ਆਕਸੀਜਨ ਸਿਲੰਡਰ ਨਾਲ ਬਿਮਾਰ ਬੱਚੇ ਨੂੰ ਲੈ ਕੇ ਭਟਕਦੀ ਰਹੀ ਮਾਂ, ਨਹੀਂ ਮਿਲਿਆ ਸਟਰੈਚਰ
Published : Apr 6, 2021, 12:29 pm IST
Updated : Apr 6, 2021, 12:29 pm IST
SHARE ARTICLE
File Photo
File Photo

ਔਰਤ ਮੁਜ਼ੱਫਰਪੁਰ ਦੀ ਵਸਨੀਕ ਹੈ। ਉਸ ਦੇ ਬੇਟੇ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ

ਬਿਹਾਰ - ਬਿਹਾਰ ਦੀ ਰਾਜਧਾਨੀ ਪਟਨਾ ਦੇ ਵੱਕਾਰੀ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀਐਮਸੀਐਚ) ਵਿਚ ਮਰੀਜ਼ਾਂ ਦੀ ਦੁਰਦਸ਼ਾ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਇਸ ਵਾਇਰਲ ਵੀਡੀਓ ਵਿਚ ਇਹ ਦੇਖਿਆ ਗਿਆ ਹੈ ਕਿ ਇਕ ਮਾਂ ਆਪਣੇ ਬੱਚੇ ਨੂੰ ਗੋਦ ਵਿਚ ਲੈਣ ਦੇ ਨਾਲ-ਨਾਲ ਆਕਸੀਜਨ ਸਿਲੰਡਰ ਵੀ ਨਾਲ ਲੈ ਕੇ ਚੱਲ ਰਹੀ ਹੈ। ਮਾਂ ਦਾ ਕਹਿਣਾ ਹੈ ਕਿ ਬਿਮਾਰ ਬੱਚੇ ਨੂੰ ਵਾਰਡ ਅੰਦਰ ਲਿਜਾਣ ਲਈ ਹਸਪਤਾਲ ਤੋਂ ਸਟ੍ਰੈਚਰਰ ਤੱਕ ਨਹੀਂ ਮਿਲਿਆ।

ਘਟਨਾ ਦੇ ਬਾਰੇ ਵਿਚ ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਮੁਜ਼ੱਫਰਪੁਰ ਦੀ ਵਸਨੀਕ ਹੈ। ਉਸ ਦੇ ਬੇਟੇ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ ਅਤੇ ਉਹ ਉਸਦਾ ਇਲਾਜ ਕਰਵਾਉਣ ਲਈ ਪੀਐਮਸੀਐਚ ਗਈ ਸੀ। ਬੱਚੇ ਦਾ ਇਲਾਜ ਪੀਐੱਮਸੀਐੱਚ ਦੇ ਸ਼ਿਸ਼ੂ ਰੋਗ ਵਿਭਾਗ ਵਿਚ ਚੱਲ ਰਿਹਾ ਸੀ ਅਤੇ ਉਸ ਨੂੰ ਆਕਸੀਜਨ ਸਿਲੰਡਰ ਵੀ ਲੱਗਾ ਹੋਇਆ ਸੀ।

ਡਾਕਟਰਾਂ ਨੇ ਔਰਤ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚੇ ਦਾ ਛਾਤੀ ਦਾ ਐਕਸਰਾ ਕਰਵਾ ਲੈਣ। ਇਸ ਤੋਂ ਬਾਅਦ ਜਦੋਂ ਮਾਂ ਬੱਚੇ ਨੂੰ ਐਕਸਰਾ ਕਰਵਾਉਣ ਲਈ ਲੈ ਕੇ ਜਾਣ ਲੱਗੀ ਤਾਂ ਹੈਰਾਨ ਹੋ ਗਈ ਕਿਉਂਕਿ ਬੱਚੇ ਨੂੰ ਐਕਸਰਾ ਸੈਂਟਰ ਵਿਚ ਲੈਣ ਕੇ ਜਾਣ ਲਈ ਕੋਈ ਵੀ ਸੁਵਿਧਾ ਨਹੀਂ ਮਿਲੀ। ਜਦੋਂ ਬੱਚੇ ਨੂੰ ਐਕਸਰਾ ਸੈਂਟਰ ਤੱਕ ਲਿਜਾਣ ਲਈ ਕੋਈ ਸੁਵਿਧਾ ਨਹੀਂ ਮਿਲੀ ਤਾਂ ਮਾਂ ਨੇ ਬੱਚੇ ਨੂੰ ਆਪਣੀ ਗੋਦ ਵਿਚ ਹੀ ਚੁੱਕ ਲਿਆ ਅਤੇ ਆਕਸੀਜਨ ਸਿਲੰਡਰ ਵੀ ਨਾਲ ਹੀ ਲੱਗਾ ਹੋਇਆ ਸੀ।

Photo

ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਔਰਤ ਨੂੰ ਬੱਚੇ ਨੂੰ ਗੋਦ ਵਿਚ ਚੁੱਕ ਕੇ ਚੱਲਦਿਆਂ ਸਾਫ਼ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇਕ ਆਦਮੀ ਅੱਗੇ ਅੱਗੇ ਸਿਲੰਡਰ ਨੂੰ ਲੈ ਕੇ ਜਾ ਰਿਹਾ ਸੀ ਜਿਸ ਦੀ ਪਾਈਪ ਬੱਚੇ ਦੇ ਮੂੰਹ ਵਿਚ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੇ ਬੱਚੇ ਨੂੰ ਲੈ ਕੇ ਇਕੱਲੀ ਹੀ ਆਈ ਸੀ ਜਦੋਂ ਕੋਈ ਸਾਧਨ ਨਾਲ ਮਿਲਿਆ ਅਤੇ ਔਰਤ ਇਕੱਲੀ ਹੋਣ ਕਰ ਕੇ ਉਸ ਨੇ ਬੇਨਤੀ ਕੀਤੀ ਤਾਂ ਹਸਪਤਾਲ ਦੇ ਸਿਹਤ ਕਰਮਚਾਰੀ ਨੇ ਸਿਲੰਡਰ ਫੜਿਆ ਅਤੇ ਔਰਤ ਬੱਚੇ ਨੂੰ ਲੈ ਕੇ ਧੁੱਪ ਵਿਚ ਹੀ ਚੱਲਣ ਗੱਲ ਪਈ। ਇਸ ਘਟਨਾ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। 

SHARE ARTICLE

ਏਜੰਸੀ

Advertisement

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM
Advertisement