ਪੁਰਾਣੇ ਫਰਨੀਚਰ ਦਾ ਇਸ਼ਤਿਹਾਰ ਦੇ ਕੇ ਜਾਲ ਵਿਚ ਫਸਾਇਆ
ਹਰਿਆਣਾ : ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਵਿੱਚ ਰਹਿਣ ਵਾਲੇ ਇੱਕ ਜੋੜੇ ਨਾਲ 3 ਲੱਖ 77 ਹਜ਼ਾਰ 777 ਰੁਪਏ ਦੀ ਠੱਗੀ ਹੋਈ ਹੈ। ਬਦਮਾਸ਼ਾਂ ਨੇ OLX 'ਤੇ ਪੁਰਾਣੇ ਫਰਨੀਚਰ ਸਬੰਧੀ ਇਸ਼ਤਿਹਾਰ ਦਿੱਤਾ ਸੀ ਜਿਸ ਤੋਂ ਬਾਅਦ ਸੰਪਰਕ ਕਰਨ 'ਤੇ ਉਨ੍ਹਾਂ ਦਾ ਖਾਤਾ ਹੀ ਖ਼ਾਲੀ ਕਰ ਦਿੱਤਾ ਗਿਆ। ਗੁਰੂਗ੍ਰਾਮ ਸਾਈਬਰ ਪੁਲਿਸ ਸਟੇਸ਼ਨ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਿਹਾਰ ਦੇ ਇਸ ਜ਼ਿਲ੍ਹੇ ਵਿਚ 23 ਸੋਸ਼ਲ ਮੀਡੀਆ ਸਾਈਟਾਂ 'ਤੇ ਲੱਗੀ ਪਾਬੰਦੀ, ਜਾਣੋ ਕਾਰਨ
ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਹੈ ਪ੍ਰੋਫ਼ਾਈਲ ਇਲਾਕੇ ਸੁਸ਼ਾਂਤ ਲੋਕ ਵਿੱਚ ਸਥਿਤ ਸ੍ਰੀ ਕ੍ਰਿਸ਼ਨਾ ਐਨਕਲੇਵ ਸੁਸਾਇਟੀ ਵਿੱਚ ਰਹਿਣ ਵਾਲੇ ਭੂਪੇਂਦਰ ਨੇ ਦੱਸਿਆ ਕਿ 1 ਫਰਵਰੀ ਨੂੰ ਉਸ ਦੀ ਪਤਨੀ ਅਪਰਾਜਿਤਾ ਨੇ ਪੁਰਾਣੇ ਫਰਨੀਚਰ ਦੀ ਵਿਕਰੀ ਨਾਲ ਸਬੰਧਤ OLX 'ਤੇ ਇੱਕ ਇਸ਼ਤਿਹਾਰ ਦੇਖਿਆ ਸੀ। ਜਿਸ ਤੋਂ ਬਾਅਦ ਇਸ਼ਤਿਹਾਰ 'ਤੇ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਨੇ ਫਰਨੀਚਰ ਨਾਲ ਸਬੰਧਤ ਫੋਟੋ ਵੀ ਉਸ ਨੂੰ ਭੇਜ ਦਿੱਤੀ।
ਜਦੋਂ ਦੋਵਾਂ ਵਿਚਕਾਰ ਸੌਦਾ ਤੈਅ ਹੋਇਆ ਤਾਂ ਅਪਰਾਜਿਤਾ ਨੂੰ ਫਰਨੀਚਰ ਪਸੰਦ ਆਇਆ। ਇਸ ਬਦਲੇ ਬਦਮਾਸ਼ ਨੇ 30,000 ਰੁਪਏ ਐਡਵਾਂਸ ਮੰਗੇ ਅਤੇ ਉਸ ਨੂੰ QR ਕੋਡ ਭੇਜ ਦਿੱਤਾ। ਜਿਸ ਨੂੰ ਸਕੈਨ ਕਰਨ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਪੈਸੇ ਕੱਟਣੇ ਸ਼ੁਰੂ ਹੋ ਗਏ। ਉਸ ਦੇ ਖਾਤੇ ਵਿੱਚੋਂ 3 ਲੱਖ 77 ਹਜ਼ਾਰ 777 ਰੁਪਏ ਕਈ ਵਾਰ ਕੱਟੇ ਗਏ। ਵੱਖ-ਵੱਖ ਖਾਤਿਆਂ ਤੋਂ ਇੰਨੀ ਵੱਡੀ ਰਕਮ ਕੱਟਣ ਤੋਂ ਬਾਅਦ ਅਪਰਾਜਿਤਾ ਨੇ ਆਪਣੇ ਪਤੀ ਭੂਪੇਂਦਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ:ਨੰਗਲ SDM ਦਫ਼ਤਰ ਦੇ ਲੇਟ-ਲਤੀਫ਼ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ
ਪੈਸੇ ਕੱਟੇ ਜਾਣ ਤੋਂ ਬਾਅਦ ਅਪਰਾਜਿਤਾ ਨੇ ਆਪਣਾ ਖਾਤਾ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਜਿਸ ਨੰਬਰ 'ਤੇ ਉਨ੍ਹਾਂ ਨਾਲ ਗੱਲ ਕੀਤੀ ਸੀ, ਉਸ 'ਤੇ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ 'ਚ ਉਸ ਨੰਬਰ 'ਤੇ ਸੰਪਰਕ ਨਹੀਂ ਹੋ ਸਕਿਆ। ਅਪਰਾਜਿਤਾ ਦੇ ਪਤੀ ਭੂਪੇਂਦਰ ਨੇ ਸਾਈਬਰ ਥਾਣੇ 'ਚ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕ ਤੋਂ ਇਕੱਠੇ ਕੀਤੇ ਵੇਰਵੇ ਵੀ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਸਾਈਬਰ ਥਾਣਾ ਪੁਲਿਸ ਨੇ ਥੋਖਾਧੜੀ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।