
ਛੱਤੀਸਗੜ੍ਹ ਦੇ ਕਵਰਧਾ ਜ਼ਿਲੇ ‘ਚ ਵਿਆਹ ਸਮਾਗਮ ਦੌਰਾਨ ਇੱਕ ਅਨੋਖਾ ਰਿਵਾਜ਼ ਸਾਹਮਣੇ ਆਇਆ ਹੈ, ਜਿਸ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਓਥੇ ਵਿਆਹ ਸਮਾਗਮ...
ਨਵੀਂ ਦਿੱਲੀ : ਛੱਤੀਸਗੜ੍ਹ ਦੇ ਕਵਰਧਾ ਜ਼ਿਲੇ ‘ਚ ਵਿਆਹ ਸਮਾਗਮ ਦੌਰਾਨ ਇੱਕ ਅਨੋਖਾ ਰਿਵਾਜ਼ ਸਾਹਮਣੇ ਆਇਆ ਹੈ, ਜਿਸ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਓਥੇ ਵਿਆਹ ਸਮਾਗਮ ਦੌਰਾਨ ਲਾੜੇ ਨੂੰ ਲਾੜੀ ਦੀ ਮਾਂ (ਸੱਸ ) ਸ਼ਰਾਬ ਪਿਆਉਣ ਦੀ ਰਸਮ ਨਿਭਾਉਂਦੀ ਹੈ। ਇਸ ਤੋਂ ਬਾਅਦ ਲਾੜੇ ਦੇ ਪੱਖ ਦੇ ਲੋਕ ਸ਼ਰਾਬ ਪੀਂਦੇ ਹਨ ਸਿਰਫ ਇੰਨਾ ਹੀ ਨਹੀਂ ਲਾੜਾ-ਲਾੜੀ ਵੀ ਇੱਕ ਦੂਜੇ ਨੂੰ ਸ਼ਰਾਬ ਪਿਆਉਂਦੇ ਹਨ।
Death
ਇਕ ਹੋਰ ਰਿਵਾਜ਼ ਹੈ ਇਥੋਂ ਦੇ ਆਦਿਵਾਸੀਆਂ ਦਾ ਜੋ ਕਿ ਕਿਸੇ ਦੀ ਮੌਤ ਹੋਣ ਤੇ ਸ਼ਰਾਬ ਪੀਂਦੇ ਹਨ। ਇਸ ਪਿੰਡ ਦੇ ਲੋਕ ਖੁਸ਼ੀ ਦੇ ਮੌਕੇ ਤੇ ਤਾਂ ਸ਼ਰਾਬ ਪੀਂਦੇ ਹੀ ਹਨ। ਪਰ ਮੌਤ ਵਰਗੇ ਗਮੀ ਦੇ ਮੌਕੇ ਤੇ ਵੀ ਸ਼ਰਾਬ ਪੀਂਦੇ ਹਨ। ਜਿਵੇਂ ਕਿ ਹਰ ਇਕ ਸਥਾਨ ਦੇ ਖ਼ਾਸ ਮੌਕਿਆਂ ਤੇ ਰੀਤੀ ਰਿਵਾਜ਼ ਹੁੰਦੇ ਹਨ। ਇਸੇ ਤਰ੍ਹਾਂ ਹੀ ਇਸ ਪਿੰਡ ਦੇ ਖੁਸ਼ੀ ਅਤੇ ਗਮੀ ਸਮੇਂ ਆਪਣੇ ਰੀਤੀ ਰਿਵਾਜ਼ ਹਨ।
Death
ਅਗਲੀ ਪੀੜੀ ਚਾਹੇ ਇਹਨਾਂ ਰੀਤੀ ਰਿਵਾਜ਼ਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਤਹਿ ਕਰਦਾ ਹੁੰਦਾ ਹੈ। ਸੋ ਇਸ ਆਧੁਨਿਕ ਯੁੱਗ ਵਿਚ ਵੀ ਇਸ ਪਿੰਡ ਵਿਚ ਮੌਤ ਦੇ ਮੌਕੇ ਸ਼ਰਾਬ ਪੀਣ ਦਾ ਰਿਵਾਜ਼ ਹੈ।