Colombo News : ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ’ਚ ਦੋ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ

By : BALJINDERK

Published : Apr 6, 2025, 6:44 pm IST
Updated : Apr 6, 2025, 6:44 pm IST
SHARE ARTICLE
 ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ’ਚ ਦੋ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ’ਚ ਦੋ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ

Colombo News : ਭਾਰਤ ਦੀ ਸਹਾਇਤਾ ਨਾਲ ਬਣਨਗੇ ਦੋਵੇਂ ਪ੍ਰਾਜੈਕਟ, ਸ੍ਰੀਲੰਕਾ ਦੇ ਅਨੁਰਾਧਾਪੁਰਾ ’ਚ ਬੋਧੀ ਮੰਦਰ ਦੇ ਦਰਸ਼ਨ ਵੀ ਕੀਤੇ 

Colombo News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉੱਤਰ-ਮੱਧ ਸ੍ਰੀਲੰਕਾ ਦੇ ਇਤਿਹਾਸਕ ਸ਼ਹਿਰ ਅਨੁਰਾਧਾਪੁਰਾ ਦਾ ਦੌਰਾ ਕੀਤਾ ਅਤੇ ਭਾਰਤ ਦੀ ਸਹਾਇਤਾ ਨਾਲ ਦੋ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।

ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਨਾਲ ਜਯਾ ਸ਼੍ਰੀ ਮਹਾ ਬੋਧੀ ਮੰਦਰ ਦਾ ਦੌਰਾ ਕੀਤਾ ਅਤੇ ਕੋਲੰਬੋ ਤੋਂ ਕਰੀਬ 200 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਅਧਿਆਤਮਕ ਸ਼ਹਿਰ ਅਨੁਰਾਧਾਪੁਰਾ ’ਚ ਪੂਜਨੀਕ ਬੋਧੀ ਮੰਦਰ ’ਚ ਸ਼ਰਧਾਂਜਲੀ ਦਿਤੀ।

ਮੰਦਰ ਦੇ ਦੌਰੇ ਤੋਂ ਬਾਅਦ ਦੋਹਾਂ ਨੇਤਾਵਾਂ ਨੇ 9.127 ਕਰੋੜ ਡਾਲਰ ਦੀ ਭਾਰਤੀ ਸਹਾਇਤਾ ਨਾਲ ਨਵੀਨੀਕਰਨ ਕੀਤੀ ਗਈ 128 ਕਿਲੋਮੀਟਰ ਲੰਬੀ ਮਾਹੋ-ਓਮਾਨਥਾਈ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਅਤੇ ਇਸ ਤੋਂ ਬਾਅਦ ਮਾਹੋ ਤੋਂ ਅਨੁਰਾਧਾਪੁਰਾ ਤਕ ਇਕ ਉੱਨਤ ਸਿਗਨਲਿੰਗ ਪ੍ਰਣਾਲੀ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਸਿਗਨਲਿੰਗ ਪ੍ਰਣਾਲੀ 14.89 ਮਿਲੀਅਨ ਡਾਲਰ ਦੀ ਭਾਰਤੀ ਗ੍ਰਾਂਟ ਸਹਾਇਤਾ ਨਾਲ ਬਣਾਈ ਗਈ ਹੈ। 

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਸ਼੍ਰੀਲੰਕਾ ਵਿਕਾਸ ਭਾਈਵਾਲੀ ਤਹਿਤ ਲਾਗੂ ਕੀਤੇ ਗਏ ਇਹ ਇਤਿਹਾਸਕ ਰੇਲਵੇ ਆਧੁਨਿਕੀਕਰਨ ਪ੍ਰਾਜੈਕਟ ਸ਼੍ਰੀਲੰਕਾ ਵਿਚ ਉੱਤਰ-ਦਖਣੀ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹਨ। ਇਹ ਦੇਸ਼ ਭਰ ’ਚ ਮੁਸਾਫ਼ਰਾਂ ਅਤੇ ਮਾਲ ਆਵਾਜਾਈ, ਦੋਹਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨਗੇ। 

ਭਾਰਤ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸ਼੍ਰੀਲੰਕਾ ਯਾਤਰਾ ਨੇ ਦੋਹਾਂ ਦੇਸ਼ਾਂ ਦਰਮਿਆਨ ਡੂੰਘੇ ਸਭਿਆਚਾਰਕ, ਅਧਿਆਤਮਕ ਅਤੇ ਸੱਭਿਅਤਾ ਸੰਬੰਧਾਂ ਦੀ ਪੁਸ਼ਟੀ ਕੀਤੀ ਹੈ। ਮੋਦੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਮੇਰੀ ਯਾਤਰਾ ਦੌਰਾਨ ਦਿਤੇ ਸਨਮਾਨ ਲਈ ਰਾਸ਼ਟਰਪਤੀ ਦਿਸਾਨਾਇਕੇ, ਸ਼੍ਰੀਲੰਕਾ ਦੇ ਲੋਕਾਂ ਅਤੇ ਸਰਕਾਰ ਦਾ ਤਹਿ ਦਿਲੋਂ ਧੰਨਵਾਦ। ਚਾਹੇ ਉਹ ਕੋਲੰਬੋ ਹੋਵੇ ਜਾਂ ਅਨੁਰਾਧਾਪੁਰਾ, ਇਸ ਯਾਤਰਾ ਨੇ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਡੂੰਘੇ ਸਭਿਆਚਾਰਕ, ਅਧਿਆਤਮਕ ਅਤੇ ਸੱਭਿਅਤਾ ਸੰਬੰਧਾਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਨਿਸ਼ਚਿਤ ਤੌਰ ’ਤੇ ਸਾਡੇ ਦੁਵਲੇ ਸਬੰਧਾਂ ਨੂੰ ਗਤੀ ਮਿਲੇਗੀ।’’ ਜੈ ਸ਼੍ਰੀ ਮਹਾ ਬੋਧੀ ਮੰਦਰ ’ਚ ਪ੍ਰਧਾਨ ਮੰਤਰੀ ਨੇ ਮੰਦਰ ਦੇ ਮੁੱਖ ਸਾਧੂ ਤੋਂ ਆਸ਼ੀਰਵਾਦ ਵੀ ਲਿਆ।

ਪ੍ਰਧਾਨ ਦਿਸਾਨਾਇਕੇ ਨਾਲ ਅਨੁਰਾਧਾਪੁਰਾ ’ਚ ਪਵਿੱਤਰ ਜੈ ਸ਼੍ਰੀ ਮਹਾ ਬੋਧੀ ਵਿਖੇ ਪ੍ਰਾਰਥਨਾ ਕੀਤੀ। ਮੋਦੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਬੁੱਧ ਧਰਮ ਦੇ ਸੱਭ ਤੋਂ ਸਤਿਕਾਰਯੋਗ ਸਥਾਨਾਂ ’ਚੋਂ ਇਕ ’ਤੇ ਪਹੁੰਚਣਾ ਬਹੁਤ ਹੀ ਨਿਮਰਤਾ ਭਰਿਆ ਪਲ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ ਨੇ ਮੰਦਰ ਵਿਚ ਪੂਜਨੀਕ ਮਹਾਬੋਧੀ ਰੁੱਖ ’ਤੇ ਪੂਜਾ ਕੀਤੀ। 

ਜਯਾ ਸ਼੍ਰੀ ਮਹਾ ਬੋਧੀ ਮੰਦਰ ਭਾਰਤ-ਸ਼੍ਰੀਲੰਕਾ ਸਭਿਅਤਾ ਸੰਬੰਧਾਂ ’ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮੰਦਰ ’ਚ ਪਵਿੱਤਰ ਬੋਧੀ ਰੁੱਖ ਦੀ ਉਤਪਤੀ ਭਾਰਤ ਦੇ ਬੋਧਗਯਾ ’ਚ ਹੋਈ ਹੈ। ਬੋਧੀ ਰੁੱਖ ਦਾ ਬੂਟਾ ਭਾਰਤ ਤੋਂ ਸਮਰਾਟ ਅਸ਼ੋਕ ਦੀ ਧੀ ਥੇਰੀ ਸੰਘਮਿੱਤਾ ਵਲੋਂ ਲਿਆਂਦਾ ਗਿਆ ਸੀ ਅਤੇ ਮੰਦਰ ਦੇ ਖੇਤਰ ’ਚ ਲਗਾਇਆ ਗਿਆ ਸੀ। ਇਹ ਮੰਦਰ ਭਾਰਤ-ਸ਼੍ਰੀਲੰਕਾ ਦੀ ਨਜ਼ਦੀਕੀ ਭਾਈਵਾਲੀ ਦੀ ਨੀਂਹ ਰੱਖਣ ਵਾਲੇ ਮਜ਼ਬੂਤ ਸੱਭਿਅਤਾ ਸੰਬੰਧਾਂ ਦਾ ਸਬੂਤ ਹੈ। 

ਪ੍ਰਧਾਨ ਮੰਤਰੀ ਥਾਈਲੈਂਡ ਦੀ ਅਪਣੀ ਯਾਤਰਾ ਸਮਾਪਤ ਕਰਨ ਤੋਂ ਬਾਅਦ ਸ਼ੁਕਰਵਾਰ ਸ਼ਾਮ ਨੂੰ ਕੋਲੰਬੋ ਪਹੁੰਚੇ ਸਨ। 

ਸਨਿਚਰਵਾਰ ਨੂੰ ਮੋਦੀ ਅਤੇ ਦਿਸਾਨਾਇਕੇ ਨੇ ਵਿਆਪਕ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰੱਖਿਆ, ਊਰਜਾ ਅਤੇ ਡਿਜੀਟਲਾਈਜ਼ੇਸ਼ਨ ਵਰਗੇ ਕਈ ਖੇਤਰਾਂ ’ਚ ਸਬੰਧਾਂ ਨੂੰ ਵਧਾਉਣ ਲਈ ਸੱਤ ਸਮਝੌਤਿਆਂ ਸਮੇਤ 10 ਤੋਂ ਵੱਧ ਵਿਸ਼ੇਸ਼ ਨਤੀਜਿਆਂ ਦਾ ਪ੍ਰਗਟਾਵਾ ਕੀਤਾ ਸੀ।

(For more news apart from PM Modi launches two railway projects in Sri Lanka News in Punjabi, stay tuned to Rozana Spokesman)

Location: Sri Lanka, Western, Colombo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement