ਹਿਮਾਚਲ 'ਚ ਸੈਲਾਨੀ ਨੂੰ ਲੱਭਣ 'ਤੇ 1 ਕਰੋੜ ਦਾ ਇਨਾਮ, 3 ਦਿਨ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ
Published : Feb 6, 2024, 2:58 pm IST
Updated : Feb 6, 2024, 2:58 pm IST
SHARE ARTICLE
File Photo
File Photo

ਇਨੋਵਾ ਗੱਡੀ ਸਮੇਤ ਸਤਲੁਜ 'ਚ ਡਿੱਗਿਆ ਸੀ ਵਿਅਕਤੀ 

ਵੇਟਰੀ ਦੇ ਪਿਤਾ (ਚੇਨਈ ਦੇ ਸਾਬਕਾ ਮੇਅਰ) ਦੇਣਗੇ 1 ਕਰੋੜ ਰੁਪਏ ਦਾ ਇਨਾਮ
ਲਾਪਤਾ ਸੈਲਾਨੀ ਦਾ ਤੀਜੇ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ  

ਹਿਮਾਚਲ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਸਤਲੁਜ ਦਰਿਆ 'ਚ ਡਿੱਗੇ ਸੈਲਾਨੀ ਦਾ ਤੀਸਰੇ ਦਿਨ ਵੀ ਪਤਾ ਨਹੀਂ ਲੱਗ ਸਕਿਆ ਹੈ। 100 ਤੋਂ ਵੱਧ ਪੁਲਿਸ, ਸੈਨਾ ਅਤੇ ਐਨਡੀਆਰਐਫ ਦੇ ਜਵਾਨ ਵਿਅਕਤੀ ਦੀ ਭਾਲ ਵਿਚ ਰੁੱਝੇ ਹੋਏ ਹਨ, ਜੋ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਵੇਟਰੀ ਦੇ ਪਿਤਾ ਸੈਦਈ ਦੁਰਈਸਾਮੀ ਨੇ ਆਪਣੇ ਪੁੱਤਰ ਨੂੰ ਲੱਭਣ ਵਾਲੇ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੁਰਈਸਾਮੀ ਨੇ ਇਨਾਮ ਦੇਣ ਸਬੰਧੀ ਕਿੰਨੌਰ ਦੇ ਡੀਸੀ ਡਾ: ਅਮਿਤ ਕੁਮਾਰ ਨੂੰ ਸੁਨੇਹਾ ਭੇਜਿਆ ਹੈ। ਸੈਦਈ ਦੁਰਈਸਾਮੀ ਚੇਨਈ ਦੇ ਮੇਅਰ ਰਹਿ ਚੁੱਕੇ ਹਨ। ਉਹਨਾਂ  ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਪੁੱਤਰ ਨੂੰ ਲੱਭਣ ਵਿਚ ਮਦਦ ਕਰਨ।  

ਇਹ ਹਾਦਸਾ ਐਤਵਾਰ (4 ਫਰਵਰੀ) ਨੂੰ ਕਿਨੌਰ 'ਚ ਵਾਪਰਿਆ। ਤਾਮਿਲਨਾਡੂ ਤੋਂ ਵੇਟਰੀ ਅਤੇ ਗੋਪੀਨਾਥ ਹਿਮਾਚਲ ਘੁੰਮਣ ਆਏ ਸਨ। ਦੋਵੇਂ ਇਨੋਵਾ ਕਾਰ (ਐਚਪੀ-01ਏਏ-1111) ਵਿਚ ਸਪਿਤੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ। ਬਾਅਦ ਦੁਪਹਿਰ ਕਰੀਬ 3 ਵਜੇ ਇਨੋਵਾ ਕਾਰ ਨੈਸ਼ਨਲ ਹਾਈਵੇ-5 'ਤੇ ਪੰਗੀ ਨਾਲੇ ਨੇੜੇ ਬੇਕਾਬੂ ਹੋ ਕੇ 200 ਮੀਟਰ ਡੂੰਘੀ ਖਾਈ 'ਚ ਜਾ ਡਿੱਗੀ।  

ਜਦੋਂ ਕਾਰ ਪਲਟਣ ਲੱਗੀ ਤਾਂ ਗੋਪੀਨਾਥ ਖਿੜਕੀ ਰਾਹੀਂ ਬਾਹਰ ਚਲਾ ਗਿਆ ਅਤੇ ਡਿੱਗ ਗਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਇਨੋਵਾ ਕਾਰ ਸਤਲੁਜ ਦਰਿਆ ਵਿਚ ਜਾ ਡਿੱਗੀ। ਜ਼ਖਮੀ ਗੋਪੀਨਾਥ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸ਼ਿਮਲਾ ਆਈਜੀਐਮਸੀ ਰੈਫਰ ਕਰ ਦਿੱਤਾ ਗਿਆ।  

ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ NDRF ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਦੇਰ ਸ਼ਾਮ ਟੀਮ ਨੇ ਇਨੋਵਾ ਚਾਲਕ ਤੇਨਜਿਨ ਵਾਸੀ ਤਾਬੋ, ਲਾਹੌਲ ਸਪਿਤੀ ਦੀ ਲਾਸ਼ ਬਰਾਮਦ ਕੀਤੀ। ਟੀਮ ਨੇ ਕਾਰਵਾਈ ਸ਼ੁਰੂ ਕਰ ਕੇ ਵੇਤਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਵੇਟਰੀ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਦੇ ਪਿਤਾ ਸੈਦਈ ਦੁਰਈਸਾਮੀ ਨੇ ਡੀਸੀ ਅਮਿਤ ਕੁਮਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਉਸ ਵਿਅਕਤੀ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣਗੇ ਜੋ ਉਸ ਦੇ ਪੁੱਤਰ ਦਾ ਪਤਾ ਲਗਾ ਸਕੇਗਾ। 

ਐਸਐਚਓ ਜਨੇਸ਼ਵਰ ਸਿੰਘ ਨੇ ਦੱਸਿਆ ਕਿ ਐਨਡੀਆਰਐਫ ਅਤੇ ਫੌਜ ਦੇ ਜਵਾਨ ਲਾਪਤਾ ਸੈਲਾਨੀ ਦੀ ਭਾਲ ਵਿਚ ਜੁਟੇ ਹੋਏ ਹਨ। ਸੈਲਾਨੀ ਦੇ ਪਾਣੀ 'ਚ ਰੁੜ੍ਹ ਜਾਣ ਦਾ ਖਦਸ਼ਾ ਹੈ। ਇਸ ਲਈ ਵਾਹਨ ਡਿੱਗਣ ਦੇ ਸਥਾਨ ਤੋਂ ਪਰੇ ਖੋਜ ਜਾਰੀ ਹੈ।  


 

SHARE ARTICLE

ਏਜੰਸੀ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement