
ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਹਨ।
ਮੁੰਬਈ : ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਬੁਧਵਾਰ ਨੂੰ ਕਿਹਾ ਕਿ ਮੁੰਬਈ ਦੀ ‘ਫ਼ਿਲਮ ਸਿਟੀ‘ਨੂੰ ਕਿਤੇ ਹੋਰ ਸਥਾਪਤ ਕਰਨਾ ਸੌਖਾ ਨਹੀਂ ਹੈ,ਹਾਲਾਂਕਿ ਇਸ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਬੁਧਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਸਤਾਵਿਤ ਫ਼ਿਲਮ ਸਿਟੀ ਬਾਰੇ ਵਿਚਾਰ-ਵਟਾਂਦਰੇ ਲਈ ਬਾਲੀਵੁਡ ਫ਼ਿਲਮ ਨਿਰਮਾਤਾਵਾਂ ਅਤੇ ਸਨਅਤਕਾਰਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕਰਨ ਵਾਲੇ ਹਨ।
photoਇਸ ਤੋਂ ਪਹਿਲਾਂ, ਆਦਿਤਿਆਨਾਥ ਨੇ ਇਕ ਫ਼ਿਲਮ ਸਿਟੀ ਸਥਾਪਤ ਕਰਨ ਦੀ ਇਕ ਉਤਸ਼ਾਹੀ ਯੋਜਨਾ ਵੀ ਜਾਰੀ ਕੀਤੀ ਸੀ ਅਤੇ ਫ਼ਿਲਮ ਜਗਤ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਜਾਣ ਦਾ ਪ੍ਰਸਤਾਵ ਦਿਤਾ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਗੌਤਮ ਬੁੱਧ ਨਗਰ ਵਿਚ ਯਮੁਨਾ ਐਕਸਪ੍ਰੈਸਵੇਅ ਨੇੜੇ ਸੈਕਟਰ -21 ਵਿਚ ਇਕ ਫ਼ਿਲਮ ਸਿਟੀ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।
photoਇਸ ਸਾਰੀ ਘਟਨਾ ’ਤੇ ਰਾਉਤ ਨੇ ਪੁਛਿਆ ਕਿ ਨੋਇਡਾ ਫ਼ਿਲਮ ਸਿਟੀ ਦੀ ਮੌਜੂਦਾ ਸਥਿਤੀ ਕੀ ਹੈ? ਕੀ ਤੁਸੀਂ ਲਖਨਊ ਅਤੇ ਪਟਨਾ ਵਿਚ ਮੁੰਬਈ ਫ਼ਿਲਮ ਸਿਟੀ ਸਥਾਪਤ ਕਰ ਸਕਦੇ ਹੋ? ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਹਨ। ਮੁੰਬਈ ਫ਼ਿਲਮ ਸਿਟੀ ਵਰਗੀ ਕੋਈ ਵੀ ਚੀਜ਼ ਕਿਤੇ ਵੀ ਸਥਾਪਤ ਕਰਨੀ ਸੌਖੀ ਨਹੀਂ ਹੈ। ਮੁੰਬਈ ਦਾ ਇਕ ਸ਼ਾਨਦਾਰ ਫ਼ਿਲਮੀ ਇਤਿਹਾਸ ਰਿਹਾ ਹੈ।
photoਰਾਉਤ ਨੇ ਕਿਹਾ ਕਿ ਦਖਣੀ ਅਤੇ ਬੰਗਾਲ ਵਿਚ ਵੀ ਫ਼ਿਲਮਾਂ ਦੇ ਉਦਯੋਗ ਹਨ। ਦੱਖਣੀ ਸੁਪਰਸਟਾਰ ਰਜਨੀਕਾਂਤ, ਨਾਗਰਜੁਨ, ਚਿਰੰਜੀਵੀ ਵੀ ਹਿੰਦੀ ਫ਼ਿਲਮਾਂ ਵਿਚ ਕੰਮ ਕਰ ਚੁਕੇ ਹਨ।ਰਾਜ ਸਭਾ ਦੇ ਸੰਸਦ ਮੈਂਬਰ ਨੇ ਪੁਛਿਆ ਕਿ ਕੀ ਯੋਗੀ ਜੀ ਉਨ੍ਹਾਂ ਸੂਬਿਆਂ ਤਕ ਪਹੁੰਚ ਕਰਨਗੇ ਜਾਂ ਸਿਰਫ਼ ਮੁੰਬਈ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਸ਼ਿਵ ਸੈਨਾ ਦੀ ਮੁਢਲੀ ਵਿਚਾਰਧਾਰਾ ਨੂੰ ਭੁੱਲਣ ਦੇ ਭਾਜਪਾ ਦੇ ਦਾਅਵੇ ‘ਤੇ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਹਿੰਦੂਤਵ ਦੀ ਬਜਾਏ, ਬੇਰੁਜ਼ਗਾਰੀ, ਡਿੱਗ ਰਹੀ ਜੀਡੀਪੀ ਅਤੇ ਆਰਥਿਕਤਾ ਬਾਰੇ ਵਿਚਾਰ ਕਰੋ।