
ਰਾਸ਼ਟਰੀ ਝੰਡੇ ਤਿਰੰਗਾ ਭਾਰਤੀ ਆਨ-ਬਾਨ ਤੇ ਸ਼ਾਨ ਦਾ ਪ੍ਰਤੀਕ ਹੈ...
ਬਰੇਲੀ: ਰਾਸ਼ਟਰੀ ਝੰਡੇ ਤਿਰੰਗਾ ਭਾਰਤੀ ਆਨ-ਬਾਨ ਤੇ ਸ਼ਾਨ ਦਾ ਪ੍ਰਤੀਕ ਹੈ। ਟ੍ਰੈਕਟਰ ਭਜਾਉਂਦੇ ਸਮੇਂ ਹਾਦਸੇ ਵਿਚ ਮ੍ਰਿਤਕ ਰਾਮਪੁਰ ਦੇ ਨੌਜਵਾਨ ਦੀ ਲਾਸ਼ ਨੂੰ ਤਿਰੰਗੇ ਵਿਚ ਲਪੇਟਿਆ ਗਿਆ। ਹੁਣ ਅੰਦੋਲਨ ਵਿਚ ਗਏ ਪੀਲੀਭੀਤ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਲਾਸ਼ ਨੂੰ ਤਿਰੰਗੇ ਵਿਚ ਲਪੇਟ ਕੇ ਅੰਤਿਮ ਯਾਤਰਾ ਕੱਢੀ। ਬੁੱਧਵਾਰ ਰਾਤ ਨੂੰ ਪੁਲਿਸ ਨੇ ਇਸ ਰਾਸ਼ਟਰੀ ਝੰਡੇ ਦਾ ਅਪਮਾਨ ਮੰਨਦੇ ਹੋਏ ਨੌਜਵਾਨ ਭਰਾ, ਮਾਂ ਸਮੇਤ ਤਿੰਨ ਲੋਕਾਂ ਉਤੇ ਮੁਕੱਦਮਾ ਦਰਜ ਕੀਤਾ ਹੈ।
Tractors Parade
ਪੂਰਨਪੁਰ ਦੇ ਬਾਰੀਬੁਝਿਆ ਪਿੰਡ ਨਿਵਾਸੀ ਬਲਜਿੰਦਰ ਸਿੰਘ ਕੁਝ ਪਿੰਡ ਵਾਸੀਆਂ ਦੇ ਨਾਲ ਕਿਸਾਨ ਅੰਦੋਲਨ ਵਿਚ ਸ਼ਾਲ ਹੋਣ ਲਈ ਦਿੱਲੀ ਦੇ ਗਾਜ਼ੀਪੁਰ ਗਿਆ ਸੀ। ਗਣਤੰਤਰ ਦਿਵਸ ਦੀ ਟ੍ਰੈਕਟਰ ਰੈਲੀ ਵਿਚ ਪਹਿਲਾਂ 25 ਜਨਵਰੀ ਦੀ ਰਾਤ ਨੂੰ ਗਾਜ਼ੀਪੁਰ ਦੀ ਪੇਪਰ ਮਾਰਕਿਟ ਵਿਚ ਘੁੰਮਣ ਚਲੇ ਗਏ। ਉਥੇ ਕਿਸੇ ਵਾਹਨ ਦੀ ਟੱਕਰ ਨਾਲ ਉਸਦੀ ਮੌਤ ਹੋ ਗਈ।
Tractors Parade
ਉਨ੍ਹਾਂ ਕੋਲ ਮੋਬਾਇਲ ਫੋਨ ਜਾਂ ਕੋਈ ਕਾਗਜ਼ ਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਸੀ। ਦੂਜੇ ਪਾਸੇ 27 ਜਨਵਰੀ ਤੱਕ ਬਲਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ ਤਾਂ ਨਾਲ ਦੇ ਨੌਜਵਾਨ ਸ਼ਾਮ ਨੂੰ ਗੁੰਮਸ਼ੁਦਗੀ ਵਿਚ ਦਰਜ ਵੇਰਵੇ ਦਾ ਮਿਲਾਨ ਕੀਤਾ। ਹੁਲਿਆ ਆਦਿ ਦੇ ਆਧਾਰ ਉਤੇ ਗੁੰਮਸੁਰਗੀ ਦਰਜ ਕਰਾਉਣ ਵਾਲੇ ਸਾਥੀਂਆਂ ਨੂੰ ਬੁਲਾ ਕੇ ਲਾਸ਼ ਦਿਖਾਈ ਤਾਂ ਉਨ੍ਹਾਂ ਨੇ ਸਨਾਖਤ ਬਲਜਿੰਦਰ ਦੇ ਤੌਰ ‘ਤੇ ਕੀਤੀ, ਇਸਤੋਂ ਬਾਅਦ ਚਲੇ ਗਏ।
Kissan
ਦੋ ਫਰਵਰੀ ਨੂੰ ਉਥੇ ਪੁਲਿਸ ਨੇ ਪੀਲੀਭੀਤ ਪੁਲਿਸ ਨੂੰ ਫੋਨ ਕਰਕੇ ਬਲਜਿੰਦਰ ਦੇ ਘਰ ਸੂਚਨਾ ਭੇਜੀ। ਤਿੰਨ ਫਰਵਰੀ ਨੂੰ ਲਾਸ਼ ਪਿੰਡ ਵਿਚ ਲੈ ਆਏ। ਦੁਪਹਿਰ ਨੂੰ ਅੰਤਿਮ ਯਾਤਰਾ ਕੱਢੀ ਗਈ ਤਾਂ ਪਰਵਾਰ ਦੇ ਲੋਕਾਂ ਨੇ ਕਿਸਾਨ ਅੰਦੋਲਨ ਦਾ ਸ਼ਹੀਦ ਦੱਸਦੇ ਹੋ ਲਾਸ਼ ਨੂੰ ਤਿਰੰਗੇ ਵਿਚ ਲਪੇਟ ਦਿੱਤਾ। ਉਸ ਤਰ੍ਹਾਂ ਆਖਰੀ ਯਾਤਰਾ ਕੱਢੀ ਗਈ। ਸ਼ਾਮ ਨੂੰ ਇਸਦੀ ਵੀਡੀਓ ਵਾਇਰਲ ਹੋਣ ਲੱਗੀ।
Chaka Jam
ਬੁੱਧਵਾਰ ਰਾਤ ਕਰੀਬ 10 ਵਜੇ ਸੇਹਰਾਮਉ ਉਤਰੀ ਦ ਥਾਣਾ ਮੁਖੀ ਆਸ਼ੁਤੋਸ਼ ਰਘੁਵੰਸ਼ੀ ਨੇ ਵੀਡੀਓ ਦੇਖੀ ਤਾਂ ਇਸਨੂੰ ਰਾਸ਼ਟਰੀ ਤਿੰਰਗੇ ਦਾ ਅਪਮਾਨ ਮੰਨਿਆ। ਰਾਤ 10.30 ਵਜੇ ਉਨ੍ਹਾਂ ਵੱਲੋਂ ਬਲਜਿੰਦਰ ਸਿੰਘ ਦੇ ਭਰਾ ਗੁਰਵਿੰਦਰ, ਮਾਂ ਜਸਵੀਰ ਅਤ ਇਕ ਰਾਸ਼ਟਰ ਗੌਰਵ ਦੇ ਅਪਮਾਨ ਦੀ ਧਾਰਾਵਾ ਤੇ ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ ਹੈ।