
ਚੱਕਾ ਜਾਮ' ਦੌਰਾਨ ਕਿਸਾਨਾਂ ਨੇ ਇੱਕ ਐਂਬੂਲੈਂਸ ਨੂੰ ਬਹੁਤ ਹੀ ਢੰਗ ਨਾਲ ਰਾਹ ਦਿੱਤਾ ਗਿਆ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੱਜ ਦੇਸ਼-ਵਿਆਪੀ ਚੱਕਾ ਜਾਮ ਸ਼ਾਂਤੀਪੂਰਵਕ ਖਤਮ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਹੀ ਦੇਸ਼ ਭਰ 'ਚ ਅੱਜ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਚੱਕਾ ਜਾਮ ਕੀਤਾ ਗਿਆ ਹੈ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ ਪਰ ਅੱਜ ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਚੱਕਾ ਜਾਮ ਕੀਤਾ।
CHAKKA JAM
ਖਾਸ ਗੱਲ ਇਹ ਹੈ ਕਿ ਚੱਕਾ ਜਾਮ ਦੌਰਾਨ ਕੋਈ ਵੀ ਕਿਸਾਨ ਦਿੱਲੀ ਵੱਲ ਨਹੀਂ ਆਇਆ। ਦਿੱਲੀ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਸਮੇਂ ਦੌਰਾਨਚੱਕਾ ਜਾਮ ਦਾ ਅਸਰ ਦੇਸ਼ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਿਆ। ਦੇਸ਼ ਭਰ ਵਿੱਚ ਕਿਸਾਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਗਾਜੀਪੁਰ ਬਾਰਡਰ ਤੇ ਚੱਕਾ ਜਾਮ
ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਰੈਪਿਡ ਐਕਸ਼ਨ ਫੋਰਸ ਨੂੰ ਦਿੱਲੀ-ਯੂਪੀ ਦੀ ਗਾਜੀਪੁਰ ਬਾਰਡਰ 'ਤੇ ਤਾਇਨਾਤ ਕੀਤਾ ਗਿਆ ਸੀ। ਚੱਕਾ ਜਾਮ ਦੀ ਮੰਗ ਦੇ ਵਿਚਕਾਰ ਗਾਜੀਪੁਰ ਬਾਰਡਰ 'ਤੇ ਸਥਿਤੀ ਸ਼ਾਂਤਮਈ ਬਣੀ ਹੋਈ ਸੀ ।
ghazipur border
ਹਰਿਆਣਾ ਨੇੜੇ ਚੱਕਾ ਜਾਮ'
ਪਲਵਲ ਨੇੜੇ ਅਠੋਣ ਚੌਕ ਵਿਖੇ ਪਲਵਲ-ਆਗਰਾ ਹਾਈਵੇ ਤੇ 'ਚੱਕਾ ਜਾਮ' ਦੌਰਾਨ ਕਿਸਾਨਾਂ ਨੇ ਇੱਕ ਐਂਬੂਲੈਂਸ ਨੂੰ ਬਹੁਤ ਹੀ ਢੰਗ ਨਾਲ ਰਾਹ ਦਿੱਤਾ ਗਿਆ।
#WATCH | Haryana: Farmers blocking Palwal-Agra Highway at Atohan Chowk near Palwal as part of their country-wide 'Chakka Jaam' make way for an ambulance. pic.twitter.com/HguODNX39f
— ANI (@ANI) February 6, 2021
ਫਤਿਹਾਬਾਦ ਐਨਐਚ -9 ਨੂੰ ਕੀਤਾ ਜਾਮ
ਫਤਿਹਾਬਾਦ (ਹਰਿਆਣਾ) ਐਨਐਚ -9 ਨੂੰ ਜਾਮ ਕੀਤਾ ਗਿਆ। ਪਿੰਡ ਬਡੋਪਾਲ ਦੇ ਡੱਬਵਾਲੀ-ਦਿੱਲੀ ਨੈਸ਼ਨਲ ਹਾਈਵੇਅ 9 'ਤੇ ਕਿਸਾਨਾਂ ਨੇ ਅੱਧ ਵਿਚਕਾਰ ਇੱਕ ਗੱਡੀ ਰੱਖ ਕੇ ਜਾਮ ਲਗਾ ਦਿੱਤਾ ਹੈ। ਸੈਂਕੜੇ ਕਿਸਾਨਾਂ ਨੇ ਇਥੇ ਸੜਕ ਜਾਮ ਕਰ ਦਿੱਤੀ ਹੈ। ਕਿਸਾਨਾਂ ਨੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਜੰਮੂ-ਪਠਾਨਕੋਟ ਹਾਈਵੇ ਨੂੰ ਜਾਮ
ਜੰਮੂ ਦੇ ਕਿਸਾਨਾਂ ਨੇ ਜੰਮੂ-ਪਠਾਨਕੋਟ ਹਾਈਵੇ ਨੂੰ ਜਾਮ ਕੀਤਾ ਗਿਆ ਅਤੇ ਉਹ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਸਨ। ਕਰਨਾਲ ਵਿੱਚ ਕਿਸਾਨਾਂ ਨੇ 12 ਵਜਦੇ ਹੀ ਨੈਸ਼ਨਲ ਹਾਈਵੇ ਬਸਤਾਰਾ ਟੋਲ ਨੂੰ ਜਾਮ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟ੍ਰੈਫਿਕ ਜਾਮ ਹੋਣ ਦੀਆਂ ਖ਼ਬਰਾਂ ਹਨ।
JAMMU
ਸ਼ਾਹਜਹਾਂਪੁਰ ਨੇੜੇ ਰਾਜਮਾਰਗ 'ਤੇ ਕੀਤਾ ਚੱਕਾ ਜਾਮ
ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਚੱਕਾ ਜਾਮ ਦੇ ਸੱਦੇ 'ਤੇ ਕਿਸਾਨਾਂ ਨੇ ਸ਼ਾਹਜਹਾਂਪੁਰ (ਰਾਜਸਥਾਨ-ਹਰਿਆਣਾ) ਸਰਹੱਦ ਨੇੜੇ ਰਾਸ਼ਟਰੀ ਰਾਜਮਾਰਗ'ਤੇ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਦਿੱਤੇ ਦੇਸ਼ ਵਿਆਪੀ 'ਚੱਕਾ ਜਾਮ' ਕਾਲ ਦੇ ਹਿੱਸੇ ਵਜੋਂ ਪਲਵਲ ਨੇੜੇ ਅਠੋਣ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ।
CHAKKA JAM
ਕਿਸਾਨਾਂ ਨੇ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਕੀਤੀ ਠੱਪ
ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੇਸ਼ ਭਰ 'ਚ ਤਿੰਨ ਘੰਟੇ ਲਈ ਚੱਕਾ ਜਾਮ ਦੇ ਸੱਦੇ ਤਹਿਤ ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 'ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ-ਮਜ਼ਦੂਰ ਇਕੱਠੇ ਹੋਏ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਇਸ ਮੌਕੇ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਹਨ।
ranchi
ਰਾਂਚੀ-ਕੋਲਕਾਤਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਦੇ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲਿਆ। ਰਾਂਚੀ-ਕੋਲਕਾਤਾ ਰਾਸ਼ਟਰੀ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ ਰਹੀ।