
ਇਕ ਪਾਸੇ ਕੱਲ ਨੂੰ ਆਈਪੀਐਲ ਸ਼ੁਰੂ ਹੋਣ ਵਾਲਾ ਹੈ ਤੇ ਦੂਜੇ ਪਾਸੇ ਤਾਮਿਲਨਾਡੂ 'ਚ ਕਾਵੇਰੀ ਨਦੀ 'ਤੇ ਵਿਵਾਦ ਦੀ ਆਂਚ ਇੰਡੀਅਨ ਪ੍ਰੀਮੀਅਰ ਲੀਗ...
ਚੇਨਈ : ਇਕ ਪਾਸੇ ਕੱਲ ਨੂੰ ਆਈਪੀਐਲ ਸ਼ੁਰੂ ਹੋਣ ਵਾਲਾ ਹੈ ਤੇ ਦੂਜੇ ਪਾਸੇ ਤਾਮਿਲਨਾਡੂ 'ਚ ਕਾਵੇਰੀ ਨਦੀ 'ਤੇ ਵਿਵਾਦ ਦੀ ਆਂਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤਕ ਪੁਜ ਗਈ ਹੈ। ਰਾਜ 'ਚ ਕੇਂਦਰ ਸਰਕਾਰ 'ਤੇ ਕਾਵੇਰੀ ਪ੍ਰਬੰਧਨ ਬੋਰਡ ਗਠਿਤ ਕਰਨ ਦਾ ਦਬਾਅ ਬਣਾਉਣ ਲਈ ਪ੍ਰਦਰਸ਼ਨਾਂ ਦਰਮਿਆਨ ਹੁਣ ਆਈ.ਪੀ.ਐਲ. ਬਾਈਕਾਟ ਕਰਨ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਸਿਆਸੀ ਦਲ ਲੋਕਾਂ ਅਤੇ ਆਯੋਜਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ 10 ਅਪ੍ਰੈਲ ਨੂੰ ਚੇਨਈ 'ਚ ਹੋਣ ਵਾਲੇ ਆਈ.ਪੀ.ਐਲ. ਮੈਚ ਦਾ ਬਾਈਕਾਟ ਕਰਨ। ਹਾਲਾਂਕਿ, ਆਈ.ਪੀ.ਐੱਲ. ਨਾਲ ਜੁੜੇ ਸੂਤਰਾਂ ਅਨੁਸਾਰ ਟੀਮਾਂ ਦੇ ਮੈਚ ਕੈਂਸਲ ਨਹੀਂ ਕੀਤੇ ਜਾਣਗੇ।
cauvery
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਤਮਿਝਗਾ ਵਾਜਵੁਰੀਮਈ ਕਾਚੀ ਪਾਰਟੀ ਦੇ ਨੇਤਾ ਟੀ. ਵੇਲਮੁਰਗਨ ਨੇ ਲੋਕਾਂ ਨੂੰ ਮੈਚ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ। ਹੁਣ ਏ.ਆਈ.ਏ.ਡੀ.ਐੱਮ.ਕੇ. ਤੋਂ ਨਿਕਲ ਕੇ ਅੰਮਾ ਮੱਕਲ ਮੁਨੇਤਰ ਕੜਗਮ ਪਾਰਟੀ ਬਣਾਉਣ ਵਾਲੇ ਟੀ.ਟੀ.ਵੀ. ਦਿਨਾਕਰਨ ਨੇ ਵੀ ਇਹ ਮੰਗ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਦੇ ਉਪਰ ਕਿਸਾਨਾਂ ਦੀ ਪਰੇਸ਼ਾਨੀ ਨੂੰ ਰੱਖਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜ 'ਚ ਕਿਸਾਨ ਪਾਣੀ ਦੀ ਕਮੀ ਝੱਲ ਰਹੇ ਹਨ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਘੱਟ ਨਹੀਂ ਹੋ ਰਹੀਆਂ। ਅਜਿਹੇ 'ਚ ਆਈ.ਪੀ.ਐਲ. ਦਾ ਸਮਰਥਨ ਕਿਵੇਂ ਕੀਤਾ ਜਾ ਸਕਦਾ ਹੈ। ਦਿਨਾਕਰਨ ਨੇ ਇਸ ਮੁੱਦੇ 'ਤੇ ਕੇਂਦਰ ਅਤੇ ਰਾਜ ਸਰਕਾਰ ਦੋਹਾਂ 'ਤੇ ਨਿਸ਼ਾਨਾ ਸਾਧਿਆ ਹੈ।
cauvery
ਉਨ੍ਹਾਂ ਨੇ ਕੇਂਦਰ ਅਤੇ ਤਾਮਿਲਨਾਡੂ ਨਾਲ 'ਖੇਡ' ਖੇਡਣ ਦਾ ਦੋਸ਼ ਲਗਾਇਆ ਹੈ। ਨਾਲ ਹੀ ਉਨ੍ਹਾਂ ਨੇ ਏ.ਆਈ.ਏ.ਡੀ.ਐਮ.ਕੇ. ਨੇਤਾਵਾਂ ਵਲੋਂ ਕਾਵੇਰੀ ਮੁੱਦੇ 'ਤੇ ਕੀਤੀ ਗਈ ਇਕ ਦਿਨ ਦੀ ਭੁੱਖ ਹੜਤਾਲ ਨੂੰ ਵੀ ਝੂਠਾ ਦਸਿਆ ਹੈ। ਜ਼ਿਕਰਯੋਗ ਹੈ ਕਿ 16 ਫਰਵਰੀ ਨੂੰ ਸੁਪਰੀਮ ਕੋਰਟ ਦੇ ਕਾਵੇਰੀ ਨਦੀ ਦਾ ਪਾਣੀ ਕਰਨਾਟਕ ਨਾਲ ਵੰਡਣ ਦਾ ਫ਼ੈਸਲਾ ਦੇਣ ਦੇ ਬਾਅਦ ਤੋਂ ਤਾਮਿਲਨਾਡੂ 'ਚ ਕੇਂਦਰ ਸਰਕਾਰ ਦੇ ਵਿਰੁਧ ਪ੍ਰਦਰਸ਼ਨ ਜਾਰੀ ਹੈ।
cauvery
ਸਿਆਸੀ ਦਲ ਅਤੇ ਸਮਾਜਿਕ ਸੰਗਠਨ ਕੇਂਦਰ 'ਤੇ ਕਾਵੇਰੀ ਪ੍ਰਬੰਧਨ ਬੋਰਡ ਬਣਾਉਣ ਦਾ ਦਬਾਅ ਪਾ ਰਹੇ ਹਨ। ਵੇਲਮੁਰਗਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੇ 10 ਅਪ੍ਰੈਲ ਨੂੰ ਐਮ.ਏ. ਚਿਦਾਂਬਰਮ ਸਟੇਡੀਅਮ 'ਚ ਹੋਣ ਵਾਲੇ ਮੈਚ ਲਈ ਟਿਕਟ ਖਰੀਦੇ ਹਨ। ਜੇਕਰ ਆਯੋਜਕ ਇਸ ਮੈਚ ਨੂੰ ਰੱਦ ਨਹੀਂ ਕਰਦੇ ਤਾਂ ਉਨ੍ਹਾਂ ਦੇ ਪਾਰਟੀ ਵਰਕਰ ਕਾਵੇਰੀ ਮੁੱਦੇ 'ਤੇ ਮੈਚ ਦੌਰਾਨ ਪ੍ਰਦਰਸ਼ਨ ਕਰਨਗੇ ਤਾਂ ਕਿ ਇਹ ਮੁੱਦਾ ਟੀ.ਵੀ. 'ਤੇ ਹਾਈਲਾਈਟ ਹੋ ਸਕੇ।