 
          	ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਪਾਰਟੀ ਨੂੰ ਮੁੱਢ ਤੋਂ ਹੀ ਸਿੱਖਾਂ ਦੀ ਦੁਸ਼ਮਣ ਪਾਰਟੀ ਦੱਸਿਆ ਹੈ। ਕਾਂਗਰਸ ਨਾਲ ਸਾਂਝ ਪਾਉਣ ਵਾਲੇ ਨੂੰ ਉਸ ਤੋਂ ਵੀ ਵੱਡਾ ਦੁਸ਼ਮਣ....
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਪਾਰਟੀ 'ਤੇ ਤਿੱਖਾਂ ਵਾਰ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਕੌਮ ਦੀ ਪਹਿਲੇ ਨੰਬਰ ਵਾਲੀ ਦੁਸ਼ਮਣ ਪਾਰਟੀ ਹੈ। ਸਿਰਸਾ ਨੇ ਅੱਗੇ ਕਿਹਾ ਕਿ ਹਰ ਇਕ ਨੂੰ ਪਤਾ ਹੈ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਕਾਂਗਰਸ ਦੇ ਝੋਲੀ ਚੁੱਕ ਨੇਤਾ ਹਨ।
ਦੱਸਣਯੋਗ ਹੈ ਕਿ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਲਾਹਕਾਰ ਹਨ। ਇਨ੍ਹਾਂ ਸਰਨਾ ਭਰਾਵਾਂ ਨੇ ਦਿੱਲੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚੋਂ ਕੱਢੇ ਗਏ ਆਗੂ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਤੇ ਅਖੌਤੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ,
ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੂੰ ਸਿਰਸਾ ਦੁਆਰਾ ਸਵਾਲ ਕੀਤਾ ਗਿਆ ਕਿ ਕਾਂਗਰਸ ਪਾਰਟੀ ਨਾਲ ਸਾਂਝ ਪਾ ਕੇ, ਤੇ ਸਰਨਾਂ ਭਰਾਵਾਂ ਦੇ ਨਾਲ ਖੜ੍ਹ ਕੇ ਸਿੱਖ ਕੌਮ ਨਾਲ ਇਹ ਧੋਖਾ ਕਿਉਂ ਕੀਤਾ। ਸਿਰਸਾ ਇੱਥੇ ਹੀ ਚੁੱਪ ਨਹੀਂ ਹੋਏ ਅੱਗੇ ਉਨ੍ਹਾਂ ਨੇ ਬੀਰਦਵਿੰਦਰ ਸਿੰਘ ਤੇ ਵੀ ਬੋਲਾਂ ਦਾ ਵਾਰ ਕਰਦਿਆਂ ਉਨ੍ਹਾਂ ਨੂੰ ਅਖੌਤੀ ਟਕਸਾਲੀ ਆਖਿਆ, ਨਾਲ ਹੀ ਕਿਹਾ ਕਿ ਅਜਿਹੇ ਨੇਤਾਵਾਂ ਦਾ ਅਕਾਲੀ ਦਲ ਨਾਲ ਕਦੇ ਕੋਈ ਸਰੋਕਾਰ ਨਹੀ ਰਿਹਾ ਤੇ ਨਾ ਹੀ ਉਨ੍ਹਾਂ ਦਾ ਪਿਛੋਕੜ ਅਕਾਲੀ ਹੈ।
ਸਿਰਸਾ ਨੇ ਅੱਗੇ ਕਿਹਾ ਕਿ ਢੀਂਡਸਿਆਂ ਤੇ ਅਖੌਤੀ ਟਕਸਾਲੀ ਅਕਾਲੀ ਆਗੂਆਂ ਨੇ ਕਾਂਗਰਸ ਦਾ ਸਾਥ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਸਿੱਖ ਕੌਮ ਦੇ ਪੱਖ ਵਿਚ ਨਹੀਂ ਸਨ। ਇਨ੍ਹਾਂ ਨੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਕੌਮ ਅਜਿਹੇ ਨੇਤਾਵਾਂ ਨੂੰ ਕਦੇ ਮਾਅਫ ਨਹੀਂ ਕਰੇਗੀ। ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਪਾਰਟੀ ਨੂੰ ਮੁੱਢ ਤੋਂ ਹੀ ਸਿੱਖਾਂ ਦੀ ਦੁਸ਼ਮਣ ਪਾਰਟੀ ਦੱਸਿਆ ਹੈ। ਕਾਂਗਰਸ ਨਾਲ ਸਾਂਝ ਪਾਉਣ ਵਾਲੇ ਨੂੰ ਉਸ ਤੋਂ ਵੀ ਵੱਡਾ ਦੁਸ਼ਮਣ ਦੱਸਿਆ ਹੈ।
 
 
                     
                
 
	                     
	                     
	                     
	                     
     
     
     
     
                     
                     
                     
                     
                    