
ਅਧਿਆਪਕਾਂ ਦਾ ਸਰਵਿਸ ਰਿਕਾਰਡ ਨਵੇਂ ਬਲਾਕਾਂ ਵਿੱਚ ਤਰੁੰਤ ਤਬਦੀਲ ਕਰਨ ਦੇ ਦਿੱਤੇ ਗਏ ਨਿਰਦੇਸ਼
ਚੰਡੀਗੜ: ਸਕੂਲਾਂ ਦੇ ਕੰਮ-ਕਾਜ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ 27 ਪ੍ਰਾਇਮਰੀ ਸਕੂਲਾਂ ਦੇ ਬਲਾਕ ਬਦਲਣ ਲਈ ਪ੍ਰਵਾਨਗੀ ਦੇ ਦਿੱਤੀ ਹੈ।
Vijay Inder Singla
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਫਤਹਿਗੜ ਜ਼ਿਲੇ ਦੇ ਸੱਤ, ਬਠਿੰਡਾ ਦੇ ਸੱਤ, ਫਿਰੋਜ਼ਪੁਰ ਦੇ ਦੋ, ਫਾਜ਼ਿਲਕਾ ਦੇ ਪੰਜ, ਸ਼ਹੀਦ ਭਗਤ ਸਿੰਘ ਨਗਰ ਦੇ ਦੋ, ਸ੍ਰੀ ਮੁਕਤਸਰ ਸਾਹਿਬ ਦੇ ਇੱਕ ਅਤੇ ਪਟਿਆਲਾ ਜ਼ਿਲੇ ਦੇ ਤਿੰਨ ਸਕੂਲਾਂ ਦੇ ਬਲਾਕ ਬਦਲੇ ਗਏ ਹਨ।
Vijay Inder Singla
ਬੁਲਾਰੇ ਅਨੁਸਾਰ ਇਹ ਫੈਸਲਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਲਿਆ ਗਿਆ ਹੈ ਤਾਂ ਜੋ ਉਨਾਂ ਨੂੰ ਆਪਣੇ ਕੰਮ-ਕਾਜ ਦੌਰਾਨ ਕੋਈ ਵੀ ਮੁਸ਼ਕਲ ਨਾ ਆਏ। ਜਿਨਾਂ ਸਕੂਲਾਂ ਦੇ ਬਲਾਕ ਬਦਲੇ ਗਏ ਹਨ, ਉਨਾਂ ਦੇ ਅਧਿਆਪਕਾਂ ਦਾ ਸਰਵਿਸ ਰਿਕਾਰਡ ਨਵੇਂ ਬਲਾਕਾਂ ਵਿੱਚ ਤਰੁੰਤ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਰਿਕਾਰਡ ਈ-ਪੰਜਾਬ ਪੋਰਟਲ ’ਤੇ ਅੱਪਡੇਟ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।
Vijay Inder Singla