
ਤਾਲੀਮ ਕਾ ਜ਼ੋਰ ਇਤਨਾ, ਤਹਜ਼ੀਬ ਕਾ ਸ਼ੋਰ ਇਤਨਾ, ਬਰਕਤ ਕਿਉ ਨਹੀਂ ਹੋਤੀ, ਤੁਮਾਰੀ ਨੀਅਤ ਮੇਂ ਖ਼ਰਾਬੀ ਹੈ
ਨਵੀ ਦਿੱਲੀ : ਓਪਰੇਸ਼ਨ ਬਾਲਾਕੋਟ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੋਦੀ ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇਕ ਟਵੀਟ ਕਰਕੇ ਮੋਦੀ ਦੀ ਨੀਅਤ ਤੇ ਸਵਾਲ ਚੁੱਕੇ ਹਨ। ਉਨਾਂ ਨੇ ਕਿਹਾ ਸ਼ਹੀਦਾਂ ਦੀ ਸ਼ਹਾਦਤ ਤੇ ਸਿਆਸਤ ਕਰਕੇ ਇਸ ਵਾਰ ਚੋਣਾਂ ਨਹੀ ਜਿੱਤ ਸਕਦੇ। ਉਨਾਂ ਨੇ ਮੋਦੀ ਤੋਂ ਸ਼ਹੀਦਾਂ ਦੀ ਗਿਣਤੀ ਵੀ ਪੁੱਛੀ । ਉਨਾਂ ਟਵੀਟ ਕਰਕੇ ਕਿਹਾ 40 ਜਵਾਨ ਸ਼ਹੀਦ ਹੋਏ, ਕਿੰਨੇ ਅਤਿਵਾਦੀ ਮਰੇ? ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਲੈ ਕੇ ਇਕ ਸਾਇਰੀ ਵੀ ਲਿਖੀ ਹੈ। ਉਨਾਂ ਲਿਖਿਆ ਹੈ ਕਿ ਤਾਲੀਮ ਕਾ ਜ਼ੋਰ ਇਤਨਾ, ਤਹਜ਼ੀਬ ਕਾ ਸ਼ੋਰ ਇਤਨਾ, ਬਰਕਤ ਕਿਉ ਨਹੀਂ ਹੋਤੀ, ਤੁਮਾਰੀ ਨੀਅਤ ਮੇਂ ਖ਼ਰਾਬੀ ਹੈ।
Navjot singh sidhu tweet
ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਨਹੀ ਜਦੋ ਸਿੱਧੂ ਨੇ ਓਪਰੇਸ਼ਨ ਬਾਲਾਕੋਟ ਨੂੰ ਲੈ ਕੇ ਪੀਐਮ ਮੋਦੀ ਤੇ ਹਮਲਾ ਕੀਤਾ ਹੋਵੇ। ਇਸ ਤੋਂ ਪਹਿਲਾ ਮਾਰੇ ਗਏ ਅਤਿਵਾਦੀਆਂ ਨੂੰ ਲੈ ਕੇ ਹੁਣ ਕਾਂਗਰਸੀ ਨੇਤਾ ਨਵਜੋਤ ਸਿੱਧੂ ਨੇ ਵੀ ਸਵਾਲ ਚੁੱਕੇ ਸਨ। ਇਹ ਵਿਵਾਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਹੋਰ ਵੱਧ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਵਿਚ ਭਾਰਤੀ ਹਵਾਈ ਫੌਜ ਨੇ 250 ਅਤਿਵਾਦੀਆਂ ਨੂੰ ਮਾਰ ਦਿਤਾ ਸੀ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਕਈ ਮੀਡੀਆ ਰਿਪੋਟਰਾਂ ਦੇ ਪ੍ਰਿੰਟ ਸੇਅਰ ਕਰਦੇ ਹੋਏ ਟਵੀਟ ਕੀਤਾ ਸੀ।
ਕੇਂਦਰੀ ਮੰਤਰੀ ਐਸਐਸ ਆਹਲੂਵਾਲੀਆ ਦਾ ਬਿਆਨ “ਏਅਰ ਸਟਰਾਇਕ ਦਾ ਮਕਸਦ ਸੁਨੇਹਾਂ ਦੇਣਾ ਸੀ, ਮਾਰਨਾ ਨਹੀ’’ ਪਰ ਨਿਸ਼ਾਨਾ ਲਾਉਦੇ ਹੋਏ ਸਿੱਧੂ ਨੇ ਟਵੀਟ ਵਿਚ ਲਿਖਿਆ ਕਿ ਤਾਂ ਮਕਸਦ ਕੀ ਸੀ? ਕੀ ਅਤਿਵਾਦੀਆਂ ਨੂੰ ਮਾਰਨ ਗਏ ਸੀ ਜਾਂ ਦਰਖੱਤ ਪੱਟਣ? ਕੀ ਇਹ ਹੱਥਕੰਡਾ ਚੋਣਾਂ ਲਈ ਨਹੀਂ ਸੀ? ਇਸ ਤੋਂ ਬਾਅਦ ਏਅਰ ਸਟਰਾਇਕ ‘ਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਤੇ ਸਿੱਧੂ ਨੇ ਲਿਖਿਆ, 300 ਅਤਿਵਾਦੀ ਮਾਰੇ ਗਏ, ਹਾਂ ਜਾ ਨਾਂ? ਇਸ ਦੌਰਾਨ ਉਨ੍ਹਾਂ ਲਿਖਿਆ ਕਿ ਫੌਜ ਦਾ ਸਿਆਸੀਕਰਨ ਬੰਦ ਕੀਤਾ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਤੇ ਸਵਾਲ ਚੁੱਕੇ ਸੀ।
ਅਮਿਤ ਸ਼ਾਹ ਅਤੇ ਨਿਸ਼ਾਨਾ ਲਾਉਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਅਮਿਤ ਸ਼ਾਹ ਦੇ ਮੁਤਾਬਿਕ ਫੌਜ ਝੂਠ ਬੋਲ ਰਹੀ ਹੈ? ਦੇਸ਼ ਨੂੰ ਫੌਜ ਤੇ ਭਰੋਸਾ ਹੈ। ਕੀ ਅਮਿਤ ਸ਼ਾਹ ਅਤੇ ਭਾਜਪਾ ਨੂੰ ਫੌਜ ਤੇ ਭਰੋਸਾ ਨਹੀ? ਦਰਅਸ਼ਲ ,26 ਫਰਵਰੀ ਨੂੰ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਅੰਦਰ ਵੜ ਕੇ ਜ਼ੈਸ-ਏ-ਮੁਹੰਮਦ ਉਤੇ ਕੀਤੀ ਅਤਿਵਾਦੀ ਕਾਰਵਾਈ ਦੇ ਬਾਅਦ ਹੁਣ ਸਬੂਤ ਅਤੇ ਕਿੰਨੇ ਅਤਿਵਾਦੀ ਮਰੇ ਇਸ ਤੇ ਸਵਾਲ ਉੱਠ ਰਹੇ ਹਨ। ਹਾਲਾਂਕਿ ਭਾਰਤੀ ਫੌਜ ਵਲੋਂ ਇਹ ਪੁਸ਼ਟੀ ਨਹੀ ਕੀਤੀ ਜਾ ਸਕਦੀ ਹੈ। ਪਰ ਕਈ ਲੋਕ ਅਜਿਹੇ ਵੀ ਹਨ ਜੋ ਦਾਅਵਾ ਕਰ ਰਹੇ ਹਨ ਕਿ ਘੱਟ ਤੋ ਘੱਟ 300 ਅਤਿਵਾਦੀ ਮਾਰੇ ਗਏ ਹਨ। ਤਾਜ਼ਾ ਦਾਅਵਾ ਭਾਜਪਾ ਦੇ ਅਮਿਤ ਸ਼ਾਹ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 250 ਅਤਿਵਾਦੀ ਮਾਰੇ ਗਏ ਹਨ।