ਦੇਸ਼ ਭਰ ਵਿਚ ਲਾਗੂ ਹੋ ਰਹੀ ਹੈ ਰਾਸ਼ਨਕਾਰਡ Portability, ਜਾਣੋ ਕਿਵੇਂ ਮਿਲੇਗਾ ਲਾਭ
Published : May 6, 2020, 6:32 pm IST
Updated : May 6, 2020, 6:32 pm IST
SHARE ARTICLE
Photo
Photo

ਦੇਸ਼ ਦੇ 15 ਤੋਂ ਜ਼ਿਆਦਾ ਸੂਬਿਆਂ ਵਿਚ ਲਾਗੂ ਹੈ ਰਾਸ਼ਨਕਾਰਡ Portability

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਦੇਸ਼ ਭਰ ਵਿਚ ਇਹਨੀਂ ਦਿਨੀਂ ਰਾਸ਼ਨਕਾਰਡ ਪੋਰਟੇਬਿਲਟੀ ਦੀ ਚਰਚਾ ਹੋ ਰਹੀ ਹੈ। ਦੇਸ਼ ਦੇ 15 ਤੋਂ ਵੱਧ ਰਾਜਾਂ ਨੇ ਰਾਸ਼ਨ ਕਾਰਡ ਪੋਰਟੇਬਿਲਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ. ਪਰ ਸਵਾਲ ਇਹ ਹੈ ਕਿ ਇਹ ਕੀ ਹੈ ਅਤੇ ਆਮ ਲੋਕਾਂ ਨੂੰ ਇਸ ਦਾ ਲਾਭ ਕਿਵੇਂ ਮਿਲੇਗਾ। ਆਓ ਇਸ ਬਾਰੇ ਵਿਸਥਾਰ ਵਿਚ ਜਾਣਦੇ ਹਾਂ। 

PhotoPhoto

ਕੀ ਹੈ ਰਾਸ਼ਨ ਕਾਰਡ ਪੋਰਟੇਬਿਲਟੀ

ਜਿਸ ਤਰ੍ਹਾਂ ਮੋਬਾਇਲ ਨੰਬਰ ਪੋਰਟੇਬਿਲਟੀ ਕਰਦੇ ਹਨ, ਉਸੇ  ਤਰ੍ਹਾਂ ਹੀ ਹੁਣ ਰਾਸ਼ਨ ਕਾਰਡ ਨੂੰ ਵੀ ਪੋਰਟ ਕਰਵਾਇਆ ਜਾ ਸਕੇਗਾ। ਮੋਬਾਇਲ ਪੋਰਟ ਵਿਚ ਤੁਹਾਡਾ ਨੰਬਰ ਨਹੀਂ ਬਦਲਦਾ ਹੈ ਤੇ ਤੁਸੀਂ ਦੇਸ਼ ਭਰ ਵਿਚ ਇਸ ਦੀ ਵਰਤੋਂ ਕਰ ਸਕਦੇ ਹੋ।

Ration CardRation Card

ਇਸੇ ਤਰ੍ਹਾਂ, ਰਾਸ਼ਨ ਕਾਰਡ ਪੋਰਟੇਬਿਲਟੀ ਵਿਚ ਤੁਹਾਡਾ ਰਾਸ਼ਨ ਕਾਰਡ ਨਹੀਂ ਬਦਲੇਗਾ। ਭਾਵ ਜੇਕਰ ਤੁਸੀਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਂਦੇ ਹੋ ਤਾਂ ਅਪਣੇ ਰਾਸ਼ਨ ਕਾਰਡ ਦੀ ਵਰਤੋਂ ਕਰ ਕੇ ਦੂਜੇ ਸੂਬੇ ਵਿਚ ਵੀ ਸਰਕਾਰੀ ਰਾਸ਼ਨ ਖਰੀਦ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਕਿਸੇ ਨਵੇਂ ਰਾਸ਼ਨ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। 

PhotoPhoto

ਕਿਹੜੇ ਸੂਬਿਆਂ ਵਿਚ ਲਾਗੂ ਹੈ ਰਾਸ਼ਨ ਕਾਰਡ ਪੋਰਟੇਬਿਲਟੀ

ਦੱਸ ਦਈਏ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਦੇਸ਼ ਦੇ 17 ਸੂਬਿਆਂ ਵਿਚ ਰਾਸ਼ਨ ਕਾਰਡ ਪੋਰਟੇਬਿਲਟੀ ਲਾਗੂ ਕੀਤਾ ਗਿਆ ਹੈ। ਇਸ ਨੂੰ ਲਾਗੂ ਕਰਨ ਵਾਲੇ ਸੂਬਿਆਂ ਵਿਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਗੋਆ, ਝਾਰਖੰਡ ਅਤੇ ਤ੍ਰਿਪੁਰਾ ਸ਼ਾਮਲ ਹਨ।

PhotoPhoto

ਇਹ ਦੇਸ਼ ਭਰ ਵਿਚ 1 ਜੂਨ ਤੋਂ ਲਾਗੂ ਹੋ ਜਾਵੇਗਾ। ਸਰਕਾਰ ਨੇ ਇਸ ਨੂੰ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਦਾ ਨਾਮ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦੇ ਘੇਰੇ ਵਿਚ 75 ਕਰੋੜ ਲਾਭਪਾਰਤੀਆਂ ਨੂੰ ਲਿਆਂਦਾ ਗਿਆ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement