ਸੰਨੀ ਦਿਓਲ ਤੇ ਅਕਸ਼ੈ ਕੁਮਾਰ ਦੇ ਘਰ ਬਾਹਰ ਗੱਜਣ ਵਾਲੇ ਇਸ ਸਿੰਘ ਦੀਆਂ ਸੁਣੋ ਗੱਲਾਂ...
Published : Feb 6, 2021, 1:29 pm IST
Updated : Feb 6, 2021, 1:35 pm IST
SHARE ARTICLE
Kulbir Singh
Kulbir Singh

ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ...

ਨਵੀਂ ਦਿੱਲੀ (ਮਨੀਸ਼ਾ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 2 ਮਹੀਨੇ ਤੋਂ ਉਪਰ ਹੋ ਗਏ ਹਨ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ ਹੈ। ਵੱਖ-ਵੱਖ ਗਾਇਕਾਂ ਅਤੇ ਵੱਖ-ਵੱਖ ਲੋਕਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਸਪੋਕਸਮੈਨ ਦੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਦਾਕਾਰ ਕੁਲਬੀਰ ਸਿੰਘ ਨੇ ਕਿਹਾ ਕਿ ਮੈਨੂੰ ਕਿਸਾਨਾਂ ਦੇ ਹੱਕ ਵਿਚ ਖੜ੍ਹਨ ‘ਤੇ ਸਰਕਾਰ ਵੱਲੋਂ ਜਾਂ ਕਿਸੇ ਵੀ ਏਜੰਸੀ ਵੱਲੋਂ ਕੋਈ ਵੀ ਨੋਟਿਸ ਨਹੀਂ ਆਇਆ ਹੈ ਪਰ ਮੈਂ ਇਕ ਇੰਡੀਗੋ ਫਲਾਈਟ ਵਿਚ ਪ੍ਰਚਾਰ ਕੀਤਾ ਸੀ ਤਾਂ ਮੈਨੂੰ ਉਨ੍ਹਾਂ ਨੋਟਿਸ ਭੇਜਿਆ ਗਿਆ ਸੀ। ਕੁਲਬੀਰ ਨੇ ਕਿਹਾ ਕਿ ਜਿਹੜੇ ਵਿਅਕਤੀ ਸਰਕਾਰ ਦੇ ਵਿਚ ਹਨ ਉਨ੍ਹਾਂ ਵੱਲੋਂ ਕਿਵੇਂ ਨਾ ਕਿਵੇਂ ਕਿਸਾਨ ਅੰਦੋਲਨ ਲਈ ਲੋਕਾਂ ਦੀ ਆਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿੰਨਾ ਲੋਕਾਂ ਦੀ ਆਵਾਜ ਦਬਾਓਗੇ ਤਾਂ ਓਨਾ ਹੀ ਇਹ ਜ਼ਿਆਦਾ ਭੜਕ ਕੇ ਬਾਹਰ ਆਉਂਦੇ ਹਨ।

Sunny DeolSunny Deol

ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਜਿੰਨੇ ਵੀ ਗਾਇਕ ਹਨ, ਉਨ੍ਹਾਂ ਨੂੰ ਇੱਕ ਅਜਿਹਾ ਫਤੂਰ ਚੜ੍ਹਿਆ ਕਿ ਕਿਸਾਨੀ ਸੰਘਰਸ਼ ਪ੍ਰਤੀ ਬਹੁਤ ਜੋਸ਼ ਹੈ ਤੇ ਗੀਤਾਂ ਵਿਚ ਹੋਰ ਵੀ ਜ਼ਿਆਦਾ ਜੋਸ਼ ਦਿਖਾਉਂਦੇ ਹਨ। ਇਸਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਯੂਥ ਬਾਰੇ ਕਿਹਾ ਕਿ ਸਾਡਾ ਯੂਥ ਪਹਿਲਾਂ ਤੋਂ ਹੀ ਜਾਗਰੂਕ ਰਿਹਾ ਪਰ ਉਨ੍ਹਾਂ ਨੂੰ ਕੁਝ ਕਰਕੇ ਦਿਖਾਉਣ ਦਾ ਮੌਕਾ ਹੀ ਨਹੀਂ ਮਿਲਿਆਂ ਕਿਉਂਕਿ ਖੇਤੀ ਦਾ ਵੀ ਸਮਾਂ ਹੁੰਦੈ, ਬਾਅਦ ‘ਚ ਨੌਜਵਾਨ ਵੇਹਲੇ ਹੋ ਜਾਂਦੇ ਹਨ ਪਰ ਅੱਜ ਇਨ੍ਹਾਂ ਨੌਜਵਾਨਾ ਕਰਕੇ ਸੰਘਰਸ਼ ਨੂੰ ਬਹੁਤ ਬਲ ਮਿਲਿਆ ਹੈ, ਕੁਲਬੀਰ ਨੇ ਕਿਹਾ ਕਿ ਜੇ ਸਾਨੂੰ ਬਲੀਦਾਨ ਦੇਣ ਦਾ ਮੌਕਾ ਮਿਲੇ ਤਾਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ।

Kangna RanautKangna Ranaut

ਉਨ੍ਹਾਂ ਕਿਹਾ ਕਿ ਜੇ ਸਰਕਾਰ ਹਾਲੇ ਨਹੀਂ ਮੰਨਦੀ ਤਾਂ ਸਾਨੂੰ ਇਸ ਅੰਦੋਲਨ ਨੂੰ 6 ਮਹੀਨੇ ਹੋਰ ਚਲਾ ਲਓ ਤਾਂ ਜੋ ਦੇਸ਼ ਦੇ ਜਿੰਨੇ ਵੀ ਲੋਕ ਹਾਲੇ ਸੁੱਤੇ ਪਏ ਹਨ ਉਹ ਵੀ ਜਾਗਰੂਕ ਹੋ ਸਕਣ। ਕਿਸਾਨ ਅੰਦੋਲਨ ਵਿਚ ਆਉਣ ਵਾਲੀਆਂ ਬੀਬੀਆਂ ਨੂੰ ਕੰਗਨਾ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਇਨ੍ਹਾਂ ਨੂੰ 100-100 ਰੁਪਏ ਵਿੱਚ ਲਿਆਂਦਾ ਗਿਆ ਹੈ, ਇਸਨੂੰ ਲੈ ਕੇ ਕੁਲਬੀਰ ਨੇ ਕਿਹਾ ਕਿ ਕੰਗਨਾ ਨੂੰ ਇਸ ਤਰ੍ਹਾਂ ਤਾਂ ਲੱਗ ਰਿਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਵਿਚ ਮੋਦੀ ਵੱਲੋਂ 2000 ਰੁਪਏ ਪਾਏ ਜਾਂਦੇ ਹਨ ਤੇ ਉਹ 100-100 ਰੁਪਏ ਨੂੰ ਬਹੁਤ ਵੱਡੀ ਰਕਮ ਦੱਸਦੀ ਹੈ ਪਰ ਕੰਗਨਾ ਇੱਥੇ ਆ ਕੇ ਦੇਖੇ ਬਰਗਰ, ਪੀਜ਼ੇ, ਗਜਰੇਲਾ, ਬਦਾਮਾ, ਖੋਏ ਦੇ ਲੰਗਰ ਚਲਦੇ ਹਨ।

KissanKissan

ਉਨ੍ਹਾਂ ਕਿਹਾ ਕਿ ਪੰਜਾਬ ਦੇ ਐਨ.ਆਈ.ਆਰ ਦਾ ਕਹਿਣਾ ਹੈ ਕਿ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੁਸੀਂ ਸੰਘਰਸ਼ ਜਿੱਤੇ ਬਿਨਾਂ ਘਰ ਨੂੰ ਨਾ ਜਾਇਓ। ਇਸਦੇ ਨਾਲ ਹੀ ਕਿਸਾਨਾਂ ਦੇ ਵਿਰੁੱਧ ਕੇਂਦਰ ਸਰਕਾਰ ਦਾ ਪੱਖ ਪੂਰਨ ਵਾਲੇ ਹੇਮਾ ਮਾਲਿਨੀ ਤੇ ਸੰਨੀ ਦਿਓਲ ਬਾਰੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਵਿਚ ਆਪਣੀ ਜਮੀਨ ਜਾਇਦਾਦ ਵੇਚ ਦਿੱਤੇ ਤੇ ਹੁਣ ਇਕ ਇੰਚ ਥਾਂ ਵੀ ਨਹੀਂ ਹੈ ਪਰ ਹੁਣ ਇਹ ਸਿਰਫ਼ ਪੰਜਾਬ ਦੇ ਪੁੱਤ ਹੋਣ ਟੈਗ ਲਗਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana 'ਚ ਫੱਸ ਗਏ ਪੇਚ, Ground ਸਰਵੇ 'ਚ ਵੜਿੰਗ, ਬਿੱਟੂ ਤੇ ਪੱਪੀ ਚ ਪੂਰੀ ਟੱਕਰ,ਦੇਖੋ ਲੋਕ ਕਿਸ ਨੂੰ ਜਿਤਾ ਰਹੇ...

03 Jun 2024 1:13 PM

ਭਾਜਪਾ ਆਗੂ Harjit Grewal ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ - ਚੰਡੀਗੜ੍ਹ 'ਚ ਇਨ੍ਹਾਂ ਗਠਬੰਧਨ ਕੀਤਾ ਅਤੇ ....

03 Jun 2024 1:03 PM

ਆ ਗਿਆ ਵੱਡਾ Exit Poll! ਹਾਰ ਰਹੇ Harsimrat Badal ਤੇ Preneet Kaur!, ਜਿੱਤ ਰਹੇ ਆਹ ਵੱਡੇ ਆਗੂ, 4 ਨੂੰ ਲੱਗੂ ਪਤਾ

03 Jun 2024 11:44 AM

ਬਠਿੰਡਾ, ਖਡੂਰ ਸਾਹਿਬ, ਸੰਗਰੂਰ ਪੰਜਾਬ ਦੀ ਹਰ ਸੀਟ ਦੇ ਨਤੀਜੇ ! ਕੌਣ ਕਿੱਥੋਂ ਜਿੱਤਿਆ ਤੇ ਕਿਵੇਂ ਬਦਲੇਗੀ ਸਰਕਾਰ ?

03 Jun 2024 11:19 AM

Kabaddi Player Nirbhay Hathur ਦੀ ਮੌਤ ਨਾਲ ਖੇਡ ਜਗਤ ਨੂੰ ਲੱਗਾ ਵੱਡਾ ਝਟਕਾ, ਸੁੱਤਾ ਹੀ ਰਹਿ ਗਿਆ ਖਿਡਾਰੀ

03 Jun 2024 9:06 AM
Advertisement