ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਦੋ ਕੇਂਦਰੀ ਮੰਤਰੀਆਂ ਨਾਲ ਬੈਠਕ ਮਗਰੋਂ ਵਰਤ ਖ਼ਤਮ ਕਰ ਦਿਤਾ.....
ਰਾਲੇਗਣ ਸਿੱਧੀ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਦੋ ਕੇਂਦਰੀ ਮੰਤਰੀਆਂ ਨਾਲ ਬੈਠਕ ਮਗਰੋਂ ਵਰਤ ਖ਼ਤਮ ਕਰ ਦਿਤਾ। 81 ਸਾਲਾ ਹਜ਼ਾਰੇ ਨੇ ਲੋਕਪਾਲ ਅਤੇ ਲੋਕਾਯੁਕਤਾਂ ਦੀ ਨਿਯੁਕਤੀ ਦੇ ਮੁੱਦੇ 'ਤੇ ਬੀਤੀ 30 ਜਨਵਰੀ ਨੂੰ ਬੇਮਿਆਦੀ ਵਰਤ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ, 'ਫੜਨਵੀਸ ਅਤੇ ਹੋਰ ਮੰਤਰੀਆਂ ਨਾਲ ਤਸੱਲੀਬਖ਼ਸ਼ ਗੱਲਬਾਤ ਮਗਰੋਂ ਮੈਂ ਅਪਣਾ ਵਰਤ ਖ਼ਤਮ ਕਰਨ ਦਾ ਫ਼ੇਸਲਾ ਕੀਤਾ ਹੈ।' ਦੁਪਹਿਰ ਸਮੇਂ ਹਜ਼ਾਰੇ ਦੇ ਪਿੰਡ ਪੁੱਜੇ ਮੁੱਖ ਮੰਤਰੀ ਫੜਨਵੀਸ ਨੇ ਉਨ੍ਹਾਂ ਨਾਲ ਕਾਫ਼ੀ ਦੇਰ ਤਕ ਗੱਲਬਾਤ ਕਰਨ ਮਗਰੋਂ ਕਿਹਾ ਕਿ
ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ। ਫੜਨਵੀਸ ਨੇ ਕਿਹਾ ਕਿ ਲੋਕਪਾਲ ਦੀ ਨਿਯੁਕਤੀ ਦੀ ਕਵਾਇਦ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਅਤੇ ਸੁਭਾਸ਼ ਭਾਮਰੇ ਅਤੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਹਜ਼ਾਰੇ ਨਾਲ ਗੱਲਬਾਤ ਦੌਰਾਨ ਮੌਜੂਦ ਸਨ। (ਏਜੰਸੀ)