‘ਸੱਤਾਧਾਰੀ ਕਾਂਗਰਸ ਵੀ.ਬੀ.-ਜੀ-ਰਾਮ-ਜੀ ਬਾਰੇ ਗਲਤ ਜਾਣਕਾਰੀ ਫੈਲਾ ਰਹੀ’
ਬੈਂਗਲੁਰੂ: ਕਰਨਾਟਕ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਜਲਦ ਹੀ ਵੀ.ਬੀ.-ਜੀ ਰਾਮ ਜੀ ਬਾਰੇ ਜਾਗਰੂਕਤਾ ਫੈਲਾਉਣ ਲਈ ਰਾਜ ਵਿਆਪੀ ਮੁਹਿੰਮ ਸ਼ੁਰੂ ਕਰੇਗੀ। ਸ਼ਿਕਾਰੀਪੁਰਾ ਦੇ ਵਿਧਾਇਕ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸੱਤਾਧਾਰੀ ਕਾਂਗਰਸ ਵੀ.ਬੀ.-ਜੀ-ਰਾਮ-ਜੀ ਬਾਰੇ ਗਲਤ ਜਾਣਕਾਰੀ ਫੈਲਾ ਰਹੀ ਹੈ।
ਯੂ.ਪੀ.ਏ. ਯੁੱਗ ਦੇ ਪੇਂਡੂ ਰੁਜ਼ਗਾਰ ਐਕਟ, ਮਨਰੇਗਾ ਦੀ ਥਾਂ ‘ਵਿਕਸਿਤ ਭਾਰਤ-ਰੋਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) (ਵੀ.ਬੀ.-ਜੀ ਰਾਮ ਜੀ) ਐਕਟ ਨੂੰ ਹਾਲ ਹੀ ਵਿਚ ਸੰਸਦ ਵਲੋਂ ਪਾਸ ਕੀਤਾ ਗਿਆ ਸੀ। ਕਾਂਗਰਸ ਨੇ ਨਵੇਂ ਐਕਟ ਦੀ ਆਲੋਚਨਾ ਕੀਤੀ ਹੈ।
ਵਿਜੇਂਦਰ ਨੇ ਕਿਹਾ, ‘‘ਭਾਜਪਾ ਵੀ.ਬੀ.-ਜੀ ਰਾਮ ਜੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ। ਅਸੀਂ ਇਕ ਰਾਜ ਪੱਧਰੀ ਟੀਮ ਬਣਾਈ ਹੈ ਜਿਸ ਵਿਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਕੁਡਾਚੀ ਰਾਜੀਵ, ਸੰਸਦ ਮੈਂਬਰ ਕੋਟਾ ਸ਼੍ਰੀਨਿਵਾਸ ਪੁਜਾਰੀ, ਈਰਾਨਾ ਕਦਾੜੀ ਸ਼ਾਮਲ ਹਨ। ਇੱਥੇ ਜ਼ਿਲ੍ਹਾ ਅਤੇ ਤਾਲੁਕ ਪੱਧਰ ਦੀਆਂ ਟੀਮਾਂ ਵੀ ਹੋਣਗੀਆਂ।’’ ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਵੀ.ਬੀ.-ਜੀ ਰਾਮ ਜੀ ਬਾਰੇ ਜਾਣਕਾਰੀ ਰਾਜ ਦੇ ਹਰ ਪਿੰਡ ਤਕ ਪਹੁੰਚਾਉਣਾ ਹੈ ਤਾਂ ਜੋ ਲੋਕਾਂ ਵਿਚ ਕੋਈ ਭੰਬਲਭੂਸਾ ਨਾ ਹੋਵੇ।
