ਭਾਰਤੀ ਰੇਲਵੇ ਦੀ 'ਰਫ਼ਤਾਰ' ਨੂੰ ਵੀ ਲੱਗੀਆਂ ਬ੍ਰੇਕਾਂ
Published : Dec 3, 2019, 1:02 pm IST
Updated : Dec 3, 2019, 3:21 pm IST
SHARE ARTICLE
There are also breaks on Indian Railways' speed
There are also breaks on Indian Railways' speed

ਕਮਾਈ ਪਿਛਲੇ 10 ਸਾਲਾਂ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਡਿੱਗੀ

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਮੋਦੀ ਸਰਕਾਰ ਦੇਸ਼ 'ਚ ਬੁਲਟ ਟਰੇਨ ਚਲਾਉਣ ਦੀ ਤਿਆਰੀ 'ਚ ਜੁਟੀ ਹੋਈ ਹੈ, ਉੱਥੇ ਦੂਜੇ ਪਾਜੇ ਭਾਰਤੀ ਰੇਲਵੇ ਬੀਤੇ 10 ਸਾਲਾਂ 'ਚ ਸੱਭ ਤੋਂ ਤੰਗੀ ਦੀ ਹਾਲਤ 'ਚ ਪਹੁੰਚ ਗਈ ਹੈ।

PM Narendra ModiPM Narendra Modi

ਇਸ ਗੱਲ ਦੀ ਪੁਸ਼ਟੀ ਕੰਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਕੀਤੀ ਹੈ। ਕੈਗ ਦੀ ਰਿਪੋਰਟ ਮੁਤਾਬਿਕ ਭਾਰਤੀ ਰੇਲਵੇ ਦੀ ਕਮਾਈ ਬੀਤੇ 10 ਸਾਲਾਂ 'ਚ ਸੱਭ ਤੋਂ ਹੇਠਲੇ ਪੱਧਰ 'ਤੇ ਡਿੱਗ ਚੁੱਕੀ ਹੈ। ਰੇਲਵੇ ਦਾ ਖ਼ਰਚ ਅਤੇ ਆਮਦਨ ਦਾ ਅਨੁਪਾਤ ਵਿੱਤੀ ਸਾਲ 2017-18 'ਚ 98.44 ਫੀਸਦੀ ਤਕ ਪਹੁੰਚ ਗਿਆ ਹੈ।

Railways made changes time 267 trainsRailways

ਕੈਗ ਦੇ ਇਸ ਅੰਕੜਿਆਂ ਮੁਤਾਬਕ ਰੇਲਵੇ 98 ਰੁਪਏ 44 ਪੈਸੇ ਖ਼ਰਚ ਕੇ ਸਿਰਫ 100 ਰੁਪਏ ਦੀ ਕਮਾਈ ਕਰ ਰਿਹਾ ਹੈ। ਮਤਲਬ ਰੇਲਵੇ ਨੂੰ ਸਿਰਫ 1 ਰੁਪਏ 56 ਪੈਸੇ ਦਾ ਮੁਨਾਫਾ ਹੋ ਰਿਹਾ ਹੈ, ਜੋ ਵਪਾਰਕ ਨਜ਼ਰੀਏ ਤੋਂ ਸੱਭ ਤੋਂ ਬੁਰੀ ਹਾਲਤ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਪਣੇ ਢੇਰ ਸਾਰੇ ਸੰਸਾਧਨਾਂ ਤੋਂ ਰੇਲਵੇ 2 ਫੀਸਦੀ ਪੈਸੇ ਵੀ ਨਹੀਂ ਕਮਾ ਪਾ ਰਹੀ ਹੈ।ਕੈਗ ਦੀ ਰਿਪੋਰਟ ਮੁਤਾਬਕ ਘਾਟੇ ਦਾ ਮੁੱਖ ਕਾਰਨ ਉੱਚ ਵਾਧਾ ਦਰ ਹੈ।

Indian Railways Indian Railways

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ 2017-18 ਦੇ ਵਿੱਤੀ ਸਾਲ 'ਚ 7.63 ਫੀਸਦੀ ਸੰਚਾਲਨ ਖਰਚ ਦੇ ਮੁਕਾਬਲੇ ਉੱਚ ਵਾਧਾ ਦਰ 10.29 ਫੀਸਦੀ ਸੀ। ਕੈਗ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2008-09 'ਚ ਰੇਲਵੇ ਦਾ ਪਰਿਚਾਲਨ ਅਨੁਪਾਤ 90.48 ਫੀਸਦੀ, 2009-10 'ਚ 95.28 ਫੀਸਦੀ, 2010-11 'ਚ 94.59 ਫੀਸਦੀ,

140 year old parel workshop to be shut soon central railwayRailway

2011-12 'ਚ 94.85 ਫੀਸਦੀ, 2012-13 'ਚ 90.19 ਫੀਸਦੀ, 2013-14 'ਚ 93.6 ਫੀਸਦੀ, 2014-15 'ਚ 91.25 ਫੀਸਦੀ, 2015-16 'ਚ 90.49 ਫੀਸਦੀ, 2016-17 'ਚ 96.5 ਫੀਸਦੀ, 2017-18 'ਚ 98.44 ਫੀਸਦੀ ਤੱਕ ਪਹੁੰਚ ਚੁੱਕਾ ਹੈ।

ਕੈਗ ਨੇ ਰੇਲਵੇ ਦੇ ਮਾਲੀਏ ਨੂੰ ਵਧਾਉਣ ਲਈ ਸੁਝਾਅ ਵੀ ਦਿੱਤੇ ਹੈ। ਕੈਗ ਵੱਲੋਂ ਕਿਹਾ ਗਿਆ ਹੈ ਕਿ ਸਕਲ ਅਤੇ ਵਾਧੂ ਬਜਟ ਸੰਸਾਧਨਾਂ 'ਤੇ ਨਿਰਭਰਤਾ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੌਰਾਨ ਰੇਲਵੇ ਦੇ ਪੂੰਜੀਗਤ ਖਰਚ 'ਚ ਕਟੌਤੀ ਦੀ ਵੀ ਸਿਫਾਰਿਸ਼ ਕੀਤੀ ਗਈ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement