ਔਰੰਗਜ਼ੇਬ ਕਤਲ ਮਾਮਲੇ ‘ਚ ਰਾਸ਼ਟਰੀ ਰਾਇਫਲਸ ਦੇ ਤਿੰਨ ਜਵਾਨ ਕੀਤੇ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
Published : Feb 6, 2019, 1:18 pm IST
Updated : Feb 6, 2019, 1:18 pm IST
SHARE ARTICLE
Aurangzeb murder case
Aurangzeb murder case

ਜੰਮੂ-ਕਸ਼ਮੀਰ ਵਿਚ ਫ਼ੌਜ ਦੇ ਜਵਾਨ ਔਰੰਗਜ਼ੇਬ ਦੇ ਅਗਵਾਹ ਤੋਂ ਬਾਅਦ ਹੱਤਿਆ...

ਜੰਮੂ : ਜੰਮੂ-ਕਸ਼ਮੀਰ ਵਿਚ ਫ਼ੌਜ ਦੇ ਜਵਾਨ ਔਰੰਗਜ਼ੇਬ ਦੇ ਅਗਵਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਜਾਂਚ ਕਰ ਰਹੀ ਪੁਲਿਸ ਨੇ ਤਿੰਨ ਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਦੇ ਮੁਤਾਬਕ ਇਨ੍ਹਾਂ ਤਿੰਨ ਜਵਾਨਾਂ ਨੇ ਅਤਿਵਾਦੀਆਂ ਲਈ ਮੁਖ਼ਬਰੀ ਕੀਤੀ ਸੀ। ਜਿਸ ਤੋਂ ਬਾਅਦ ਛੁੱਟੀ ਉਤੇ ਘਰ ਜਾ ਰਹੇ ਔਰੰਗਜ਼ੇਬ ਨੂੰ ਅਗਵਾਹ ਕਰਕੇ ਹੱਤਿਆ ਕਰ ਦਿਤੀ ਗਈ ਸੀ। ਉਥੇ ਹੀ ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਉਹ ਹੁਣ ਰਾਸ਼ਟਰੀ ਰਾਇਫਲਸ ਦੇ ਦੋ ਜਵਾਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Indian ArmyIndian Army

ਜੰਮੂ - ਕਸ਼ਮੀਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਫ਼ੌਜ ਦੇ ਜਵਾਨ ਉਤੇ ਇਹ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ ਕਿ ਉਸ ਨੇ ਅਤਿਵਾਦੀਆਂ ਲਈ ਮੁਖ਼ਬਰੀ ਕੀਤੀ ਹੋਵੇ। ਪਿਛਲੇ ਸਾਲ ਜੂਨ 2018 ਵਿਚ ਈਦ ਤੋਂ ਪਹਿਲਾਂ ਫ਼ੌਜ ਦੀ 44 ਆਰਆਰ ਦੇ ਰਾਇਫਲਮੈਨ ਔਰੰਗਜ਼ੇਬ ਛੁੱਟੀ ਉਤੇ ਪੁੰਛ ਅਪਣੇ ਘਰ ਜਾ ਰਹੇ ਸਨ। ਇਸ ਦੌਰਾਨ ਅਤਿਵਾਦੀਆਂ ਨੇ ਪੁਲਵਾਮਾ ਅਤੇ ਸ਼ੌਪੀਆਂ ਦੇ ਰਸਤੇ ਵਿਚ ਉਨ੍ਹਾਂ ਨੂੰ ਨਿਜੀ ਟੈਕਸੀ ਤੋਂ ਅਗਵਾ ਕਰ ਲਿਆ ਸੀ। ਕਲਮਪੋਰਾ ਤੋਂ ਲੱਗ-ਭੱਗ 15 ਕਿਲੋਮੀਟਰ ਦੂਰ ਗੱਸੁ ਪਿੰਡ ਵਿਚ ਅਗਲੇ ਦਿਨ ਔਰੰਗਜ਼ੇਬ ਦੀ ਗੋਲੀਆਂ ਵੱਜੀਆਂ ਹੋਈਆਂ ਮ੍ਰਿਤਕ ਸਰੀਰ ਮਿਲਿਆ ਸੀ।

ArrestedArrested

ਸੂਰਮਗਤੀ ਚੱਕਰ ਜੈਤੂ ਸ਼ਹੀਦ ਫ਼ੌਜੀ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ ਐਤਵਾਰ ਨੂੰ ਭਾਜਪਾ ਵਿਚ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੰਗ ਮੰਚ ਉਤੇ ਪਹੁੰਚਣ ਉਤੇ ਮੁਹੰਮਦ ਹਨੀਫ ਉਨ੍ਹਾਂ ਨੂੰ ਮਿਲੇ ਵੀ ਸਨ। ਇਸ ਦੌਰਾਨ ਮੁਹੰਮਦ ਹਨੀਫ ਨੇ ਪ੍ਰਧਾਨ ਮੰਤਰੀ ਨੂੰ ਸ਼ਹੀਦ ਫ਼ੌਜੀ ਔਰੰਗਜੇਬ ਦੀ ਤਸਵੀਰ ਵੀ ਭੇਂਟ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement