Sonia Gandhi ਨੇ ਮੋਦੀ ਸਰਕਾਰ 'ਤੇ ਕੀਤਾ ਵਾਰ, ਬਜਟ 2023 ਗਰੀਬਾਂ 'ਤੇ 'Silent strike' 
Published : Feb 6, 2023, 4:42 pm IST
Updated : Feb 6, 2023, 4:42 pm IST
SHARE ARTICLE
Narendra Modi, Sonia Gandhi
Narendra Modi, Sonia Gandhi

ਪ੍ਰਧਾਨ ਮੰਤਰੀ ਨੂੰ ਅਧਿਕਾਰਾਂ ਦੇ ਸੰਦਰਭ 'ਚ ਕੀਤੀਆਂ ਜਾਣ ਵਾਲੀਆਂ ਸਾਰੇ ਤਰ੍ਹਾਂ ਦੀਆਂ ਗੱਲਾਂ ਨਾਪਸੰਦ ਹਨ। - sonia Gandhi

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਵਿੱਤ ਸਾਲ 2023-24 ਦੇ ਬਜਟ ਦੇ ਮਾਧਿਅਮ ਨਾਲ ਗਰੀਬਾਂ 'ਤੇ 'ਗੁਪਤ ਵਾਰ' ਕੀਤਾ ਹੈ ਅਤੇ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕਜੁਟ ਹੋ ਕੇ ਸਰਕਾਰ ਦੇ ਨੁਕਸਾਨ ਪਹੁੰਚਾਉਣ ਵਾਲੇ ਕਦਮਾਂ ਦਾ ਵਿਰੋਧ ਕਰਨਾ ਚਾਹੀਦਾ ਅਤੇ ਤਬਦੀਲੀ ਲਿਆਉਣੀ ਚਾਹੀਦੀ ਹੈ ਜੋ ਜਨਤਾ ਦੇਖਣਾ ਚਾਹੁੰਦੀ ਹੈ।

ਸੋਨੀਆ ਗਾਂਧੀ ਨੇ ਇਕ ਨਿਊਜ਼ ਚੈਨਲ 'ਚ ਲਿਖੇ ਲੇਖ 'ਚ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦਾ ਵੀ ਹਵਾਲਾ ਦਿੱਤਾ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ 'ਵਿਸ਼ਵ ਗੁਰੂ' ਅਤੇ 'ਅੰਮ੍ਰਿਤਕਾਲ' ਦੀਆਂ ਗੱਲਾਂ ਕਰਦੇ ਹਨ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਪਾਰੀ ਨੂੰ ਲੈ ਕੇ 'ਵਿੱਤੀ ਧਾਂਦਲੀ' ਦਾ ਮਾਮਲਾ ਸਾਹਮਣੇ ਆ ਗਿਆ ਹੈ। ਸੋਨੀਆ ਗਾਂਧੀ ਨੇ ਦਾਅਵਾ ਕੀਤਾ ਕਿ ''ਪ੍ਰਧਾਨ ਮੰਤਰੀ ਦੀ ਨੀਤੀ ਗਰੀਬਾਂ ਅਤੇ ਮੱਧਮ ਵਰਗ ਦੇ ਲੋਕਾਂ ਦੀ ਕੀਮਤ 'ਤੇ ਆਪਣੇ ਕੁਝ ਅਮੀਰ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣ ਦੀ ਹੈ, ਭਾਵੇਂ ਉਹ ਨੋਟਬੰਦੀ ਹੋਵੇ, ਗਲਤ ਢੰਗ ਨਾਲ ਬਣੀ ਅਤੇ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਜੀ.ਐੱਸ.ਟੀ. ਹੋਵੇ, ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਦੀ ਅਸਫ਼ਲ ਕੋਸ਼ਿਸ਼ ਹੋਵੇ ਜਾਂ ਫਿਰ ਖੇਤੀਬਾੜੀ ਖੇਤਰ ਦੀ ਅਣਦੇਖੀ ਹੋਵੇ। 

  ਇਹ ਵੀ ਪੜ੍ਹੋ - 17 ਤਾਰੀਖ਼ ਤੋਂ ਸ਼ੁਰੂ ਹੋਵੇਗਾ ਚੰਡੀਗੜ੍ਹ 'ਚ Rose Festival, ਕੁੱਲ 2.19 ਕਰੋੜ ਰੁਪਏ ਰੱਖਿਆ ਬਜਟ

ਉਨ੍ਹਾਂ ਦੋਸ਼ ਲਗਾਇਆ ਕਿ ਨਿੱਜੀਕਰਨ ਕਾਰਨ ਕੀਮਤੀ ਰਾਸ਼ਟਰੀ ਜਾਇਦਾਦਾਂ ਬਹੁਤ ਹੀ ਸਸਤੀ ਕੀਮਤ 'ਤੇ ਨਿੱਜੀ ਹੱਥਾਂ 'ਚ ਸੌਂਪ ਦਿੱਤੀਆਂ ਗਈਆਂ ਜੋ ਬੇਰੁਜ਼ਗਾਰੀ ਦਾ ਇਕ ਕਾਰਨ ਬਣਿਆ ਹੈ। ਕਾਂਗਰਸ ਸੰਸਦੀ ਦਲ ਦੀ ਮੁਖੀ ਨੇ ਇਹ ਦਾਅਵਾ ਵੀ ਕੀਤਾ ਕਿ ਮੌਜੂਦਾ ਸਰਕਾਰ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ ਸਮੇਂ ਦੇ ਲੋਕਾਂ ਨੂੰ ਅਧਿਕਾਰ ਦੇਣ ਅਤੇ ਦੂਰਗਾਮੀ ਅਸਰ ਵਾਲੇ ਕਾਨੂੰਨਾਂ 'ਤੇ ਵੀ ਹਮਲਾ ਕੀਤਾ ਹੈ।

Sonia Gandhi admitted to hospital for routine medical check-upSonia Gandhi  

ਉਨ੍ਹਾਂ ਕਿਹਾ,''ਇਹ ਸਮਾਨ ਵਿਚਾਰ ਵਾਲੇ ਭਾਰਤੀਆਂ ਦਾ ਕਰਤੱਵ ਹੈ ਕਿ ਉਹ ਇਕਜੁਟ ਹੋਣ ਅਤੇ ਇਸ ਸਰਕਾਰ ਦੇ ਨੁਕਸਾਨ ਪਹੁੰਚਾਉਣ ਵਾਲੇ ਕਦਮਾਂ ਦਾ ਵਿਰੋਧ ਕਰਨ ਅਤੇ ਇਕ ਅਜਿਹੇ ਬਦਲਾਅ ਦੀ ਬੁਨਿਆਦ ਰੱਖਣ, ਜਿਸ ਦਾ ਲੋਕ ਇੰਤਜ਼ਾਰ ਕਰ ਰਹੇ ਹਨ। ਸੋਨੀਆ ਗਾਂਧੀ ਨੇ ਦੋਸ਼ ਲਗਾਇਆ ਕਿ ਇਹ ਬਜਟ ਗਰੀਬਾਂ 'ਤੇ 'ਗੁਪਤ ਵਾਰ' ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਅਧਿਕਾਰਾਂ ਦੇ ਸੰਦਰਭ 'ਚ ਕੀਤੀਆਂ ਜਾਣ ਵਾਲੀਆਂ ਸਾਰੇ ਤਰ੍ਹਾਂ ਦੀਆਂ ਗੱਲਾਂ ਨਾਪਸੰਦ ਹਨ।

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement