
ਤਿਹਾੜ ਜੇਲ੍ਹ 'ਚ 'ਆਪ' ਸੰਸਦ ਸੰਜੇ ਸਿੰਘ ਦਾ 6 ਕਿੱਲੋ ਭਾਰ ਵਧਿਆ
AAP MP Sanjay Singh : 'ਆਪ' ਸੰਸਦ ਮੈਂਬਰ ਸੰਜੇ ਸਿੰਘ 3 ਅਪ੍ਰੈਲ ਨੂੰ 181 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆਏ ਸਨ। ਉਨ੍ਹਾਂ ਨੂੰ ਬੁੱਧਵਾਰ ਰਾਤ 8.30 ਵਜੇ ਰਿਹਾਅ ਕੀਤਾ ਗਿਆ। ਜਿਸ ਤੋਂ ਬਾਅਦ ਸੰਜੇ ਸਿੰਘ ਲਗਾਤਾਰ ਭਾਜਪਾ 'ਤੇ ਸ਼ਬਦੀ ਹਮਲੇ ਕਰ ਰਹੇ ਹਨ। 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੇ ਸ਼ਰਾਬ ਘੁਟਾਲੇ ਨੂੰ ਭਾਜਪਾ ਦੀ ਦੇਣ ਕਰਾਰ ਦਿੱਤਾ ਹੈ। ਜ਼ਮਾਨਤ ਮਿਲਣ ਦੇ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਅਸਲ ਘੁਟਾਲਾ ਈਡੀ ਦੀ ਜਾਂਚ ਤੋਂ ਬਾਅਦ ਸ਼ੁਰੂ ਹੋਇਆ ਹੈ।
ਦੂਜੇ ਪਾਸੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ 'ਆਪ' ਸੰਸਦ ਮੈਂਬਰ ਸੰਜੇ ਸਿੰਘ ਦਾ ਜੇਲ੍ਹ 'ਚ ਰਹਿਣ ਦੌਰਾਨ ਭਾਰ ਵਧਿਆ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸੰਜੇ ਸਿੰਘ 13 ਅਕਤੂਬਰ 2023 ਨੂੰ ਜੇਲ੍ਹ ਵਿੱਚ ਪਹੁੰਚੇ ਸੀ ਤਾਂ ਉਸ ਦਾ ਭਾਰ 76 ਕਿਲੋ ਸੀ। ਜਦੋਂ ਉਹ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦਾ ਭਾਰ 82 ਕਿਲੋਗ੍ਰਾਮ ਸੀ। ਇਸੇ ਤਰ੍ਹਾਂ ਉਸ ਦਾ ਬਲੱਡ ਪ੍ਰੈਸ਼ਰ ਜੋ ਪਹਿਲਾਂ 153/103 ਰਹਿੰਦਾ ਸੀ ਘਟ ਕੇ 136/70 ਹੋ ਗਿਆ। ਕਰੀਬ ਛੇ ਮਹੀਨੇ ਤਿਹਾੜ ਜੇਲ੍ਹ ਵਿੱਚ ਰਹਿਣ ਦੌਰਾਨ ਸੰਜੇ ਸਿੰਘ ਦਾ ਭਾਰ ਕਰੀਬ ਛੇ ਕਿਲੋਗ੍ਰਾਮ ਵੱਧ ਗਿਆ ਸੀ, ਜਦੋਂ ਕਿ ਉਸ ਦਾ ਬੀਪੀ ਘੱਟ ਗਿਆ ਸੀ।
ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸ਼ਰਾਬ ਘੁਟਾਲੇ 'ਚ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਲੋਕ ਸ਼ਾਮਲ ਹਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਸਾਜ਼ਿਸ਼ ਦੇ ਹਿੱਸੇ ਵਜੋਂ ਜੇਲ ਭੇਜਿਆ ਗਿਆ ਹੈ। ਇਸ ਪਿੱਛੇ 'ਆਪ' ਨੂੰ ਤਬਾਹ ਕਰਨਾ ਅਤੇ ਚੋਣ ਬਾਂਡ 'ਚ ਭਾਜਪਾ ਦੀ ਸਾਹਮਣੇ ਆਈ ਅਸਲੀਅਤ ਨੂੰ ਦਬਾਉਣ ਦਾ ਇਰਾਦਾ ਹੈ।
ਪਾਰਟੀ ਹੈੱਡਕੁਆਰਟਰ 'ਤੇ ਪ੍ਰੈੱਸ ਕਾਨਫਰੰਸ 'ਚ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਸ਼ਰਾਬ ਘੁਟਾਲੇ ਦੇ ਦੋਸ਼ੀ ਸ਼ਰਤ ਰੈੱਡੀ ਨੇ 15 ਨਵੰਬਰ 2022 ਨੂੰ ਭਾਜਪਾ ਨੂੰ 5 ਕਰੋੜ ਰੁਪਏ ਦਿੱਤੇ ਸਨ। ਸ਼ਰਤ ਰੈਡੀ, ਜਿਸ ਨੂੰ ਭਾਜਪਾ ਦਾ ਕਿੰਗਪਿਨ ਕਿਹਾ ਜਾਂਦਾ ਹੈ, ਨੇ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਨੂੰ 55 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਸੁਪਰੀਮ ਕੋਰਟ ਦੀ ਵਜ੍ਹਾ ਨਾਲ ਭਾਜਪਾ ਦਾ ਮਨੀ ਟ੍ਰੇਲ ਵੀ ਸਾਹਮਣੇ ਆਇਆ।