉਸਨੇ ਕਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਸੀ ਭਾਵੇਂ ਉਸਨੂੰ ਉਸਤੋਂ ਛੋਟੀ ਉਮਰ ਦਾ ਇਨਸਾਨ ਹੀ ਉਸਨੂੰ ਕਿਸੇ ਗੱਲ ਲਈ ਟੋਕ ਦੇਵੇ। ਜੈ ਸਿੰਘ ਦੀ ਪਤਨੀ ਨੇ ਦੱਸਿਆ ਕਿਹਾ ਕਿ ਦੁੱਖ ਵੀ ਲੱਗਦਾ ਹੈ ਪਰ ਹੌਸਲਾ ਵੀ ਆਉਂਦਾ ਹੈ ਕਿ ਕੁਰਬਾਨ ਹੋਏ ਹਨ।
Lankesh Trikha and Jai Singh' s wife
ਜੈ ਸਿੰਘ ਇਕ ਕਿਸਾਨ ਹੋਣ ਦੇ ਨਾਲ ਨਾਲ ਇਕ ਲੇਖਕ , ਕਲਾਕਾਰ ਵੀ ਸੀ। ਜੈ ਸਿੰਘ ਆਪਣੇ ਵਿਚਾਰ ਡਾਇਰੀ ਵਿਚ ਲਿਖਦਾ ਸੀ ਤੇ ਹੁਣ ਉਹ ਡਾਇਰੀ ਉਸਦੀ ਪਤਨੀ ਕੋਲ ਰਹਿ ਗਈ ਹੈ। ਜੈ ਸਿੰਘ ਦੀ ਪਤਨੀ ਨੇ ਕਿਹਾ ਕਿ ਜਿੰਨੀ ਜਿੰਦਗੀ ਹੈ ਉਹਨੀਂ ਜੈ ਸਿੰਘ ਦੀਆਂ ਯਾਦਾਂ ਨਾਲ ਲੰਘੇਗੀ ਹੁਣ। ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਜੈ ਸਿੰਘ ਨੇ ਦਿੱਲੀ ਜਾਣ ਤੋਂ ਪਹਿਲਾਂ 3 ਕੁੜਤੇ ਪਜਾਮੇ ਸਵਾਏ ਸੀ ਜਿਹਨਾਂ ਦੀ ਹਜੇ ਤੱਕ ਤਹਿ ਵੀ ਨਹੀਂ ਖੋਲ੍ਹੀ। ਜੈ ਸਿੰਘ ਦੇ ਤਾਇਆ ਜੀ ਨੇ ਦੱਸਿਆ ਕਿ ਜੈ ਸਿੰਘ ਬਿਸਤਰਾ ਇਕ ਦਿਨ ਪਹਿਲਾਂ ਧਰ ਕੇ ਆਇਆ ਸੀ। ਕੁਲਦੀਪ ਸਿੰਘ ਦੀ ਇਸ ਦੁੱਖ ਦੀ ਘੜੀ ਵਿਚ ਉਹਨਾਂ ਦਾ ਵੱਡਾ ਭਰਾ ਸਾਏ ਦੀ ਤਰ੍ਹਾਂ ਨਾਲ ਉਹਨਾਂ ਦੇ ਨਾਲ ਹੈ।