
ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਨਾਲ ਭਰੇ ਵਾਹਨ ਦਾ ਮਾਲਕ ਦਸਿਆ ਜਾਂਦਾ ਹੈ ਮਨਸੁਖ
ਮੁੰਬਈ : ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸਨਿਚਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਾ ”ਅਕਸ” ਅਤੇ ‘‘ਵੱਕਾਰ” ਲਈ ਜ਼ਰੂਰੀ ਹੈ ਕਿ ਹੀਰੇਨ ਮਨਸੁਖ ਦੀ ਰਹੱਸਮਈ ਮੌਤ ਤੋਂ ਪਰਦਾ ਚੁਕਿਆ ਜਾਵੇ। ਮਨਸੁਖ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਨਾਲ ਭਰੇ ਵਾਹਨ ਦਾ ਮਾਲਕ ਦਸਿਆ ਜਾਂਦਾ ਹੈ।
Sanjay Raut
ਪੁਲਿਸ ਨੇ ਕਿਹਾ ਸੀ ਕਿ 45 ਸਾਲਾ ਮਨਸੁਖ ਸ਼ੁਕਰਵਾਰ ਸਵੇਰੇ ਠਾਣੇ ਦੇ ਮੁੰਬਈ-ਰੇਤੀ ਬੰਦਰ ਰੋਡ ’ਤੇ ਇਕ ਨਦੀ ਦੇ ਕਿਨਾਰੇ ਮਿ੍ਰਤਕ ਮਿਲਿਆ ਸੀ। ਰਾਉਤ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਨਸੁਖ ਦੀ ਰਹੱਸਮਈ ਮੌਤ ‘‘ਨਿਰਾਸ਼ਾਜਨਕ ਅਤੇ ਮੰਦਭਾਗੀ” ਹੈ। ਉਸ ਦੀ ਸਕਾਰਪੀਓ ਗੱਡੀ ਦੀ ਵਰਤੋਂ ਅੰਬਾਨੀ ਦੀ ਰਿਹਾਇਸ਼ ਦੇ ਕੋਲ ਵਿਸਫੋਟਕ ਸਮੱਗਰੀ ਰੱਖਣ ਲਈ ਕੀਤੀ ਗਈ ਸੀ।
Sanjay Raut
ਉਨ੍ਹਾਂ ਕਿਹਾ, ‘‘ਉਸ ਦੀ ਮੌਤ ਦਾ ਰਾਜਨੀਤੀਕਰਨ ਕਰਨਾ ਅਤੇ ਸਰਕਾਰ ਦਾ ਘਿਰਾਉ ਕਰਨਾ ਗ਼ਲਤ ਹੈ। ਇਹ ਸ਼ੱਕ ਹੈ ਕਿ ਮਨਸੁਖ ਦੀ ਮੌਤ ਖ਼ੁਦਕੁਸ਼ੀ ਜਾਂ ਕਤਲ ਸੀ। ਉਹ ਇਸ ਕੇਸ ਵਿਚ ਇਕ ਮਹੱਤਵਪੂਰਨ ਗਵਾਹ ਸੀ।”