ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਲਗਾਤਾਰ ਦੂਜੇ ਦਿਨ ਮੀਂਹ ਨੇ ਹਾਲ ਕੀਤਾ ਬੇਹਾਲ
Published : Jan 6, 2022, 9:14 am IST
Updated : Jan 6, 2022, 9:17 am IST
SHARE ARTICLE
​Winter
​Winter

ਨਵੇਂ ਸਾਲ ਦਾ ਪਹਿਲਾ ਮਹੀਨਾ ਜਨਵਰੀ ਉੱਤਰ ਭਾਰਤ ਲਈ ਬੇਹੱਦ ਠੰਢਾ ਸਾਬਤ ਹੋ ਰਿਹਾ

 

ਚੰਡੀਗੜ੍ਹ (ਸ.ਸ.ਸ.) : ਨਵੇਂ ਸਾਲ ਦਾ ਪਹਿਲਾ ਮਹੀਨਾ ਜਨਵਰੀ ਉੱਤਰ ਭਾਰਤ ਲਈ ਬੇਹੱਦ ਠੰਢਾ ਸਾਬਤ ਹੋ ਰਿਹਾ ਹੈ। 1 ਜਨਵਰੀ ਤੋਂ ਹੀ ਠੰਢ ਨੇ ਕਹਿਰ ਵਰਸਾਉਣਾ ਸ਼ੁਰੂ ਕਰ ਦਿਤਾ ਹੈ। ਮੌਸਮ ਵਿਭਾਗ ਨੇ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਸੀ ਕਿ ਉੱਤਰ ਭਾਰਤ ਦੇ ਪਹਾੜੀ ਸੂਬਿਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਉਤਰਾਖੰਡ ਵਿਚ ਬਰਫ਼ਬਾਰੀ ਤੇ ਮੀਂਹ ਵੇਖਣ ਨੂੰ ਮਿਲ ਸਕਦਾ ਹੈ। ਇਸ ਦਾ ਕਾਰਨ ਪੱਛਮੀ ਦਬਾਅ ਵਧਣਾ ਦਸਿਆ ਗਿਆ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਸੀ ਕਿ ਹਿਮਾਲਯ ਦੇ ਉੱਚੇ ਪਹਾੜੀ ਇਲਾਕਿਆਂ ’ਚ ਤੂਫ਼ਾਨ ਆਉਣਗੇ। ਜਿਸ ਦੇ ਨਤੀਜੇ ਵਜੋਂ ਉੱਤਰ ਭਾਰਤ ਵਿਚ ਠੰਢ ਜ਼ੋਰ ਵਧਾਏਗੀ।

RainRain

3 ਜਨਵਰੀ ਦੀ ਰਾਤ ਤੋਂ ਹੀ ਅਸਮਾਨ ਵਿਚ ਬੱਦਲ ਬਣਨੇ ਸ਼ੁਰੂ ਹੋ ਗਏ ਸੀ। ਇਸ ਤੋਂ ਬਾਅਦ 4 ਜਨਵਰੀ ਨੂੰ ਪੰਜਾਬ, ਹਰਿਆਣਾ ਦੇ ਕਈ ਇਲਾਕਿਆਂ ਵਿਚ ਮੰਗਲਵਾਰ ਨੂੰ ਮੀਂਹ ਪਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਮੀਂਹ ਵੇਖਣ ਨੂੰ ਮਿਲਿਆ। ਗੱਲ ਬੁੱਧਵਾਰ ਯਾਨਿ 5 ਜਨਵਰੀ ਦੀ ਕੀਤੀ ਜਾਵੇ ਤਾਂ ਇਥੇ ਅੱਜ ਸਵੇਰ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ’ਚ ਸਵੇਰ ਤੋਂ ਝੜੀ ਲੱਗੀ ਹੋਈ ਹੈ, ਜਿਸ ਕਾਰਨ ਠੰਢ ਹੋਰ ਵਧ ਗਈ ਹੈ।

 

Rain Rain

ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਧੁੱਪ ਨਿਕਲਣ ਕਾਰਨ ਮੌਸਮ ਕਾਫ਼ੀ ਸੁਹਾਵਨਾ ਸੀ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤਕ ਦਰਜ ਕੀਤਾ ਜਾ ਰਿਹਾ ਸੀ। ਪਰ ਮੀਂਹ ਕਰ ਕੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਹੇਠਾਂ ਡਿੱਗ ਕੇ 17 ਡਿਗਰੀ ’ਤੇ ਆ ਗਿਆ। ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਬੁਧਵਾਰ ਨੂੰ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ (ਚੰਡੀਗੜ੍ਹ) ਦਰਜ ਕੀਤਾ ਗਿਆ। ਜਦਕਿ ਘੱਟੋ ਘੱਟੋ ਤਾਪਮਾਨ 12 ਡਿਗਰੀ ਰੀਕਾਰਡ ਕੀਤਾ ਗਿਆ।

 

 

FOGFOG

ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਬੁਧਵਾਰ ਨੂੰ ਇਥੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ (ਰੋਹਤਕ) ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ। ਲਗਾਤਾਰ ਦੋ ਦਿਨ ਮੀਂਹ ਪੈਣ ਕਰ ਕੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਚਾਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਨਵੇਂ ਸਾਲ ਦੀ ਪਹਿਲੀ ਬਰਫ਼ਵਾਰੀ ਵੇਖਣ ਨੂੰ ਮਿਲੀ ਹੈ। ਅਟਲ ਟਨਲ ਰੋਹਤਾਂਗ ਵਿਚ ਬਰਫ਼ ਦੀ ਮੋਟੀ ਚਾਦਰ ਵਿਛੀ ਨਜ਼ਰ ਆ ਰਹੀ ਹੈ। ਜਦਕਿ ਕੁੱਲੂ ਮਨਾਲੀ, ਕੁਫ਼ਰੀ ਦੀਆਂ ਸੜਕਾਂ ਵੀ ਬਰਫ਼ ਦੀ ਚਾਦਰ ਨਾਲ ਢਕੀਆਂ ਹੋਈਆਂ ਹਨ। ਉੱਧਰ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੀ ਗੱਲ ਕੀਤੀ ਜਾਏ ਤਾਂ ਮੰਗਲਵਾਰ ਤੋਂ ਹੀ ਇਥੇ ਭਾਰੀ ਪੈ ਰਿਹਾ ਹੈ। ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਨੇ ਕਰਵਟ ਲਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement