
ਦਿੱਲੀ ਵਿਚ ਪੈਂਦੇ ਫ਼ੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਵਿਚ 24 ਵਿਅਕਤੀ ਜਾਂਚ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਨਿਕਲੇ ਹਨ।
ਨਵੀਂ ਦਿੱਲੀ, 5 ਮਈ : ਦਿੱਲੀ ਵਿਚ ਪੈਂਦੇ ਫ਼ੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਵਿਚ 24 ਵਿਅਕਤੀ ਜਾਂਚ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਨਿਕਲੇ ਹਨ। ਇਨ੍ਹਾਂ ਵਿਚ ਸੇਵਾਮੁਕਤ ਅਤੇ ਨੌਕਰੀਸ਼ੁਦਾ ਹਥਿਆਰਬੰਦ ਬਲਾਂ ਦੇ ਮੁਲਾਜ਼ਮ ਸ਼ਾਮਲ ਹਨ। ਫ਼ੌਜ ਦੇ ਆਰ ਆਰ ਹਸਪਤਾਲ ਵਿਚ ਹੋਈ ਜਾਂਚ ਵਿਚ 24 ਵਿਅਕਤੀ ਕੋਰੋਨਾ ਤੋਂ ਪੀੜਤ ਮਿਲੇ ਹਨ।
File photo
ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਸਾਰਿਆਂ ਨੂੰ ਦਿੱਲੀ ਛਾਉਣੀ ਵਿਚ ਪੈਂਦੇ ਫ਼ੌਜ ਦੇ ਬੇਸ ਹਸਪਤਾਲ ਵਿਚ ਭੇਜ ਦਿਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ 24 ਵਿਅਕਤੀਆਂ ਵਿਚ ਕਈ ਉਹ ਹਨ ਜਿਹੜੇ ਸੇਵਾਮੁਕਤ ਹਨ। (ਏਜੰਸੀ)