
18 ਸਾਲ ਦਾ ਨਾਬਾਲਗ ਲੜਕਾ ਧਰਮਿੰਦਰ ਠਾਕੁਰ ਟਰੈਕਟਰ ਚਲਾ ਰਿਹਾ ਸੀ
MP Road Accident : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੱਜ ਇੱਕ ਟਰੈਕਟਰ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ 2 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਤੇਜ਼ ਰਫਤਾਰ ਟਰੈਕਟਰ ਦੇ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟਣ ਕਾਰਨ ਵਾਪਰਿਆ ਹੈ। ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਹਾਦਸਾ ਚਾਰਗਵਾਂ ਥਾਣੇ ਅਧੀਨ ਪੈਂਦੇ ਪਿੰਡ ਤਿਨੇਟਾ ਵਿੱਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ 18 ਸਾਲ ਦਾ ਨਾਬਾਲਗ ਲੜਕਾ ਧਰਮਿੰਦਰ ਠਾਕੁਰ ਟਰੈਕਟਰ ਚਲਾ ਰਿਹਾ ਸੀ। ਇਸ ਹਾਦਸੇ ਵਿੱਚ ਮਾਰੇ ਗਏ ਬੱਚੇ ਪਿੰਡ ਤਿਨੇਟਾ ਦੇਵਰੀ ਦੇ ਵਸਨੀਕ ਹਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਹਾਦਸੇ ਵਿੱਚ ਟਰੈਕਟਰ ਚਲਾ ਰਹੇ ਧਰਮਿੰਦਰ ਦੀ ਵੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਅਤੇ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕਾਂ ਦੀ ਪਛਾਣ ਧਰਮਿੰਦਰ ਪੁੱਤਰ ਰਾਮ ਪ੍ਰਸਾਦ ਠਾਕੁਰ, ਉਮਰ 18 ਸਾਲ , ਦੇਵੇਂਦਰ ਪੁੱਤਰ ਮੋਹਨ ਬਰਕੜੇ ਉਮਰ 15 ਸਾਲ ,ਰਾਜਵੀਰ ਪੁੱਤਰ ਲਖਨ ਲਾਲ ਗੋਂਡ ਉਮਰ 13 ਸਾਲ , ਅਨੂਪ ਬਰਕੜੇ, ਪੁੱਤਰ ਗੋਵਿੰਦ ਬਰਕੜੇ, ਉਮਰ 12 ਸਾਲ ,ਲੱਕੀ ਪੁੱਤਰ ਲੋਚਨ ਮਾਰਕਾਮ, ਉਮਰ 10 ਸਾਲ ਵਜੋਂ ਹੋਈ ਹੈ। ਇਸ ਦੇ ਇਲਾਵਾ ਦਲਪਤ ਪੁੱਤਰ ਨਿਰੰਜਨ ਗੋਂਡ ਉਮਰ 12 ਸਾਲ ਅਤੇ ਵਿਕਾਸ ਪੁੱਤਰ ਰਾਮ ਕੁਮਾਰ ਉਈਕੇ ਉਮਰ 10 ਸਾਲ ਜ਼ਖਮੀ ਦੱਸੇ ਜਾ ਰਹੇ ਹਨ।