ਸੰਸਦੀ ਰੇੜਕੇ 'ਤੇ ਟਕਰਾਅ ਵੰਡ-ਪਾਊ ਸਿਆਸਤ ਕਰ ਰਹੀ ਹੈ ਵਿਰੋਧੀ ਧਿਰ : ਮੋਦੀ
Published : Apr 6, 2018, 11:32 pm IST
Updated : Apr 6, 2018, 11:32 pm IST
SHARE ARTICLE
Narendra Modi
Narendra Modi

ਦੇਸ਼ ਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰੋ : ਡਾ. ਮਨਮੋਹਨ ਸਿੰਘ

ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਇਸ ਦੇ ਨਾਲ ਹੀ ਸੰਸਦ ਦਾ ਬਜਟ ਇਜਲਾਸ ਲਗਭਗ ਬਿਨਾਂ ਕਿਸੇ ਕੰਮ ਕਾਜ ਤੋਂ ਰੌਲੇ-ਰੱਪੇ ਵਿਚ ਹੀ ਖ਼ਤਮ ਹੋ ਗਿਆ। ਹੰਗਾਮੇ ਕਾਰਨ ਸੰਸਦ ਦੇ 250 ਘੰਟਿਆਂ ਦਾ ਕੰਮਕਾਜ ਖ਼ਰਾਬ ਹੋਇਆ। ਰਾਜ ਸਭਾ 'ਚ ਮੰਤਰੀਆਂ ਨੇ 19 ਵਿਚੋਂ ਸਿਰਫ਼ 5 ਸਵਾਲਾਂ ਦੇ ਜਵਾਬ ਦਿਤੇ ਜਦਕਿ ਲੋਕ ਸਭਾ 'ਚ 580 ਸਵਾਲਾਂ 'ਚੋਂ 17 ਦੇ ਹੀ ਜਵਾਬ ਦਿਤੇ ਗਏ। ਸੱਤਾਧਿਰ ਅਤੇ ਵਿਰੋਧੀ ਧਿਰ ਸੰਸਦ ਇਜਲਾਸ 'ਚ ਕੰਮਕਾਜ ਨਾ ਹੋਣ ਦਾ ਦੋਸ਼ ਇਕ-ਦੂਜੇ 'ਤੇ ਸੁਟਦੀਆਂ ਦਿਸੀਆਂ।ਭਾਜਪਾ ਨੇ ਸੰਸਦ ਵਿਚ ਰੁਕਾਵਟ ਪੈਦਾ ਕਰਨ ਦਾ ਦੋਸ਼ ਕਾਂਗਰਸ 'ਤੇ ਲਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਸੰਸਦੀ ਪਾਰਟੀ ਮੀਟਿੰਗ ਵਿਚ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੱਤਾਧਾਰੀ ਧਿਰ ਹਾਂਪੱਖੀ ਰਾਜਨੀਤੀ ਕਰ ਰਹੀ ਹੈ ਜਦਕਿ ਵਿਰੋਧੀ ਧਿਰ ਵੰਡ ਪਾਊ ਅਤੇ ਨਾਂਹਪੱਖੀ ਰਾਜਨੀਤੀ ਕਰ ਰਹੀ ਹੈ ਜਿਸ ਕਾਰਨ ਭਾਜਪਾ ਦੇਸ਼ ਵਿਚ ਹੋਰ ਜ਼ਿਆਦਾ ਮਜ਼ਬੂਤ ਹੋ ਰਹੀ ਹੈ। ਵਿਰੋਧੀ ਧਿਰ 'ਤੇ ਵੰਡ ਪਾਊ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਸੰਸਦ ਵਿਚ ਪੈਦਾ ਕੀਤੀ ਜਾ ਰਹੀ ਰੁਕਾਵਟ ਦੇ ਵਿਰੋਧ ਵਿਚ ਭਾਜਪਾ ਦੇ ਸੰਸਦ ਮੈਂਬਰ 12 ਅਪ੍ਰੈਲ ਨੂੰ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ। ਕਾਂਗਰਸ ਨੇ ਸੰਸਦ ਵਿਚ ਰੇੜਕੇ ਲਈ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਰਕਾਰ ਦੇ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਅੱਜ ਕਿਹਾ ਕਿ ਪਾਰਟੀ ਦੇ ਕਾਰਕੁਨ ਨੌਂ ਅਪ੍ਰ੍ਰੈਲ ਨੂੰ ਸਾਰੇ ਰਾਜਾਂ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ 'ਤੇ ਵੱਖ ਵੱਖ ਮੁੱਦਿਆਂ 'ਤੇ ਭਾਜਪਾ ਦੇ 'ਝੂਠਾਂ' ਨੂੰ ਬੇਨਕਾਬ ਕਰਨ ਲਈ ਇਕ ਦਿਨ ਦਾ ਵਰਤ ਰਖਣਗੇ। ਕਾਂਗਰਸ ਪਾਰਟੀ ਨੇ ਸੰਸਦ ਵਿਚ ਕੰਮਕਾਜ ਨਾ ਹੋਣ ਕਾਰਨ ਐਨ.ਡੀ.ਏ. ਸੰਸਦ ਮੈਂਬਰਾਂ ਵਲੋਂ 23 ਦਿਨ ਦੀ ਤਨਖ਼ਾਹ ਨਾ ਲੈਣ ਦੇ ਫ਼ੈਸਲੇ ਨੂੰ ਹਥਕੰਡਾ ਅਤੇ ਨਾਟਕਬਾਜ਼ੀ ਦਸਿਆ। ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ ਅਤੇ ਆਨੰਦ ਸ਼ਰਮਾ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਰਾਜ ਸਭਾ ਸਭਾਪਤੀ ਨਾਲ ਮੁਲਾਕਾਤ ਕਰ ਕੇ ਬੇਨਤੀ ਕੀਤੀ ਕਿ ਇਜਲਾਸ ਨੂੰ ਸਮਾਪਤ ਨਾ ਕੀਤਾ ਜਾਵੇ ਅਤੇ ਇਸ ਨੂੰ ਦੋ ਹਫ਼ਤੇ ਤਕ ਮੁੜ ਬੁਲਾਇਆ ਜਾਵੇ।ਸੱਤਾਧਾਰੀ ਪਾਰਟੀ 'ਤੇ ਵਾਰ ਕਰਦਿਆਂ ਕਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਸਾਰੇ ਭਾਰਤੀਆਂ ਦੀ ਜ਼ਿੰਮੇਵਾਰੀ ਹੈ

Manmohan  SinghManmohan Singh

ਕਿ ਉਹ ਦੇਸ਼ ਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ। ਉਹ ਕਲ ਸ਼ਾਮ ਬਾਬੂ ਜਗਜੀਵਨ ਰਾਮ ਦੀ 111ਵੀਂ ਜਯੰਤੀ ਦੇ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ''ਅੱਜ ਦੇਸ਼ ਵਿਚ ਕਈ ਅਜਿਹੀਆਂ ਤਾਕਤਾਂ ਹਨ ਜਿਹੜੀਆਂ ਦੇਸ਼ ਨੂੰ ਅੱਗੇ ਲਿਜਾਣ ਬਦਲੇ ਪਿੱਛੇ ਲਿਜਾਣਾ ਚਾਹੁੰਦੀਆਂ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਤਾਕਤਾਂ ਦਾ ਮੁਕਾਬਲਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ।'' ਜ਼ਿਕਰਯੋਗ ਹੈ ਕਿ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ ਅਤੇ ਹੰਗਾਮੇ ਕਾਰਨ ਸਦਨ ਵਿਚ ਕੰਮਕਾਜ ਨਹੀਂ ਹੋ ਸਕਿਆ। ਸਦਨ ਵਿਚ ਵਿਵਸਥਾ ਨਾ ਹੋਣ ਕਾਰਨ ਕੇਂਦਰ ਸਰਕਾਰ ਵਿਰੁਧ ਵਾਈਐਸਆਰ ਕਾਂਗਰਸ, ਤੇਲਗੂ ਦੇਸਮ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਅਵਿਸ਼ਵਾਸ ਮਤਾ ਪਿਛਲੇ ਕਰੀਬ 10 ਦਿਨਾਂ ਵਿਚ ਅੱਗੇ ਨਹੀਂ ਵੱਧ ਸਕਿਆ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦਾ ਕਹਿਣਾ ਹੈ ਕਿ ਸਦਨ ਵਿਚ ਵਿਵਸਥਾ ਨਾ ਹੋਣ ਕਾਰਨ ਅਵਿਸ਼ਵਾਸ ਮਤੇ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਸਦਨ ਦੀ ਸ਼ੁਰੂਆਤ ਤੋਂ ਹੀ ਬੈਂਕ ਘੁਟਾਲਾ ਮਾਮਲਾ, ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ, ਕਾਵੇਰੀ ਮੁੱਦੇ ਸਮੇਤ ਹੋਰ ਮੁੱਦਿਆਂ 'ਤੇ ਕਾਂਗਰਸ, ਤੇਲਗੂ ਦੇਸਮ ਪਾਰਟੀ, ਵਾਈਐਸਆਰ ਕਾਂਗਰਸ, ਅੰਨਾਡੀਐਮਕੇ ਮੈਂਬਰ ਨਾਹਰੇਬਾਜ਼ੀ ਕਰਦੇ ਰਹੇ ਹਨ। ਤੇਲਗੂ ਦੇਸਮ ਨੇ ਅੱਜ ਇਸ ਮੁੱਦੇ 'ਤੇ ਸੰਸਦ ਭਵਨ ਦੇ ਵਿਹੜੇ ਵਿਚ ਧਰਨਾ ਵੀ ਦਿਤਾ। ਅੰਨਾਡੀਐਮਕੇ ਦੇ ਮੈਂਬਰਾਂ ਨੇ ਅੱਜ ਵੀ ਸਦਨ ਵਿਚ ਕਾਵੇਰੀ ਮਾਮਲਾ ਚੁਕਿਆ ਅਤੇ ਸੰਸਦ ਭਵਨ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦਿਤਾ। ਕਰਨਾਟਕ ਤੋਂ ਕਾਂਗਰਸ ਦੇ ਕੁੱਝ ਮੈਂਬਰਾਂ ਨੇ ਬੋਰਡ ਦੇ ਗਠਨ ਦਾ ਵਿਰੋਧ ਕੀਤਾ। ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਸਮੇਤ ਕਿਸੇ ਵੀ ਵਿਸ਼ੇ 'ਤੇ ਨਿਯਮਾਂ ਤਹਿਤ ਚਰਚਾ ਲਈ ਤਿਆਰ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਸਦਨ ਦੀ ਕਾਰਵਾਈ ਚਲਵਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ।ਇਜਲਾਸ ਦਾ ਪਹਿਲਾ ਦੌਰ 29 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਹ ਦੂਜਾ ਦੌਰ ਸੀ। ਇਜਲਾਸ ਦੌਰਾਨ 127 ਘੰਟੇ ਅਤੇ 45 ਮਿੰਟ ਸਦਨ ਵਿਚ ਕਾਰਵਾਈ ਰੁਕੀ ਰਹੀ। ਸਭਾ ਵਿਚ ਨੌਂ ਘੰਟੇ 47 ਮਿੰਟ ਦੇਰ ਤਕ ਬੈਠ ਕੇ ਸਰਕਾਰੀ ਕੰਮ ਪੂਰਾ ਹੋਇਆ। ਬਜਟ ਇਜਲਾਸ ਦੌਰਾਨ 29  ਬੈਠਕਾਂ ਹੋਈਆਂ ਜੋ 34 ਘੰਟੇ ਅਤੇ ਪੰਜ ਮਿੰਟ ਤਕ ਚਲੀਆਂ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement