ਘਰ ਵਿਚ ਪਾਲੇ ਸ਼ੇਰ ਨੇ ਮਾਲਕ ਦੀ ਲਈ ਜਾਨ, ਮੌਤ
Published : Mar 6, 2019, 2:13 pm IST
Updated : Mar 6, 2019, 2:13 pm IST
SHARE ARTICLE
Michal Prasek
Michal Prasek

ਚੈਕ ਰੀਪਬਲਿਕ ਦੇ ਰਹਿਣ ਵਾਲੇ ਮਾਇਕਲ ਪ੍ਰ੍ਸੇਕ ਨੇ ਸ਼ਾਇਦ ਇਹ......

ਨਵੀਂ ਦਿੱਲੀ: ਚੈਕ ਰੀਪਬਲਿਕ ਦੇ ਰਹਿਣ ਵਾਲੇ ਮਾਇਕਲ ਪਾ੍ਰ੍ਸੇਕ ਨੇ ਸ਼ਾਇਦ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਸ ਸ਼ੇਰ ਨੂੰ ਉਹ ਪਾਲ ਰਿਹਾ ਹੈ ਅਤੇ ਪ੍ਰ੍ਸ਼ਾਸ਼ਨ ਨਾਲ ਲੜ ਕੇ ਅਪਣੇ ਕੋਲ ਰੱਖਿਆ ਹੈ, ਉਹੀ ਇਕ ਦਿਨ ਉਸ ਦੀ ਜਾਨ ਲੈ ਲਵੇਗਾ। 33 ਸਾਲ ਦੇ ਮਾਇਕਲ ਪਾ੍ਰ੍ਸੇਕ ਦੀ ਲਾਸ਼ ਉਸੇ ਪਿੰਜਰੇ ਵਿਚ ਮਿਲੀ ਜਿੱਥੇ ਉਸ ਨੇ ਅਪਣਾ ਸ਼ੇਰ ਰੱਖਿਆ ਸੀ।

MediaMedia

ਮਾਇਕਲ ਪਾ੍ਰ੍ਸੇਕ ਅਪਣੇ ਘਰ ਦੇ ਪਿੱਛੇ ਇਕ ਸ਼ੇਰ ਅਤੇ ਸ਼ੇਰਨੀ ਨੂੰ ਪਾਲ ਰਿਹਾ ਸੀ। ਉਸ ਸਾਲ 2016 ਵਿਚ ਇਸ ਸ਼ੇਰ ਨੂੰ ਲੈ ਕੇ ਆਇਆ ਸੀ ਅਤੇ ਉਸ ਦੀ ਉਮਰ 9 ਸਾਲ ਸੀ। ਇਸ ਤੋਂ ਬਾਅਦ ਉਹ ਪਿਛਲੇ ਸਾਲ ਇਕ ਸ਼ੇਰਨੀ ਵੀ ਲੈ ਆਇਆ। ਪ੍ਰ੍ਸ਼ਾਸ਼ਨ ਨੇ ਉਸ ਨੂੰ ਜੰਗਲੀ ਜਾਨਵਰ ਰੱਖਣ ਦੀ ਆਗਿਆ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਪਿੰਜਰਾ ਬਣਾਉਣ ਦੀ ਆਗਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

LionLion

ਚੈਕ ਰੀਪਬਲਿਕ ਵਿਚ ਇਹਨਾਂ ਜਾਨਵਰਾਂ ਨੂੰ ਰੱਖਣ ਦੀ ਕੋਈ ਵਿਕਲਪਿਕ ਸੁਵਿਧਾ ਨਾ ਹੋਣ ਅਤੇ ਜਾਨਵਰਾਂ ਤੋਂ ਪਰੇਸ਼ਾਨੀ ਦੇ ਕੋਈ ਸਬੂਤ ਨਾ ਮਿਲਣ ਕਰਕੇ ਸ਼ੇਰ ਅਤੇ ਸ਼ੇਰਨੀ ਨੂੰ ਉੱਥੇ ਹੀ ਰਹਿਣ ਦੀ ਆਗਿਆ ਦੇ ਦਿੱਤੀ ਗਈ। ਪਿਛਲੀਆਂ ਗਰਮੀਆਂ ਵਿਚ ਮਾਇਕਲ ਪ੍ਰ੍ਸੇਕ ਉਦੋਂ ਖ਼ਬਰਾਂ ਵਿਚ ਆਇਆ ਜਦੋਂ ਸ਼ੇਰਨੀ ਲੈ ਕੇ ਸੈਰ ਲਈ ਨਿਕਲਿਆ ਸੀ ਅਤੇ ਇਕ ਸਾਈਕਲ ਸਵਾਰ ਸ਼ੇਰਨੀ ਨਾਲ ਟਕਰਾ ਗਿਆ।

ਇਸ ਤੋਂ ਬਾਅਦ ਸ਼ੇਰ ਨੇ ਅਪਣੇ ਮਾਲਕ ਮਾਇਕਲ ਨੂੰ ਵੀ ਮਾਰ ਦਿੱਤਾ। ਮਾਇਕਲ ਦੇ ਪਿਤਾ ਨੂੰ ਉਸ ਦੀ ਲਾਸ਼ ਸ਼ੇਰ ਦੇ ਪਿੰਜਰੇ ਵਿਚ ਮਿਲੀ। ਉਹਨਾਂ ਦੱਸਿਆ ਕਿ ਪਿੰਜਰਾ ਅੰਦਰੋਂ ਬੰਦ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਦੋਨਾਂ ਜਾਨਵਰਾਂ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਮਾਇਕਲ ਨੂੰ ਪਿੰਜਰੇ ’ਚੋਂ ਬਾਹਰ ਕੱਢਣ ਲਈ ਜਾਨਵਰਾਂ ਨੂੰ ਗੋਲੀ ਮਾਰਨਾ ਜ਼ਰੂਰੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement