
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਫ਼ੌਜੀ ਕੈਂਪ 'ਤੇ ਰਾਕੇਟ ਲਾਂਚਰ ਨਾਲ ਦੋ ਗੋਲੇ ਸੁੱਟ ਕੇ ਪਾਕਿਸਤਾਨ ਵਲੋਂ ਗੋਲੀ....
ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਫ਼ੌਜੀ ਕੈਂਪ 'ਤੇ ਰਾਕੇਟ ਲਾਂਚਰ ਨਾਲ ਦੋ ਗੋਲੇ ਸੁੱਟ ਕੇ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਫ਼ੌਜੀ ਅਧਿਕਾਰੀ ਨੇ ਦਸਿਆ ਕਿ ਭਾਰਤੀ ਫ਼ੌਜੀਆਂ ਵਲੋਂ ਸਰਹੱਦ ਦੇ ਦੋਵੇਂ ਪਾਸੇ ਨਾਗਰਿਕਾਂ ਦੀ ਜਾਨਮਾਲ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਜਾਣ-ਬੁੱਝ ਕੇ ਉਕਸਾਵੇ ਦੀ ਇਸ ਘਟਨਾ ਦਾ ਜਵਾਬ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਰਾਕੇਟ ਨੂੰ ਕ੍ਰਿਸ਼ਨਾ ਘਾਟੀ ਸੈਕਟਰ ਦੇ ਝੁਲਾਸ ਇਲਾਕੇ ਵਿਚ ਫ਼ੌਜੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਸੁਟਿਆ ਗਿਆ।
ਸਵੇਰੇ ਕਰੀਬ ਦਸ ਵਜੇ ਹੋਏ ਇਸ ਹਮਲੇ ਵਿਚ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ, 'ਪਾਕਿਸਤਾਨ ਕਸ਼ਮੀਰ ਇਕਜੁਟਤਾ ਦਿਵਸ ਮਨਾ ਰਿਹਾ ਹੈ ਅਤੇ ਇਸ ਨੂੰ ਧਿਆਨ ਵਿਚ ਰਖਦਿਆਂ ਜਾਣ-ਬੁਝ ਕੇ ਉਸ ਨੇ ਭਾਰਤੀ ਫ਼ੌਜੀ ਨੂੰ ਸਖ਼ਤ ਪ੍ਰਤੀਕਰਮ ਲਈ ਭੜਕਾਉਣ ਦੀ ਕੋਸ਼ਿਸ਼ ਤਹਿਤ ਇਹ ਰਾਕੇਟ ਸੁੱਟੇ। ਸਰਹੱਦ ਦੇ ਦੋਵੇਂ ਪਾਸੇ ਨਾਗਰਿਕਾਂ ਦੀਆਂ ਰੈਲੀਆਂ ਕਾਰਨ ਜਵਾਬੀ ਕਾਰਵਾਈ ਵਿਚ ਆਮ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਦਾ ਖ਼ਦਸ਼ਾ ਸੀ।' ਪਾਕਿਸਤਾਨ ਦੁਆਰਾ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਨਾਲ ਸਰਹੱਦ 'ਤੇ ਬੀਤੇ ਕਈ ਦਿਨਾਂ ਤੋਂ ਪਸਰੀ ਸ਼ਾਂਤੀ ਭੰਗ ਹੋ ਗਈ ਹੈ। (ਏਜੰਸੀ)