
ਲੋਕ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ਪਾਰਟੀ ਤੇ ਸਿੱਧਾ ਨਿਸ਼ਾਨਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਸਿੱਧਾ ਨਿਸ਼ਾਨਾ ਲਗਾਂਉਦੇ ਕਿਹਾ ਕਿ ਜੇਕਰ ਸਾਡੀ ਪਾਰਟੀ ਵੀ ਕਾਂਗਰਸ ਦੀ ਰਣਨਿਤੀ ਤੇ ਚਲਦੀ ਤਾਂ ਮੁਸਲਿਮ ਔਰਤਾਂ ਦੇ ਸਿਰ ਤੇ ਤਿੰਨ ਤਲਾਕ ਦੀ ਤਲਵਾਰ ਹੁਣ ਵੀ ਲਟਕਣੀ ਸੀ। ਮੋਦੀ ਨੇ ਅੱਗੇ ਕਿਹਾ ਕਿ ਜੇਕਰ ਕਾਂਗਰਸੀ ਰਸਤੇ ਤੇ ਅਸੀਂ ਵੀ ਚਲਦੇ ਤਾਂ ਸ਼ਾਇਦ 70 ਸਾਲ ਦੇ ਬਾਅਦ ਵੀ ਇਸ ਦੇਸ਼ ਤੋਂ ਧਾਰਾ 370 ਨਹੀਂ ਹਟਦੀ।
Photo
ਪੀਐਮ ਨੇ ਅੱਗੇ ਕਿਹਾ ਕਿ ਲੋਕਾਂ ਨੇ ਸਿਰਫ਼ ਸਰਕਾਰ ਹੀ ਨਹੀਂ ਬਦਲੀ ਸਗੋਂ ਇਕ ਰਸਮ ਬਦਲੀ ਹੈ, ਇਕ ਸੋਚ ਬਦਲੀ ਹੈ। ਜਿਸ ਕਾਰਣ ਸਾਡੀ ਪਾਰਟੀ ਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕਾਂਗਰਸ ਸਰਕਾਰ ਨੇ ਆਪਣੇ ਕਾਰਜ ਕਾਲ ਦੇ ਸਮੇਂ ਵਿਚ ਕੋਈ ਵੀ ਅਜਿਹੇ ਮਸਲੇ ਹੱਲ ਨਹੀਂ ਕੀਤੇ ਜੋ ਸਾਡੀ ਸਰਕਾਰ ਦੁਆਰਾ ਹੱਲ ਕੀਤੇ ਗਏੇ ਹਨ।
Photo
ਮੋਦੀ ਨੇ ਅੱਗੇ ਆਪਣੀ ਸਰਕਾਰ ਦੁਆਰਾ ਕੀਤੇ ਕੰਮਾਂ ਦੀ ਗਿਣਤੀ ਕਰਵਾਉਂਦਿਆ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਦੀ ਰਾਜਨੀਤੀ ਨੂੰ ਇਕ ਵੱਖਰੀ ਸੋਚ ਦਿੱਤੀ ਹੈ।ਇਸ ਨਵੀਂ ਸੋਚ ਤੇ ਚਲਦੀਆਂ ਰਾਮ ਜਨਮ ਭੂਮੀ ਦਾ ਮਾਮਲਾ ਹੱਲ ਕਿਤਾ ਜੋ ਹੁਣ ਤੱਕ ਵਿਵਾਦਾਂ ਦੇ ਘੇਰੇ ਵਿਚ ਹੀ ਸੀ। ਪੀਐਮ ਨੇ ਅੱਗੇ ਆਪਣੇ ਭਾਸ਼ਣ ਵਿਚ ਕਿਹਾ ਕਰਤਾਰਪੁਰ ਸਾਹਿਬ ਕੋਰੀਡੋਰ ਕਦੇ ਨਹੀਂ ਬਣ ਸਕਦਾ ਸੀ, ਤੇ ਨਾ ਹੀ ਭਾਰਤ ਬੰਗਲਾਦੇਸ਼ ਦਾ ਆਪਸੀ ਵਿਵਾਦ ਹੱਲ ਹੋਣਾ ਸੀ।
Photo
50 ਸਾਲ ਬਾਅਦ ਵੀ ਦੁਸ਼ਮਣ ਧੰਨ ਕਾਨੂੰਨ ਦਾ ਇੰਤਜ਼ਾਰ ਦੇਸ਼ ਨੂੰ ਕਰਨਾ ਪੈਣਾ ਸੀ, 35 ਸਾਲਾਂ ਬਾਅਦ ਵੀ ਨੇਕਸਟ ਜ਼ਨਰੇਸ਼ਨ ਲੜਾਕੂ ਹਵਾਈ ਜਹਾਜ਼ ਦਾ ਇੰਤਜ਼ਾਰ ਕਰਨਾ ਪੈਣਾ ਸੀ, 28 ਸਾਲ ਬਾਅਦ ਵੀ ਬੇਨਾਮੀਂ ਸੰਪੰਤੀ ਕਾਨੂੰਨ ਲਾਗੂ ਨਹੀਂ ਸੀ ਹੋ ਸਕਦਾ, 20 ਸਾਲ ਬਾਅਦ ਵੀ ਚੀਫ ਆਫ ਡਿਫ਼ੈਂਸ ਸਟਾਫ਼ ਦੀ ਨਿਯੁਕਤੀ ਨਹੀਂ ਸੀ ਹੋ ਸਕਦੀ।
Photo
ਮੋਦੀ ਨੇ ਅੱਗੇ ਆਪਣੇ ਭਾਸ਼ਣ ਨੂੰ ਜਾਰੀ ਰੱਖਦੇ ਕਿਹਾ ਕਿ ਸਾਡੀ ਪਾਰਟੀ ਨੇ ਦੇਸ਼ ਦੀ ਤਰੱਕੀ ਵਿਚ ਤੇਜ਼ੀ ਨਾਲ ਕੰਮ ਕੀਤਾ ਹੈ। ਜੇਕਰ ਕੰਮ ਵਿਚ ਤੇਜ਼ੀ ਨਾ ਹੁੰਦੀ ਤਾਂ 37 ਕਰੌੜ ਲੋਕਾਂ ਦੇ ਬੈਕਾਂ ਵਿਚ ਖਾਤੇ ਨਾ ਖੁਲ੍ਹਦੇ, 11 ਕਰੌੜ ਲੋਕਾਂ ਦੇ ਘਰਾਂ ਵਿਚ ਪਖ਼ਾਨੇ ਨਹੀਂ ਬਣਦੇ, 13 ਕਰੌੜ ਗ਼ਰੀਬ ਲੋਕਾਂ ਦੇ ਘਰਾਂ ਵਿਚ ਗੈਸ ਚੁੱਲ੍ਹਾ ਨਹੀਂ ਪਹੁੰਚਦਾ, 2 ਕਰੌੜ ਨਵੇਂ ਘਰ ਗ਼ਰੀਬਾਂ ਲਈ ਨਹੀ ਬਣਦੇ, ਲੰਮੇ ਸਮੇਂ ਤੋਂ ਦਿੱਲੀ ਵਿਚ ਬਣਦੀਆਂ 1700 ਕਲੋਨੀਆਂ ਦਾ ਬੰਦ ਕੰਮ ਦੁਬਾਰਾ ਸ਼ੁਰੂ ਨਾ ਹੁੰਦਾ।
Photo
ਨੋਰਥ-ਈਸਟ ਦੇ ਲੋਕਾਂ ਨੂੰ ਪਿਛਲੇ ਪੰਜ ਸਾਲਾਂ ਵਿਚ ਦਿੱਲੀ ਦੂਰ ਲੱਗਦੀ ਸੀ। ਪਰ ਹੁਣ ਉਹੀ ਦਿੱਲੀ ਉਨ੍ਹਾਂ ਨੂੰ ਘਰ ਦੇ ਨਜ਼ਦੀਕ ਲੱਗਦੀ ਹੈ। ਭਾਸ਼ਣ ਵਿਚ ਅੱਗੇ ਬਿਜਲੀ, ਰੇਲ, ਹਵਾਈ ਅੱਡੇ, ਮੋਬਾਇਲ ਕੁਨੈਕਟਿਵਟੀ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਸੱਭ ਸਾਡੀ ਪਾਰਟੀ ਦੇ ਯਾਤਨਾਂ ਨਾਲ ਹੋਇਆ ਹੈ। ਸਾਡੀ ਪਾਰਟੀ ਨੇ ਇਕ ਨਵੀਂ ਸਵੇਰ ਤੇ ਨਵਾਂ ਉਜਾਲਾ ਇਸ ਦੇਸ਼ ਵਿਚ ਲੈ ਕੇ ਆਈ ਹੈ।