ਹੁਣ ਰੇਲਵੇ ਟ੍ਰੇਕਾਂ ‘ਤੇ ਦੌੜਨਗੀਆਂ ਪ੍ਰਾਇਵੇਟ ਟ੍ਰੇਨਾਂ, ਮੋਦੀ ਸਰਕਾਰ ਕਰਨ ਜਾ ਰਹੀ ਵੱਡਾ ਫ਼ੇਰਬਦਲ
Published : Feb 6, 2020, 1:10 pm IST
Updated : Feb 6, 2020, 1:10 pm IST
SHARE ARTICLE
Modi
Modi

ਨਿਜੀਕਰਨ ਦੇ ਵੱਲ ਕਦਮ ਵਧਾਉਂਦੇ ਹੋਏ ਰੇਲਵੇ ‘ਚ ਆਉਣ ਵਾਲੇ ਕੁਝ ਸਾਲਾਂ...

ਨਵੀਂ ਦਿੱਲੀ: ਨਿਜੀਕਰਨ ਦੇ ਵੱਲ ਕਦਮ ਵਧਾਉਂਦੇ ਹੋਏ ਰੇਲਵੇ ‘ਚ ਆਉਣ ਵਾਲੇ ਕੁਝ ਸਾਲਾਂ ‘ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਅਗਲੇ 5 ਸਾਲਾਂ ਲਈ ਤਿਆਰ ਕੀਤੇ ਗਏ ਰੇਲਵੇ ਦੇ ਪਲਾਨ ਦੇ ਤਹਿਤ 500 ਟਰੇਨਾਂ ਨਿਜੀ ਕੰਪਨੀਆਂ ਦੇ ਹੱਥਾਂ ਵਿੱਚ ਸੌਂਪੀਆਂ ਜਾ ਸਕਦੀਆਂ ਹਨ। ਰਿਪੋਰਟ ਮੁਤਾਬਕ ਸਰਕਾਰ ਨੇ 2025 ਤੱਕ ਅਹਿਮ ਰੂਟਾਂ ‘ਤੇ 500 ਟਰੇਨਾਂ ਨੂੰ ਪ੍ਰਾਇਵੇਟ ਹੱਥਾਂ ਵਿੱਚ ਸੌਂਪਣ ਦਾ ਰੋਡ ਮੈਪ ਤਿਆਰ ਕੀਤਾ ਹੈ।

Indian RailwaysIndian Railways

ਇਸਤੋਂ ਇਲਾਵਾ 750 ਰੇਲਵੇ ਸਟੇਸ਼ਨ ਵੀ ਰਖਰਖਾਵ ਲਈ ਨਿਜੀ ਕੰਪਨੀਆਂ ਨੂੰ ਸੌਂਪੇ ਜਾ ਸਕਦੇ ਹਨ। ਜੇਕਰ ਸਰਕਾਰ ਇਸ ਰਸਤੇ ‘ਤੇ ਅੱਗੇ ਵੱਧਦੀ ਹੈ ਤਾਂ ਇਹ ਰੇਲਵੇ ਦੇ ਵੱਡੇ ਪੈਮਾਨੇ ‘ਤੇ ਨਿਜੀਕਰਨ ਦੀ ਸ਼ੁਰੁਆਤ ਹੋਵੇਗੀ। ਪਿਛਲੇ ਸਾਲ ਹੀ ਰੇਲਵੇ ਨੇ ਦਿੱਲੀ ਤੋਂ ਲਖਨਊ ਦੇ ਰੂਟ ‘ਤੇ ਦੇਸ਼ ਦੀ ਪਹਿਲੀ ਪ੍ਰਾਇਵੇਟ ਟ੍ਰੇਨ ਤੇਜਸ ਨੂੰ ਚਲਾਇਆ ਸੀ। ਇਸਤੋਂ ਬਾਅਦ ਜਨਵਰੀ ‘ਚ ਹੀ ਮੁੰਬਈ-ਅਹਿਮਦਾਬਾਦ ਰੂਟ ‘ਤੇ ਇਹ ਪ੍ਰਯੋਗ ਕੀਤਾ ਗਿਆ ਹੈ।

Railways made changes time 267 trainsRailways 

ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੀਐਮ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਤੋਂ ਇੰਦੌਰ ਦੇ ਵਿੱਚ ਦੇਸ਼ ਦੀ ਤੀਜੀ ਪ੍ਰਾਇਵੇਟ ਟ੍ਰੇਨ ਤੇਜਸ ਚਲਾਉਣ ਦਾ ਐਲਾਨ ਕੀਤਾ ਸੀ। ਦਿੱਲੀ ਤੋਂ ਮੁੰਬਈ ਵਰਗੇ ਅਹਿਮ ਰੂਟਾਂ ‘ਤੇ ਦੌੜੇਗੀ ਸੁਪਰਫਾਸਟ ਨਿਜੀ ਟਰੇਨਾਂ, ਇਹੀ ਨਹੀਂ ਸੋਮਵਾਰ ਨੂੰ ਹੀ ਸਰਕਾਰ ਨੇ ਇਹ ਦੱਸਿਆ ਸੀ ਕਿ 100 ਰੂਟਾਂ ‘ਤੇ 150 ਪ੍ਰਾਇਵੇਟ ਟਰੇਨਾਂ ਨੂੰ ਚਲਾਏ ਜਾਣ ਦੀ ਯੋਜਨਾ ਹੈ।

Indian RailwaysIndian Railways

ਇਸਦੇ ਲਈ ਨਿਜੀ ਸੈਕਟਰ ਤੋਂ 22,500 ਕਰੋੜ ਰੁਪਏ ਤੱਕ ਦੇ ਨਿਵੇਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰੇਲਵੇ ਵਲੋਂ ‘ਨਿਜੀ ਸਾਂਝੇਦਾਰੀ, ਯਾਤਰੀ ਟਰੇਨਾਂ’ ਸਿਰਲੇਖ ਤੋਂ ਤਿਆਰ ਕੀਤੇ ਗਏ ਪੇਪਰ ਵਿੱਚ ਜਿਨ੍ਹਾਂ 100 ਰੂਟਾਂ ਦਾ ਦਾ ਜਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੁੰਬਈ ਤੋਂ ਦਿੱਲੀ ,  ਦਿੱਲੀ ਤੋਂ ਪਟਨਾ ,  ਪ੍ਰਯਾਗਰਾਜ ਤੋਂ ਪੁਣੇ ਅਤੇ ਦਾਦਰ ਤੋਂ ਵਡੋਦਰਾ ਵਰਗੇ ਅਹਿਮ ਰੂਟ ਸ਼ਾਮਿਲ ਹਨ।

Indian RailwaysIndian Railways

ਲਖਨਊ ਤੋਂ ਜੰਮੂ ਲਈ ਵੀ ਨਿਜੀ ਟ੍ਰੇਨ ਦੀ ਹੈ ਤਿਆਰੀ, ਇਹੀ ਨਹੀਂ ਇਦੌਰ ਤੋਂ ਓਖਲਾ,  ਲਖਨਊ ਤੋਂ ਜੰਮੂ, ਸਿਕੰਦਰਾਬਾਦ ਤੋਂ ਗੁਵਾਹਾਟੀ ਅਤੇ ਆਨੰਦ ਵਿਹਾਰ ਤੋਂ ਭਾਗਲਪੁਰ ਅਤੇ ਹਾਵੜਾ ਵਰਗੇ ਰੂਟਾਂ ਉੱਤੇ ਵੀ ਨਿਜੀ ਟਰੇਨਾਂ ਨੂੰ ਦੌੜਾਏ ਜਾਣ ਦਾ ਪ੍ਰਸਤਾਵ ਹੈ। ਸੂਤਰਾਂ ਦੇ ਮੁਤਾਬਕ ਰੇਲਵੇ ਨੇ ਇਸ 100 ਰੂਟਾਂ ਨੂੰ ਕੁਲ 10 ਤੋਂ 12 ਕਲਸਟਰਸ ਵਿੱਚ ਵੰਡਿਆ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement