ਕਿਸਾਨਾਂ ਖਿਲਾਫ਼ ਟਵੀਟ ਕਰਨ ਮਗਰੋਂ ਸਚਿਨ ਤੇਂਦੁਲਕਰ ਦੀ ਤਸਵੀਰ ‘ਤੇ ਮਲੀ ਕਾਲਖ
Published : Feb 6, 2021, 6:14 pm IST
Updated : Feb 6, 2021, 6:14 pm IST
SHARE ARTICLE
Sachin Tendulkar
Sachin Tendulkar

ਕੇਂਦਰ ਦੇ ਤਿੰਨੋ ਖੇਤੀ ਬਿਲਾਂ ਦੇ ਖਿਲਾਫ਼ ਜਾਰੀ ਪ੍ਰਦਰਸ਼ਨ ਦੌਰਾਨ ਭਾਰਤ ਰਤਨ ਸਚਿਨ...

ਨਵੀਂ ਦਿੱਲੀ: ਕੇਂਦਰ ਦੇ ਤਿੰਨੋ ਖੇਤੀ ਬਿਲਾਂ ਦੇ ਖਿਲਾਫ਼ ਜਾਰੀ ਪ੍ਰਦਰਸ਼ਨ ਦੌਰਾਨ ਭਾਰਤ ਰਤਨ ਸਚਿਨ ਤੇਂਦੁਲਕਰ ਦੇ ਟਵੀਟ ਮਗਰੋਂ ਰਾਜਨੀਤੀ ਤੇਜ਼ ਹੋ ਗਈ ਹੈ। ਤੇਂਦੁਲਕਰ ਸਮੇਤ ਕਈਂ ਕ੍ਰਿਕਟ ਸਿਤਾਰੇ ਅਤੇ ਫਿਲਮੀ ਹਸਤੀਆਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦੇ ਵਿਰੁੱਧ ਟਵੀਟ ਕੀਤੇ ਸਨ ਅਤੇ ਸਰਕਾਰ ਦਾ ਪੱਖ ਪੂਰਿਆ ਸੀ। ਤੇਂਦੁਲਕਰ ਨੇ ਲਿਖਿਆ ਸੀ, ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।

KissanKissan

ਵਿਦੇਸ਼ੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ ਪਰ ਪ੍ਰਤੀਭਾਗੀ ਨਹੀਂ। ਭਾਰਤ ਨੂੰ ਭਾਰਤੀ ਜਾਣਦੇ ਹਨ ਅਤੇ ਉਹ ਹੀ ਭਾਰਤ ਦੇ ਲਈ ਫ਼ੈਸਲਾ ਲੈਣਗੇ। ਇਕ ਦੇਸ਼ ਦੇ ਰੂਪ ਵਿਚ ਇਕਜੁੱਟ ਹੋਣ ਦੀ ਜਰੂਰਤ ਹੈ। ਸਚਿਨ ਦੇ ਇਸ ਟਵੀਟ ਤੋਂ ਬਾਅਦ ਵਿਰੋਧੀ ਧਿਰਾਂ ਦੀਆਂ ਪ੍ਰਤੀਕਿਰਿਆ ਆ ਰਹੀਆਂ ਹਨ। ਸਚਿਨ ਦੇ ਟਵੀਟ ਤੋਂ ਨਰਾਜ ਕੇਰਲ ਦੇ ਕੋਚੀ ਵਿਚ ਯੂਥ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦੀ ਤਸਵੀਰ ਉਤੇ ਕਾਲਖ ਮਲ ਦਿੱਤੀ।

Sambit PatraSambit Patra

ਇਸ ਘਟਨਾ ‘ਤੇ ਭਾਜਪਾ ਨੇ ਨਾਰਾਜ਼ਮੀ ਜਤਾਈ ਹੈ। ਪਾਰਟੀ ਦੇ ਰਾਸ਼ਟਰੀ ਬੁਲਾਰਾ ਸੰਬਿਤ ਪਾਤਰਾ ਨੇ ਟਵੀਟ ਕਰਕੇ ਕਿਹਾ ਇਹ ਕਾਂਗਰਸ ਹੈ। ਭਾਰਤ ਰਤਨ ਸਚਿਨ ਤੇਂਦੁਲਕਰ ਦਾ ਅਪਮਾਨ ਕੀਤਾ। ਭਾਰਤ ਰਤਨ ਲਤਾ ਮੰਗੇਸ਼ਕਰ ਲਈ ਨਫ਼ਰਤ। ਕਿਉਂ? ਸਿਰਫ਼ ਇਸਲਈ ਕਿਉਂਕਿ ਸੱਚੇ ਹਿੰਦੂਸਤਾਨੀਆਂ ਦੇ ਵਿਚਾਰ ਰਾਸ਼ਟਰਵਾਦੀ ਹਨ? ਪੂਰਾ ਸਮਰਥਨ ਟੂਲਕਿਟ ਐਕਸਪਰਟ ਰਿਹਾਨਾ, ਮੀਆ ਖਲੀਫ਼ਾ ਅਤੇ ਗ੍ਰੇਟਾ ਦੇ ਲਈ ਸ਼ਰਨਾਕ। ਮਹਾਰਾਸ਼ਟਰ ਦੇ ਸਾਬਕਾ ਸੀਐਮ ਦੇਵੇਂਦਰ ਫੜਨਵੀਸ ਨੇ ਵੀ ਇਸ ਸੰਬੰਧ ਵਿਚ ਪ੍ਰਤੀਕਿਰਿਆ ਦਿੱਤੀ ਹੈ।

RihanaRihana

ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕਰਨ ਵਾਲੀ ਪੌਪ ਸਟਾਰ ਰਿਹਾਨਾ ਤੋਂ ਬਾਅਦ ਬਾਲੀਵੁੱਡ ਦੀ ਹਸਤੀਆਂ ਸਪੱਸ਼ਟ ਰੂਪ ਤੋਂ ਵੰਡੀਆਂ ਨਜਰ ਆ ਰਹੀਆਂ ਹਨ। ਹਾਲਾਂਕਿ ਅਮਰੀਕੀ ਸਟਾਰ ਦੀ ਟਿਪਣੀ ਉਤੇ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਡੇ ਫਿਰਮੀ ਸਿਤਾਰਿਆਂ ਦੀ ਪ੍ਰਤੀਕਿਰਿਆ ਦੀ ਤਾਪਸੀ ਪੰਨੀ ਅਤੇ ਸਵਰਾ ਭਾਸਕਰ ਨੇ ਆਲੋਚਨਾ ਕੀਤੀ ਹੈ। ਅਭਿਨੇਤਰੀ ਤਾਪਸੀ ਪੰਨੂ, ਫਿਲਮਕਾਰ ਓਨਰ, ਅਦਾਕਾਰ ਅਰਜਨ ਮਾਥੁਰ ਅਤੇ ਹੋਰਨਾਂ ਨੇ ਵੱਡੇ ਫਿਲਮੀ ਸਿਤਾਰਿਆਂ ਵੱਲੋਂ ਸਰਕਾਰ ਦਾ ਸਮਰਥਨ ਕੀਤੇ ਜਾਣ ਦੀ ਨਿੰਦਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement