
ਗੰਦਗੀ ਦਾ ਨਹੀਂ ਹੈ ਖ਼ਾਸ ਪ੍ਰਬੰਧ
ਵਰਤਮਾਨ ਚੋਣਾਂ ਦੇ ਸੰਦਰਭ ਵਿਚ ਟੀਵੀ ਚੈਨਲਾਂ ਲਈ ਹਿੰਦੂ, ਮੁਸਲਿਮ, ਪਾਕਿਸਤਾਨ, ਰਾਸ਼ਟਰਵਾਦ, ਚੌਕੀਦਾਰ ਆਦਿ ਮੁੱਦੇ ਜ਼ਰੂਰੀ ਹਨ ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਅਜਿਹਾ ਇਲਾਕਾ ਵੀ ਹੈ ਜਿੱਥੇ ਲੋਕ ਪੀਣ ਵਾਲੇ ਪਾਣੀ ਤੋਂ ਪਰੇਸ਼ਾਨ ਹਨ। ਇਹ ਪਾਣੀ ਸਾਫ਼ ਨਹੀਂ ਹੈ। ਇਸ ਤੋਂ ਇਲਾਵਾ ਗੰਦਗੀ ਆਦਿ ਨਾਲ ਤੋਂ ਵੀ ਲੋਕ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
Photo
ਇਸ ਇਲਾਕੇ ਦਾ ਨਾਮ ਸੰਜੈ ਕਲੋਨੀ ਹੈ ਜੋ ਕਿ ਦੱਖਣੀ ਦਿੱਲੀ ਵਿਚ ਆਉਣ ਵਾਲੇ ਓਖਲਾ ਇੰਡਸਟ੍ਰੀਅਲ ਏਰੀਏ ਦਾ ਹਿੱਸਾ ਹੈ। 1977 ਵਿਚ ਵਸਾਈ ਗਈ ਇਹ ਕਲੋਨੀ ਦੱਖਣੀ ਦਿੱਲੀ ਦੇ ਲੋਕ ਸਭਾ ਖੇਤਰ ਵਿਚ ਆਉਂਦੀ ਹੈ। ਇਸ ਕਲੋਨੀ ਦੀ ਹਾਲਤ ਬਹੁਤ ਹੀ ਖ਼ਸਤਾ ਹੈ। ਇਸ ਬਸਤੀ ਦੀਆਂ ਗਲੀਆਂ ਬਹੁਤ ਹੀ ਤੰਗ ਹਨ ਇੱਥੇ ਆਸਾਨੀ ਨਾਲ ਚਲਿਆ ਵੀ ਨਹੀਂ ਜਾ ਸਕਦਾ। ਇਹਨਾਂ ਗਲੀਆਂ ਵਿਚ ਵਹਿੰਦੀ ਗੰਦਗੀ, ਨਾਲੀਆਂ ’ਤੇ ਮੱਖੀਆਂ, ਹਰ ਥਾਂ ਕੂੜੇ ਦੇ ਢੇਰ, ਚਾਰੋਂ ਪਾਸੇ ਬਦਬੂ ਆਦਿ ਹੀ ਹੈ।
Students
ਉੱਥੇ ਹੀ ਗੰਦਗੀ ਵਿਚ ਬੱਚੇ ਵੀ ਖੇਡਦੇ ਹਨ। ਮਕਾਨ ਇੰਨੇ ਛੋਟੇ ਹਨ ਕਿ ਇਕ ਦੂਜੇ ਦੇ ਉੱਪਰ ਹੀ ਡਿੱਗ ਰਹੇ ਹਨ। ਕੋਈ ਹਾਦਸਾ ਹੋਣ ’ਤੇ ਇਹਨਾਂ ਲੋਕਾਂ ਦਾ ਬਚਣਾ ਮੁਸ਼ਕਿਲ ਹੀ ਹੈ। ਇੱਥੋਂ ਦੇ ਲੋਕ ਸਲਾਈ ਦਾ ਕੰਮ ਕਰਦੇ ਹਨ। ਬਿਰਜੂ ਨਾਇਕ ਜੋ ਕਿ ਇੱਥੋਂ ਦੇ ਲੋਕ ਸਭਾ ਖੇਤਰ ਦੇ ਕਮਊਨਿਸਟ ਗ਼ਦਰ ਪਾਰਟੀ ਨਾਮ ਦੇ ਛੋਟੇ ਜਿਹੇ ਦਲ ਤੋਂ ਚੋਣ ਲੜ ਰਹੇ ਹਨ। ਇਸ ਕਲੋਨੀ ਦੀਆਂ ਸਮੱਸਿਆਵਾਂ ’ਤੇ ਸਾਲਾਂ ਤੋਂ ਸਵਾਲ ਉਠਾਉਂਦੇ ਰਹੇ ਹਨ।
Photo
ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਪਾਣੀ ਅਤੇ ਗੰਦਗੀ। ਉਹਨਾਂ ਦਾ ਸਵਾਲ ਹੈ ਕਿ ਕੀ ਅਸੀਂ ਸਾਰੀ ਜ਼ਿੰਦਗੀ ਪਾਣੀ ਹੀ ਇਕੱਠਾ ਕਰਦੇ ਰਹੀਏ। ਇੱਥੇ ਬਹੁਤ ਸਾਰੀਆਂ ਬੁਨਿਆਦੀ ਸਮੱਸਿਆਵਾਂ ਹਨ ਜਿਵੇਂ ਪਾਣੀ, ਸੀਵਰ, ਸੜਕ, ਸਿੱਖਿਆ, ਸਿਹਤ ਆਦਿ। ਸਾਡੇ ਨਾਲ ਨਾ ਇਨਸਾਫ਼ੀ ਕੀਤੀ ਜਾ ਰਹੀ ਹੈ। ਦੇਸ਼ ਦੇ ਹੋਰ ਕੰਮਾਂ ਅਤੇ ਤਕਨੀਕਾਂ ਵੱਲ ਸਰਕਾਰ ਧਿਆਨ ਦੇ ਰਹੀ ਹੈ ਪਰ ਸਾਡੀਆਂ ਸਮੱਸਿਆਵਾਂ ਹੱਲ ਕਰਨ ਨੂੰ ਕੋਈ ਵੀ ਅੱਗੇ ਨਹੀਂ ਆ ਰਿਹਾ।
Photo
ਇੱਥੇ ਸੁਧਾਰ ਬੋਰਡ ਦਾ ਇਕ ਗੁਸਲਖ਼ਾਨਾ ਵੀ ਸੀ ਜੋ ਕਿ 2006 ਵਿਚ ਬੰਦ ਕਰ ਦਿੱਤਾ ਗਿਆ। ਅਸੀਂ ਗੁਸਲਖ਼ਾਨਿਆਂ ਦੀ ਸਮੱਸਿਆ ਦਾ ਪੱਤਰ ਭਾਜਪਾ ਦੇ ਵਿਧਾਇਕ ਰਾਮਵੀਰ ਸਿੰਘ ਬਿਧੂੜੀ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਪੱਤਰ ਹੀ ਫਾੜ ਦਿੱਤਾ। ਫਿਰ ਅਸੀਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਚਿੱਠੀ ਲਿਖੀ ਪਰ ਉਹਨਾਂ ਨੇ ਵੀ ਸਾਡੀ ਅਪੀਲ ਨਹੀਂ ਸੁਣੀ। ਇੱਥੋਂ ਦੀ ਆਬਾਦੀ 60-70 ਹਜ਼ਾਰ ਹੈ। ਕਿਸੇ ਦੇ ਘਰ ਵਿਚ ਗੁਸਲਖ਼ਾਨੇ ਨਹੀਂ ਹਨ।
Photo
ਇੱਥੋਂ ਦੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਇਹ ਬੱਚਿਆਂ ਦੇ ਬੈਠਣ ਲਈ ਬੈਂਚ ਨਹੀਂ ਹਨ। ਇਹਨਾਂ ਨੂੰ ਜ਼ਮੀਨ ’ਤੇ ਹੀ ਬਿਠਾਇਆ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਕੂਲ ਦਿੱਲੀ ਸਰਕਾਰ ਤਹਿਤ ਨਹੀਂ ਆਉਂਦਾ ਬਲਕਿ ਐਮਸੀਡੀ ਤਹਿਤ ਆਉਂਦਾ ਹੈ। ਇੱਥੇ ਵੀ ਬੱਚਿਆਂ ਲਈ ਕੋਈ ਉਚਿਤ ਪ੍ਰਬੰਧ ਨਹੀਂ ਹਨ।