ICSE ISC 10th, 12th Result 2024: ਇਸ ਸਾਲ ਨਹੀਂ ਹੋਵੇਗੀ ਕੰਪਾਰਟਮੈਂਟ ਪ੍ਰੀਖਿਆ, ਜਾਣੋ ਕਿਉਂ? 
Published : May 6, 2024, 12:20 pm IST
Updated : May 6, 2024, 12:20 pm IST
SHARE ARTICLE
File Photo
File Photo

ਇਸ ਸਾਲ CISCE ਬੋਰਡ ਦੀਆਂ ਪ੍ਰੀਖਿਆਵਾਂ ਵਿਚ ਦੋ ਪੇਪਰ ਮੁਲਤਵੀ ਕਰ ਦਿੱਤੇ ਗਏ ਸਨ

ICSE ISC 10th, 12th Result 2024: ਨਵੀਂ ਦਿੱਲੀ - ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ  ਪ੍ਰੀਖਿਆ (CISCE) ਨੇ ICSE 10ਵੀਂ ਅਤੇ ISC 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੁੱਲ 99.47% ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cisce.org 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।

12ਵੀਂ ਜਮਾਤ ਦੀ ਪਾਸ ਪ੍ਰਤੀਸ਼ਤਤਾ 98.19% ਰਹੀ ਹੈ। ਜਦਕਿ 10ਵੀਂ ਜਮਾਤ ਦੀ ਪਾਸ ਪ੍ਰਤੀਸ਼ਤਤਾ 99.47% ਰਹੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਇਕ ਹੋਰ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਮਿਲੇਗਾ। ਜੇਕਰ ਕੋਈ ਵਿਦਿਆਰਥੀ ਆਪਣੇ ਅੰਕ ਸੁਧਾਰਨਾ ਚਾਹੁੰਦਾ ਹੈ, ਤਾਂ ਉਸ ਨੂੰ ਸੁਧਾਰ ਪ੍ਰੀਖਿਆ ਲਈ ਅਪਲਾਈ ਕਰਨਾ ਹੋਵੇਗਾ। ਸੁਧਾਰ ਪ੍ਰੀਖਿਆਵਾਂ ਜੁਲਾਈ 2024 ਵਿਚ ਹੋਣਗੀਆਂ ਅਤੇ ਵੱਧ ਤੋਂ ਵੱਧ 2 ਵਿਸ਼ਿਆਂ ਵਿਚ ਹੀ ਇਹ ਪ੍ਰੀਖਿਆ ਦਿੱਤੀ ਜਾ ਸਕੇਗੀ। 

ਇਸ ਸਾਲ CISCE ਬੋਰਡ ਦੀਆਂ ਪ੍ਰੀਖਿਆਵਾਂ ਵਿਚ ਦੋ ਪੇਪਰ ਮੁਲਤਵੀ ਕਰ ਦਿੱਤੇ ਗਏ ਸਨ। ICSE 10ਵੀਂ ਕੈਮਿਸਟਰੀ ਦਾ ਪੇਪਰ 26 ਫਰਵਰੀ ਨੂੰ ਹੋਣਾ ਸੀ, ਪਰ 21 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ, ISC 12ਵੀਂ ਦੇ ਮਨੋਵਿਗਿਆਨ ਦੇ ਪੇਪਰ ਨੂੰ ਪ੍ਰੀਖਿਆ ਕੇਂਦਰ 'ਤੇ ਪ੍ਰਸ਼ਨ ਪੱਤਰ ਦਾ ਪੈਕੇਟ 'ਗੁੰਮ' ਹੋਣ ਦੀ ਰਿਪੋਰਟ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਪ੍ਰੀਖਿਆ 27 ਮਾਰਚ ਨੂੰ ਹੋਣੀ ਸੀ ਜੋ ਕਿ 4 ਅਪ੍ਰੈਲ ਨੂੰ ਹੋਈ ਸੀ।  

ਜ਼ਿਕਰਯੋਗ ਹੈ ਕਿ 2023 ਵਿਚ 12ਵੀਂ ਜਮਾਤ ਵਿਚ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 96.93% ਸੀ। ਇਸ ਪ੍ਰੀਖਿਆ ਵਿਚ ਲੜਕੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ। 12ਵੀਂ ਜਮਾਤ ਵਿਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 98.01% ਰਹੀ, ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 95.96% ਰਹੀ।
ਇਸ ਦੇ ਨਾਲ ਹੀ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 98.94% ਰਹੀ। ਇਸ ਪ੍ਰੀਖਿਆ ਵਿਚ ਲੜਕੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ। 10ਵੀਂ ਜਮਾਤ ਵਿਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.21% ਰਹੀ, ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 98.71% ਰਹੀ। 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement