
ਭਾਰਤੀ ਰੇਲਵੇ ਨੇ ਦਸਿਆ ਹੈ ਕਿ ਉਹ ਇਕ ਮਈ ਤੋਂ ਹੁਣ ਤਕ 67 ਮਜ਼ਦੂਰ ਵਿਸ਼ੇਸ਼ ਟਰੇਨਾਂ ਚਲਾ ਚੁਕੀ ਹੈ ਜਿਨ੍ਹਾਂ ਵਿਚ ਲਗਭਗ 67 ਹਜ਼ਾਰ ਮਜ਼ਦੂਰ ਯਾਤਰਾ ਕਰ ਚੁਕੇ ਹਨ।
ਨਵੀਂ ਦਿੱਲੀ, 5 ਮਈ : ਭਾਰਤੀ ਰੇਲਵੇ ਨੇ ਦਸਿਆ ਹੈ ਕਿ ਉਹ ਇਕ ਮਈ ਤੋਂ ਹੁਣ ਤਕ 67 ਮਜ਼ਦੂਰ ਵਿਸ਼ੇਸ਼ ਟਰੇਨਾਂ ਚਲਾ ਚੁਕੀ ਹੈ ਜਿਨ੍ਹਾਂ ਵਿਚ ਲਗਭਗ 67 ਹਜ਼ਾਰ ਮਜ਼ਦੂਰ ਯਾਤਰਾ ਕਰ ਚੁਕੇ ਹਨ। ਰੇਲਵੇ ਮੁਤਾਬਕ ਚਾਰ ਮਈ ਤਕ 55 ਟਰੇਨਾਂ ਚਲਾਈਆਂ ਜਾ ਚੁਕੀਆਂ ਹਨ। ਰੇਲਵੇ ਦੇ ਬੁਲਾਰੇ ਨੇ ਦਸਿਆ, 'ਮੰਗਲਵਾਰ ਨੂੰ ਚਲਾਈਆਂ ਗਈਆਂ 24 ਡੱਬਿਆਂ ਵਾਲੀਆਂ ਟਰੇਨਾਂ ਵਿਚ 72 ਸੀਟਾਂ ਸਨ।'
File photo
ਰੇਲਵੇ ਨੇ ਹਾਲੇ ਤਕ ਇਹ ਨਹੀਂ ਦਸਿਆ ਕਿ ਇਨ੍ਹਾਂ ਸੇਵਾਵਾਂ 'ਤੇ ਕਿੰਨਾ ਖ਼ਰਚਾ ਹੋ ਰਾ ਹੈ। ਸਰਕਾਰ ਦਾ ਕਹਿਣਾ ਹੈ ਕਿ ਖ਼ਰਚੇ ਦਾ 85 ਫ਼ੀ ਸਦ ਕੇਂਦਰ ਦੇ ਰਿਹਾ ਹੈ ਅਤੇ 15 ਫ਼ੀ ਸਦੀ ਰਾਜ ਸਰਕਾਰਾਂ ਕਰਨਗੀਆਂ। ਅਧਿਕਾਰੀਆਂ ਨੇ ਸੰਕੇਤ ਦਿਤੇ ਹਨ ਕਿ ਪਹਿਲੀਆਂ 34 ਟਰੇਨਾਂ 'ਤੇ ਕੇਂਦਰ ਸਰਕਾਰ ਨੇ 24 ਕਰੋੜ ਰੁਪਏ ਜਦਕਿ ਰਾਜ ਸਰਕਾਰਾਂ ਨੇ 3.5 ਕਰੋੜ ਰੁਪਏ ਖ਼ਰਚ ਕੀਤੇ ਹਨ। ਸੂਤਰਾਂ ਨੇ ਕਿਹਾ ਕਿ ਰੇਲਵੇ ਪ੍ਰਤੀ ਮਜ਼ਦੂਰ ਵਿਸ਼ੇਸ਼ ਟਰੇਨ ਸੇਵਾ 'ਤੇ ਲਗਭਗ 80 ਲੱਖ ਰੁਪਏ ਖ਼ਰਚਾ ਕਰ ਰਹੀ ਹੈ। (ਏਜੰਸੀ)