
ਭਾਰਤ ਨੇ ਕੋਰੋਨਾ ਤੋਂ ਨਜਿੱਠਣ ਲਈ ਜਿੰਨੀ ਤੇਜ਼ੀ ਅਤੇ ਸੰਪੂਰਨਤਾ ਨਾਲ ਕੰਮ ਕੀਤਾ ਹੈ।
ਨਵੀਂ ਦਿੱਲੀ: ਭਾਜਪਾ ਦੇ 40 ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ‘ਭਾਰਤ ਨੇ ਕੋਰੋਨਾ ਤੋਂ ਨਜਿੱਠਣ ਲਈ ਜਿੰਨੀ ਤੇਜ਼ੀ ਅਤੇ ਸੰਪੂਰਨਤਾ ਨਾਲ ਕੰਮ ਕੀਤਾ ਹੈ। ਅੱਜ ਉਸ ਦੀ ਤਾਰੀਫ਼ ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਹੈ।
ਸਾਰੇ ਦੇਸ਼ ਇਕਜੁੱਟ ਹੋ ਕੇ ਮੁਕਾਬਲਾ ਕਰ ਰਹੇ ਹਨ। ਇਸ ਦੇ ਲਈ ਸਾਰਕ ਦੇਸ਼ਾਂ ਦੀ ਖ਼ਾਸ ਬੈਠਕ ਹੋਵੇ ਜਾਂ ਜੀ20 ਦੇਸ਼ਾਂ ਦਾ ਵਿਸ਼ੇਸ਼ ਸੰਮੇਲਨ, ਭਾਰਤ ਨੇ ਇਹਨਾਂ ਸਾਰੇ ਅਯੋਜਨਾਂ ਵਿਚ ਇਕ ਅਹਿਮ ਭੂਮਿਕਾ ਨਿਭਾਈ ਹੈ’। ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ 40ਵਾਂ ਸਥਾਪਨਾ ਦਿਵਸ ਇਕ ਅਜਿਹੇ ਦੌਰ ਵਿਚ ਆਇਆ ਹੈ, ਜਦੋਂ ਦੇਸ਼ ਹੀ ਨਹੀਂ, ਬਲਕਿ ਪੂਰੀ ਦੁਨੀਆ, ਇਕ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀ ਹੈ।
ਇਸ ਮੌਕੇ ਪੀਐਮ ਮੋਦੀ ਨੇ ਭਾਜਪਾ ਵਰਕਰਾਂ ਨੂੰ 5 ਬੇਨਤੀਆਂ ਕੀਤੀਆਂ
- ਗਰੀਬਾਂ ਨੂੰ ਰਾਸ਼ਨ ਦੇਣ ਲਈ ਨਿਰੰਤਰ ਸੇਵਾ
- 5 ਦੂਜੇ ਲੋਕਾਂ ਨੂੰ ਕੱਪੜੇ ਦਾ ਮਾਸਕ ਦੇਣਾ
- ਕੋਰੋਨਾ ਯੋਧਿਆਂ ਲਈ ਧੰਨਵਾਦ ਮੁਹਿੰਮ ਚਲਾਉਣੀ
- ਅਰੋਗਿਆ ਸੇਤੁ ਡਾਊਨਲੋਡ ਕਰਕੇ ਜਾਣਕਾਰੀ ਦਿਓ
- ਪੀਐਮ ਕੇਅਰਸ ਫੰਡ ਵਿਚ ਦਾਨ ਕਰੋ ਅਤੇ ਦੂਜਿਆਂ ਨੂੰ ਵੀ ਦਾਨ ਲਈ ਪ੍ਰੇਰਿਤ ਕਰੋ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵਧ ਰਿਹਾ ਹੈ। ਦੇਸ਼ ਵਿਚ ਸੋਮਵਾਰ ਸਵੇਰੇ ਕੋਰੋਨਾ ਮਰੀਜਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਪਹੁੰਚ ਗਈ। ਉੱਥੇ ਹੀ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।