
ਉੱਤਰ ਪ੍ਰਦੇਸ਼ ਵਿਚ ਸ਼ਾਮਲੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਦੋ ਲੜਕੀਆਂ ਨਾਲ ਇਕ ਨੌਜਵਾਨ ਦੁਆਰਾ ਕੀਤੇ ਜਾ ਰਹੇ ਯੋਨ ਸੋਸ਼ਣ ਤੋਂ ਪਰੇਸ਼ਾਨ ਹੋ ਕੇ ਸਕੂਲ ਜਾਣਾ ਛੱਡ ਦਿਤਾ...
ਮੁਜ਼ੱਫ਼ਰਨਗਰ, 6 ਮਈ : ਉੱਤਰ ਪ੍ਰਦੇਸ਼ ਵਿਚ ਸ਼ਾਮਲੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਦੋ ਲੜਕੀਆਂ ਨਾਲ ਇਕ ਨੌਜਵਾਨ ਦੁਆਰਾ ਕੀਤੇ ਜਾ ਰਹੇ ਯੋਨ ਸੋਸ਼ਣ ਤੋਂ ਪਰੇਸ਼ਾਨ ਹੋ ਕੇ ਸਕੂਲ ਜਾਣਾ ਛੱਡ ਦਿਤਾ। ਲੜਕੀਆਂ ਸਰਕਾਰੀ ਸਕੂਲ ਵਿਚ ਪੜਾਈ ਕਰਦੀਆਂ ਸਨ। ਖੇਤਰ ਅਧਿਕਾਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਪੀੜਤ ਲੜਕੀਆਂ ਭੈਣਾਂ ਹਨ ਅਤੇ ਨੌਵੀ ਜਮਾਤ ਵਿਚ ਪੜ੍ਹਦੀਆਂ ਹਨ।
sexual exploitation
ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਸਿੰਭਲਕਾ ਪਿੰਡ ਵਿਚ ਸਕੂਲ ਆਉਣ ਤੇ ਜਾਣ ਦੌਰਾਨ ਆਰੋਪੀ ਨੇ ਕਈ ਵਾਰ ਉਨ੍ਹਾਂ ਨਾਲ ਛੇੜਛਾੜ ਕੀਤੀ। ਲੜਕੀਆਂ ਦੀ ਉਮਰ 16 ਅਤੇ 17 ਸਾਲ ਹੈ। ਲੜਕੀਆਂ ਦੇ ਮਾਤਾ-ਪਿਤਾ ਨੇ ਪੁਲਿਸ ਸਾਹਮਣੇ ਦਰਜ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਯੋਨ ਸੋਸ਼ਣ ਦੀਆਂ ਵਾਰ-ਵਾਰ ਦੀਆਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਦੀਆਂ ਬੇਟੀਆਂ ਨੇ ਕੁੱਝ ਦਿਨ ਪਹਿਲਾਂ ਸਕੂਲ ਜਾਣਾ ਬੰਦ ਕਰ ਦਿਤਾ। ਪੁਲਿਸ ਨੇ ਆਰੋਪੀ ਸੁਧੀਰ ਕੁਮਾਰ(22) ਵਿਰੁਧ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।