ਚੰਡੀਗੜ੍ਹ ਕਾਂਗਰਸ ਨੇ ਐਸਬੀਆਈ ਹੈੱਡਕੁਆਰਟਰ ਦੇ ਸਾਹਮਣੇ ਕੇਂਦਰ ਸਰਕਾਰ ਅਤੇ ਅਡਾਨੀ ਗਰੁੱਪ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Published : Feb 6, 2023, 2:23 pm IST
Updated : Feb 6, 2023, 2:23 pm IST
SHARE ARTICLE
Chandigarh congress Protest Against Centre Government and adani group
Chandigarh congress Protest Against Centre Government and adani group

ਵੱਡੀ ਗਿਣਤੀ 'ਚ ਮੌਜੂਦ ਪ੍ਰਦਰਸ਼ਨਕਾਰੀ ਐੱਸਬੀਆਈ ਦੇ ਸਾਹਮਣੇ ਸੜਕ 'ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਦੇ ਰਹੇ।

 

ਚੰਡੀਗੜ੍ਹ: ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ 17 ਸਥਿਤ ਐਸਬੀਆਈ ਹੈੱਡਕੁਆਰਟਰ ਦੇ ਸਾਹਮਣੇ ਕੇਂਦਰ ਸਰਕਾਰ ਅਤੇ ਅਡਾਨੀ ਗਰੁੱਪ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ.ਲੱਕੀ ਨੇ ਕੀਤੀ। ਤਖ਼ਤੀਆਂ ਅਤੇ ਬੈਨਰ ਫੜੇ ਪ੍ਰਦਰਸ਼ਨਕਾਰੀਆਂ ਨੇ ਪੂੰਜੀਵਾਦ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਦੇ ਚੋਣਵੇਂ ਕਾਰਪੋਰੇਟ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਨਿਯਮਾਂ ਦੀ ਉਲੰਘਣਾ ਕੀਤੀ ਗਈ ਅਤੇ ਸਰਕਾਰ ਵੱਲੋਂ ਸੰਸਥਾਵਾਂ ਨੂੰ ਅਡਾਨੀ ਸਮੂਹ ਵਿਚ ਜਬਰੀ ਨਿਵੇਸ਼ ਕਰਨ ਲਈ ਮਜਬੂਰ ਕੀਤਾ ਗਿਆ।

ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਕਿਫ਼ਾਇਤੀ ਦਰਾਂ 'ਤੇ ਮਿਲੇਗੀ ਰੇਤ ਅਤੇ ਬੱਜਰੀ, ਇਹਨਾਂ ਥਾਵਾਂ ’ਤੇ ਸ਼ੁਰੂ ਹੋਈਆਂ ਜਨਤਕ ਖੱਡਾਂ

ਵੱਡੀ ਗਿਣਤੀ 'ਚ ਮੌਜੂਦ ਪ੍ਰਦਰਸ਼ਨਕਾਰੀ ਐੱਸਬੀਆਈ ਦੇ ਸਾਹਮਣੇ ਸੜਕ 'ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਦੇ ਰਹੇ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਲੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਨ ਐਲ.ਆਈ.ਸੀ., ਐਸ.ਬੀ.ਆਈ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਦੇ 39 ਕਰੋੜ ਪਾਲਿਸੀ ਧਾਰਕਾਂ ਨੇ ਅਡਾਨੀ ਸਮੂਹ ਨੂੰ 80,000 ਕਰੋੜ ਰੁਪਏ ਦਾ ਵੱਡਾ ਕਰਜ਼ਾ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਮੋਦੀ ਸਰਕਾਰ ਵੱਲੋਂ ਸਮੂਹ ਨੂੰ ਦਿੱਤੇ ਗਏ ਬੇਲੋੜੇ ਪੱਖਾਂ ਕਾਰਨ ਨਿਵੇਸ਼ਕਾਂ ਦੀ ਮਿਹਨਤ ਦੀ ਕਮਾਈ ਖਤਰੇ ਵਿਚ ਹੈ।

ਇਹ ਵੀ ਪੜ੍ਹੋ: ਸੀਜੇਆਈ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਚੁਕਾਈ ਸਹੁੰ

ਉਹਨਾਂ ਨੇ ਭਾਰਤ ਦੇ ਚੀਫ਼ ਜਸਟਿਸ ਜਾਂ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੇ ਅਧੀਨ ਇਕ ਨਿਰਪੱਖ ਕਮੇਟੀ ਦੀ ਮੰਗ ਕੀਤੀ ਹੈ ਜੋ ਕਿ ਹਿੰਡਨਬਰਗ ਖੋਜ ਰਿਪੋਰਟ ਦੀ ਵਿਸਥਾਰ ਵਿਚ ਜਾਂਚ ਕਰੇ ਅਤੇ LIC, SBI ਅਤੇ ਹੋਰ ਬੈਂਕਾਂ ਦੁਆਰਾ ਜ਼ਬਰਦਸਤੀ ਅਤੇ ਸ਼ੱਕੀ ਨਿਵੇਸ਼ਾਂ ਦੀ ਜਾਂਚ ਕਰੇ। ਇਹਨਾਂ ਮਾਮਲਿਆਂ ਬਾਰੇ ਸੰਸਦ ਵਿਚ ਚਰਚਾ ਹੋਣੀ ਚਾਹੀਦੀ ਹੈ ਅਤੇ ਨਿਵੇਸ਼ਕਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਐਚ.ਐਸ. ਲੱਕੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਅਡਾਨੀ ਸਮੂਹ ਦੇ ਪੱਖ 'ਚ ਹੋਣ ਕਾਰਨ ਐੱਲ.ਆਈ.ਸੀ. ਨੂੰ 33060 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਜਨਤਕ ਖੇਤਰ ਦੇ ਬੈਂਕਾਂ ਨੂੰ ਜਨਤਾ ਦੇ ਪੈਸੇ ਨਾਲ ਖਤਰੇ 'ਚ ਪਾ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement