ਨੇਪਾਲ ਵਾਸੀ ਪਾਸੰਗ ਛੇਰਿੰਗ ਲਾਮਾ (27) ਲਾਪਤਾ ਹੈ ਅਤੇ ਉਸ ਦੇ ਬਰਫ਼ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਸ਼ਿੰਕੁਲਾ-ਦਾਰਚਾ ਮਾਰਗ 'ਤੇ ਬੀਤੇ ਦਿਨ ਸ਼ਾਮ ਨੂੰ ਬਰਫ਼ ਦੇ ਤੋਦੇ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਲਾਪਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਚੀਕਾ ਪਿੰਡ 'ਚ ਬਰਫ਼ ਦੇ ਤੋਦੇ ਡਿੱਗਣ ਨਾਲ 3 ਦਿਹਾੜੀ ਮਜ਼ਦੂਰ ਬਰਫ਼ ਹੇਠਾਂ ਦੱਬ ਗਏ। ਰਾਜ ਆਫ਼ਤ ਮੁਹਿੰਮ ਕੇਂਦਰ ਅਨੁਸਾਰ, ਨੇਪਾਲ ਦੇ ਰਾਮ ਬੁੱਧ ਅਤੇ ਚੰਬਾ ਦੇ ਵਾਸੀ ਰਾਕੇਸ਼ ਦੀ ਲਾਸ਼ ਬਰਾਮਦ ਹੋ ਗਈ ਹੈ
ਜਦੋਂ ਕਿ ਨੇਪਾਲ ਵਾਸੀ ਪਾਸੰਗ ਛੇਰਿੰਗ ਲਾਮਾ (27) ਲਾਪਤਾ ਹੈ ਅਤੇ ਉਸ ਦੇ ਬਰਫ਼ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ, ਸਿਹਤ ਅਧਿਕਾਰੀ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੈਂਬਰਾਂ ਨਾਲ ਲੈੱਸ ਇਕ ਦਲ ਮੌਕੇ 'ਤੇ ਪਹੁੰਚਿਆ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਰਾਤ 'ਚ ਤਾਪਮਾਨ ਅਤੇ ਦ੍ਰਿਸ਼ਤਾ ਘੱਟ ਹੋਣ ਕਾਰਨ ਬਚਾਅ ਮੁਹਿੰਮ ਰੋਕ ਦਿੱਤੀ ਗਈ, ਜੋ ਸੋਮਵਾਰ ਸਵੇਰੇ ਮੁੜ ਸ਼ੁਰੂ ਕੀਤੀ ਗਈ।