
ਨੀਲਾ ਵਿਖੇ ਪਾਟਿਲ ਸੋਸ਼ਲ ਡੈਮੋਕ੍ਰੇਟ ਨੇਤਾ ਸਟੀਫਨ ਲੋਫਵੇਨ ਦੇ ਨਾਲ ਕੰਮ ਕਰਨਗੇ ਜਿਹਨਾਂ ਨੂੰ ਪਿਛਲੇ ਮਹੀਨੇ ਸਵੀਡਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।
ਅਹਿਮਦਨਗਰ : ਭਾਰਤੀ ਮੂਲ ਦੀ ਨੀਲਾ ਵਿਖੇ ਪਾਟਿਲ ਨੂੰ ਸਵੀਡਨ ਦੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜਨੀਤਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। 32 ਸਾਲਾ ਨੀਲਾ ਵਿਖੇ ਮਹਾਰਾਸ਼ਟਰ ਦੇ ਪ੍ਰਸਿੱਧ ਸਿੱਖਿਆ ਮਾਹਰ ਅਸ਼ੋਕ ਵਿਖੇ ਪਾਟਿਲ ਦੀ ਬੇਟੀ ਹਨ। ਉਹਨਾਂ ਦੀ ਇਸ ਉਪਲਬਧੀ ਨਾਲ ਪਰਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਨੀਲਾ ਵਿਖੇ ਪਾਟਿਲ ਸੋਸ਼ਲ ਡੈਮੋਕ੍ਰੇਟ ਨੇਤਾ ਸਟੀਫਨ ਲੋਫਵੇਨ ਦੇ
Swedish Prime Minister Stefan Lofven
ਨਾਲ ਕੰਮ ਕਰਨਗੇ ਜਿਹਨਾਂ ਨੂੰ ਪਿਛਲੇ ਮਹੀਨੇ ਸਵੀਡਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ। ਨੀਲਾ ਦੇ ਪਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੀਲਾ ਨੂੰ ਸਟਾਕਹੋਮ ਨਗਰ ਨਿਗਮ ਦੀ ਨਗਰ ਕੌਂਸਲ ਵਿਚ ਵੀ ਚੁਣਿਆ ਗਿਆ ਹੈ। ਨੀਲਾ ਸਾਲਾਂ ਤੋਂ ਸਵੀਡਨ ਵਿਖੇ ਰਹਿ ਰਹੀ ਹਨ। ਨੀਲਾ ਵਿਖੇ ਪਾਟਿਲ ਨੇ ਮੈਡਰਿਡ ਦੇ ਗੋਥਨਬਰਗ ਸਕੂਲ ਆਫ਼ ਬਿਜ਼ਨਸ ਤੋਂ ਅਰਥ ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤਾ ਹੈ।
Nila Vikhe Patil
ਜਦਕਿ ਐਮਬੀਏ ਦੀ ਪੜ੍ਹਾਈ ਵੀ ਉਹਨਾਂ ਨੇ ਇਸੇ ਕਾਲਜ ਤੋਂ ਕੀਤੀ ਹੈ। ਨੀਲਾ ਦੇ ਪਿਤਾ ਨੇ ਦੱਸਿਆ ਕਿ ਸਵੀਡਨ ਦੀ ਖਿੱਚ ਭਾਰਤ ਵੱਲ ਰਹੀ ਹੈ। ਉਹਨਾਂ ਕਿਹਾ ਕਿ ਸਵੀਡਨ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਸਮਰਥਕ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵੀ ਸਵੀਡਨ ਦੇ ਲਈ ਤੇਜ਼ੀ ਨਾਲ ਉਭਰਦਾ ਹੋਇਆ ਬਜ਼ਾਰ ਹੈ।