
ਖੁਦ ਟਿਕਟ ਖਰੀਦ ਕੇ PM ਨੇ ਬੱਚਿਆਂ ਨਾਲ ਕੀਤੀ ਮੈਟਰੋ ਦੀ ਸਵਾਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ।
PHOTO
ਪੀਐਮ ਮੋਦੀ ਨੇ ਮੈਟਰੋ ਵਿੱਚ ਬੈਠਣ ਤੋਂ ਪਹਿਲਾਂ ਖ਼ੁਦ ਮੈਟਰੋ ਦੀ ਟਿਕਟ ਖਰੀਦੀ। ਇਸ ਤੋਂ ਬਾਅਦ ਉਹ ਮੈਟਰੋ ਅੰਦਰ ਬੈਠੇ। ਮੈਟਰੋ ਯਾਤਰਾ ਦੌਰਾਨ ਵਿਦਿਆਰਥੀਆਂ ਨੂੰ ਪੀਐਮ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ।
PHOTO
ਤਸਵੀਰਾਂ ਵਿੱਚ ਪੀਐਮ ਮੋਦੀ ਨੂੰ ਵਿਦਿਆਰਥੀ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਪੀਐਮ ਮੋਦੀ ਨੇ ਪੁਣੇ ਦੇ ਗਰਵਾਰੇ ਕਾਲਜ ਤੋਂ ਆਨੰਦ ਨਗਰ ਤੱਕ ਮੈਟਰੋ ਵਿੱਚ ਸਫਰ ਕੀਤਾ।
PHOTO
ਪੀਐਮ ਮੋਦੀ ਨੇ ਪੁਣੇ ਮੈਟਰੋ ਦੇ ਕੁੱਲ 32.2 ਕਿਲੋਮੀਟਰ ਮੈਟਰੋ ਰੇਲ ਪ੍ਰੋਜੈਕਟ ਦੇ 12 ਕਿਲੋਮੀਟਰ ਸੈਕਸ਼ਨ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਮੈਟਰੋ ਰੇਲ 'ਤੇ ਸਵਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਮੈਟਰੋ 'ਚ ਬੈਠੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 11 ਵਜੇ ਪੁਣੇ ਮਿਉਂਸਪਲ ਕਾਰਪੋਰੇਸ਼ਨ (ਪੀਐਮਸੀ) ਦੇ ਅਹਾਤੇ ਵਿੱਚ 1850 ਕਿਲੋਗ੍ਰਾਮ ਗੰਨਮੈਟਲ ਨਾਲ ਬਣੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ 9.5 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ।
PHOTO