
ਸਾਲ 2018 ਦੌਰਾਨ ਦੁਨੀਆਂ ਵਿਚ ਫ਼ੰਡ ਟਰਾਂਸਫਰ ਦੇ ਲਈ ਸੇਵਾ ਕਰ ਦੇਣ ਵਿਚ ਭਾਰਤ ਸੱਭ ਤੋਂ ਅੱਗੇ ਰਿਹਾ ਹੈ।
ਨਵੀਂ ਦਿੱਲੀ : ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਦੀ ਕਮਾਈ ਦਾ ਵੱਡਾ ਹਿੱਸਾ ਫ਼ੰਡ ਟਰਾਂਸਫਰ ਸਰਵਿਸ ਟੈਕਸ ਵਿਚ ਚਲਾ ਜਾਂਦਾ ਹੈ। ਵਿਦੇਸ਼ ਤੋਂ ਅਪਣੇ ਪਰਵਾਰ ਨੂੰ ਭੇਜੀ ਜਾਣ ਵਾਲੀ ਰਕਮ ਭੇਜਣ ਵੇਲ੍ਹੇ ਇਸ ਦਾ ਇਕ ਵੱਡਾ ਹਿੱਸਾ ਇਸ ਸੇਵਾ ਵਿਚ ਲਗਣ ਵਾਲੀ ਫੀਸ ਵਿਚ ਚਲਾ ਜਾਂਦਾ ਹੈ। ਦਰਅਸਲ ਵਿਦੇਸ਼ ਵਿਚ ਰਹਿਣ ਵਾਲੇ ਭਾਰਤੀ ਜਦ ਅਪਣੇ ਘਰਾਂ ਨੂੰ ਪੈਸਾ ਭੇਜਦੇ ਹਨ ਤਾਂ
India
ਉਸ ਦੇਸ਼ ਦੇ ਬੈਂਕ ਫ਼ੰਡ ਟਰਾਂਸਫਰ ਦੀ ਫੀਸ ਦੇ ਨਾਮ 'ਤੇ ਵੱਡੀ ਰਕਮ ਵਸੂਲ ਕਰਦੇ ਹਨ। ਇਹ ਰਕਮ ਉਸ ਦੇਸ਼ ਦੇ ਬੈਂਕ ਵਿਚ ਚਲੀ ਜਾਂਦੀ ਹੈ। ਇਸ ਸੇਵਾ ਰਾਹੀਂ ਭਾਰਤੀਆਂ ਨੂੰ ਲਗਭਗ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਫੀਸ ਨੂੰ ਦੇਣ ਦੇ ਮਾਮਲੇ ਵਿਚ ਭਾਰਤ ਅਤੇ ਚੀਨ ਮੋਢੀ ਦੇਸ਼ਾਂ ਵਿਚੋਂ ਹਨ। ਹਾਲਾਂਕਿ ਪੂਰੇ ਦੁਨੀਆਂ ਵਿਚ ਇਸ ਸੇਵਾ ਦੇ ਲਈ ਲਗਭਗ 52 ਅਰਬ ਡਾਲਰ ਰਕਮ ਜਾਂਦੀ ਹੈ।
China
ਯੂਏਈ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦਾ ਇਸ ਸੇਵਾ 'ਤੇ ਸੱਭ ਤੋਂ ਵੱਧ ਪੈਸਾ ਖਰਚ ਹੁੰਦਾ ਹੈ। ਭਾਰਤ ਵਿਚ ਫ਼ੰਡ ਟਰਾਂਸਫਰ 'ਤੇ ਲਗਣ ਵਾਲੇ ਸਰਵਿਸ ਟੈਕਸ 'ਤੇ ਲਗਭਗ 471 ਮਿਲੀਅਨ ਡਾਲਰ ਯੂਏਈ ਦੇ ਬੈਂਕਾਂ ਵਿਚ ਚਲਾ ਜਾਂਦਾ ਹੈ। ਭਾਵ ਕਿ ਲਗਭਗ 26 ਫ਼ੀ ਸਦੀ ਹਿੱਸਾ ਯੂਏਈ ਤੋਂ ਹੋਣ ਵਾਲੇ ਫ਼ੰਡ ਟਰਾਂਸਫਰ ਦੀ ਸੇਵਾ ਵਿਚ ਚਲਾ ਜਾਂਦਾ ਹੈ। ਦੂਜੇ ਨੰਬਰ 'ਤੇ ਸਊਦੀ ਨੰਬਰ ਹੈ।
UAE
ਕਤਰ ਅਤੇ ਕੁਵੈਤ ਲੜੀਵਾਰ ਚੌਥੇ ਅਤੇ ਪੰਜਵੇਂ ਨੰਬਰ 'ਤੇ ਹਨ। ਦੁਨੀਆਂ ਦੇ ਜ਼ਿਆਦਾਤਰ ਮੁਲਕਾਂ ਦੀ ਜੀਡੀਪੀ ਵਿਚ ਇਸ ਸੇਵਾ ਦਾ ਅਹਿਮ ਯੋਗਦਾਨ ਹੈ। ਸਾਲ 2018 ਦੌਰਾਨ ਦੁਨੀਆਂ ਵਿਚ ਫ਼ੰਡ ਟਰਾਂਸਫਰ ਦੇ ਲਈ ਸੇਵਾ ਕਰ ਦੇਣ ਵਿਚ ਭਾਰਤ ਸੱਭ ਤੋਂ ਅੱਗੇ ਰਿਹਾ ਹੈ। ਇਸ ਸੇਵਾ ਵਿਚ 795 ਅਰਬ ਡਾਲਰ ਦੀ ਰਕਮ ਵਿਦੇਸ਼ੀ ਬੈਂਕਾਂ ਵਿਚ ਚਲਾ ਜਾਂਦਾ ਹੈ।
GDP
ਇਹ ਰਕਮ ਭਾਰਤ ਨੂੰ ਨਹੀਂ ਮਿਲਦੀ ਹੈ। ਦੂਜੇ ਨੰਬਰ 'ਤੇ ਚੀਨ ਅਤੇ ਤੀਜੇ ਨੰਬਰ 'ਤੇ ਫਿਲੀਪੀਂਸ ਹੈ। ਚੌਥੇ ਨੰਬਰ 'ਤੇ ਮੈਕਸੀਕੋ ਅਤੇ ਪੰਜਵੇਂ ਨੰਬਰ 'ਤੇ ਫਰਾਂਸ ਹੈ। ਦੁਨੀਆਂ ਵਿਚ ਇਸ ਸੇਵਾ ਕਰ 'ਤੇ ਕਈ ਮੁਲਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਜੀ-20 ਦੇ ਮੈਂਬਰ ਦੇਸ਼ਾਂ ਨੇ ਫ਼ੰਡ ਟਰਾਂਸਫਰ ਦੀ ਸੇਵਾ ਕਰਨ ਵਿਚ ਕਟੌਤੀ ਦੀ ਮੰਗ ਕੀਤੀ ਹੈ।