
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਸੂਰਤ: ਗੁਜਰਾਤ ਦੇ ਸੂਰਤ 'ਚ ਵੀਰਵਾਰ ਨੂੰ ਇਕ ਪ੍ਰਿੰਟਿੰਗ ਮਿੱਲ 'ਚ ਟੈਂਕਰ 'ਚੋਂ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
Death
ਫਿਲਹਾਲ ਸਾਰੇ ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਵੇਰੇ ਹੋਏ ਇਸ ਹਾਦਸੇ ਤੋਂ ਬਾਅਦ ਮਿੱਲ 'ਚ ਹੜਕੰਪ ਮੱਚ ਗਿਆ। ਵਰਕਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
death
ਪ੍ਰਿੰਟਿੰਗ ਮਿੱਲ ਦੇ ਪ੍ਰੋਡਕਸ਼ਨ ਮੈਨੇਜਰ ਦਾ ਦਾਅਵਾ ਹੈ ਕਿ ਮਿੱਲ ਦੇ ਬਾਹਰ ਕੈਮੀਕਲ ਨਾਲ ਭਰਿਆ ਇੱਕ ਟੈਂਕਰ ਖੜ੍ਹਾ ਸੀ। ਇਸ ਦੀ ਪਾਈਪ ਡਰੇਨੇਜ ਲਾਈਨ ਵਿੱਚ ਪਾਈ ਹੋਈ ਸੀ। ਇਸ ‘ਚੋਂ ਨਿਕਲਣ ਵਾਲੇ ਕੈਮੀਕਲ ‘ਚ ਰਿਐਕਸ਼ਨ ਕਾਰਨ ਗੈਸ ਬਣ ਕੇ ਚਾਰੇ ਪਾਸੇ ਫੈਲ ਗਈ।